
ਕਿਹਾ- ਓਪਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਲਗਭਗ 10,348 ਭਾਰਤੀਆਂ ਨੂੰ ਲੈ ਕੇ ਹੁਣ ਤੱਕ 48 ਉਡਾਣਾਂ ਭਾਰਤ ਪਹੁੰਚੀਆਂ ਹਨ
ਨਵੀਂ ਦਿੱਲੀ : ਯੂਕਰੇਨ 'ਤੇ ਹੋਏ ਰੂਸੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵਲੋਂ ਲਗਾਤਾਰ ਉਥੇ ਫਸੇ ਭਾਰਤੀਆਂ ਨੂੰ ਸੁਰੱਖਿਅਤ ਦੇਸ਼ ਵਾਪਸ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਹੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਲੋਂ ਅੱਜ ਇਹ ਸਪਸ਼ਟ ਕੀਤਾ ਗਿਆ ਹੈ ਕਿ ਹੁਣ ਤੱਕ 20,000 ਤੋਂ ਵੱਧ ਭਾਰਤੀ ਨਾਗਰਿਕ ਵਾਪਸ ਭਾਰਤ ਪਹੁੰਚ ਚੁੱਕੇ ਹਨ।
Two C-17 Indian Air Force aircrafts carrying Indian passengers from Ukraine lands at Hindan
ਜਾਣਕਾਰੀ ਦਿੰਦਿਆਂ ਅਰਿੰਦਮ ਬਾਗਚੀ ਨੇ ਕਿਹਾ ਕਿ ਸਾਡੀ ਪਹਿਲੀ ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ 20,000 ਤੋਂ ਵੱਧ ਭਾਰਤੀ ਨਾਗਰਿਕ ਯੂਕਰੇਨ ਤੋਂ ਭਾਰਤ ਵਾਪਸ ਆ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਓਪਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਲਗਭਗ 10,348 ਭਾਰਤੀਆਂ ਨੂੰ ਲੈ ਕੇ ਹੁਣ ਤੱਕ 48 ਉਡਾਣਾਂ ਭਾਰਤ ਪਹੁੰਚੀਆਂ ਹਨ ਅਤੇ ਅਗਲੇ 24 ਘੰਟਿਆਂ ਵਿਚ 16 ਹੋਰ ਉਡਾਣਾਂ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਭਾਰਤ ਲੈ ਕੇ ਆਉਣਗੀਆਂ ਆਉਣਗੀਆਂ।
Over 20,000 Indians have left the Ukraine border since we issued our advisories. There are more people, but it's reassuring to see that this many people have left #Ukraine: MEA pic.twitter.com/HCsTA31J0V
— ANI (@ANI) March 4, 2022
ਇਸ ਤੋਂ ਪਹਿਲਾਂ ਬਾਗਚੀ ਨੇ ਕਿਹਾ ਕਿ ਅਸੀਂ ਯੂਕ੍ਰੇਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਖਾਰਕੀਵ ਅਤੇ ਆਲੇ-ਦੁਆਲੇ ਦੇ ਖਤਰਾਂ ਤੋਂ ਵਿਦਿਆਰਥੀਆਂ ਨੂੰ ਬਾਹਰ ਕੱਢ ਕੇ ਦੇਸ਼ ਦੇ ਪੱਛਮੀ ਹਿੱਸਿਆਂ ’ਚ ਲਿਜਾਉਣ ਲਈ ਵਿਸ਼ੇਸ਼ ਟ੍ਰੇਨ ਦੀ ਵਿਵਸਥਾ ਕੀਤੀ ਜਾਵੇ।