
ਸ਼੍ਰੀਧਰਨ ਬੀਤੀ 26 ਫਰਵਰੀ ਨੂੰ ਹੀ ਭਾਜਪਾ ’ਚ ਸ਼ਾਮਿਲ ਹੋਏ ਸਨ ।
ਨਵੀਂ ਦਿੱਲੀ- ‘ਮੈਟਰੋ ਮੈਨ’ ਈ. ਸ਼੍ਰੀਧਰਨ ਕੇਰਲ ’ਚ ਆਗਾਮੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਵਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹੋਣਗੇ । ਇਸ ਗੱਲ ਦੀ ਜਾਣਕਾਰੀ ਕੇਰਲ ਦੇ ਭਾਜਪਾ ਪ੍ਰਧਾਨ ਸੁਰੇਂਦਰਨ ਨੇ ਦਿੱਤੀ ਹੈ । ਸ਼੍ਰੀਧਰਨ ਬੀਤੀ 26 ਫਰਵਰੀ ਨੂੰ ਹੀ ਭਾਜਪਾ ’ਚ ਸ਼ਾਮਿਲ ਹੋਏ ਸਨ । ਸ਼੍ਰੀਧਰਨ ਨੇ ਕੇਵਲ ਕੇਰਲ ’ਚ ਹੀ ਨਹੀਂ, ਬਲਕਿ ਆਪਣੇ ਕੰਮ ਲਈ ਦੇਸ਼ ਭਰ ’ਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ ।
Metro Man Eਦਿੱਲੀ ਤੋਂ ਲੈ ਕੇ ਕੋਚੀ ਤੱਕ ਮੈਟਰੋ ਸੇਵਾ ਨੂੰ ਦੇਸ਼ ਨਾਲ ਜੋੜਨ ’ਚ ਸ਼੍ਰੀਧਰਨ ਦਾ ਅਹਿਮ ਯੋਗਦਾਨ ਹੈ । ਮੈਟਰੋ ਵਰਗੀ ਆਵਾਜਾਈ ਦੀ ਵਿਵਸਥਾ ’ਚ ਅਹਿਮ ਭੂਮਿਕਾ ਦੇ ਚੱਲਦਿਆਂ ਸ਼੍ਰੀਧਰਨ ਨੂੰ ਪਦਮਸ਼੍ਰੀ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ । ਸ੍ਰੀਧਰਨ ਨੇ ਕਿਹਾ, “ਜੇ ਭਾਜਪਾ ਕੇਰਲਾ ਵਿਧਾਨ ਸਭਾ ਚੋਣਾਂ ਜਿੱਤ ਜਾਂਦੀ ਹੈ ਤਾਂ ਰਾਜ ਨੂੰ ਕਰਜ਼ੇ ਦੇ ਜਾਲ ਤੋਂ ਬਾਹਰ ਕੱਢਣ ਅਤੇ ਉਥੇ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ।
Metro Man Eਭਾਜਪਾ ਵਿਚ ਸ਼ਾਮਲ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਦੋਵੇਂ ਯੂਡੀਐਫ ਅਤੇ ਐਲਡੀਐਫ ਸਰਕਾਰਾਂ ਇਥੇ ਬਹੁਤ ਸਾਰੀਆਂ ਚੀਜ਼ਾਂ ਨਹੀਂ ਕਰ ਸਕੀਆਂ। ਮੈਂ ਕੇਰਲਾ ਲਈ ਕੁਝ ਕਰਨਾ ਚਾਹੁੰਦਾ ਹਾਂ ਇਸ ਦੇ ਲਈ, ਮੈਨੂੰ ਭਾਜਪਾ ਦੇ ਨਾਲ ਖੜੇ ਹੋਣਾ ਪਏਗਾ।