ਜੰਮੂ ਕਸ਼ਮੀਰ 'ਚ ਫ਼ੌਜ ਨੇ ਬਰਾਮਦ ਕੀਤੀ 2 ਕਰੋੜ ਤੋਂ ਵੱਧ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ

By : GAGANDEEP

Published : Mar 4, 2023, 4:19 pm IST
Updated : Mar 4, 2023, 4:19 pm IST
SHARE ARTICLE
photo
photo

7 ਕਿਲੋ ਤੱਕ ਦਾ ਸ਼ੱਕੀ ਨਸ਼ੀਲਾਵੀ ਹੋਇਆ ਬਰਮਾਦ

 

 

ਜੰਮੂ ਕਸ਼ਮੀਰ: ਪਾਕਿਸਤਾਨ ਦੀ ਆਰਥਿਕਤਾ ਡਗਮਗਾ ਰਹੀ ਹੈ। ਫਿਰ ਵੀ ਇਹ ਦੇਸ਼ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਭਾਰਤੀ ਫੌਜ ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਤੋਂ ਨਕਦੀ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਮੁਹੰਮਦ ਰਫੀਕ ਦੇ ਘਰੋਂ ਨਕਦੀ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। 2,30,93, 570 (2 ਕਰੋੜ, 30 ਲੱਖ, 93 ਹਜ਼ਾਰ, 570 ਰੁਪਏ) ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ: ਕੈਲੀਫੋਰਨੀਆ 'ਚ ਬਰਫੀਲਾ ਤੂਫਾਨ, 13 ਸ਼ਹਿਰਾਂ 'ਚ ਐਮਰਜੈਂਸੀ

ਜਦਕਿ ਵਿਦੇਸ਼ੀ ਕਰੰਸੀ (ਅਮਰੀਕੀ ਡਾਲਰ)- 15000 ਡਾਲਰ (ਕਰੀਬ 12,30,000 ਰੁਪਏ) ਬਰਾਮਦ ਕੀਤੀ ਗਈ ਹੈ। ਇਸ ਤਰ੍ਹਾਂ ਕੁੱਲ ਵਸੂਲੀ ਹੋਈ ਰਕਮ 2 ਕਰੋੜ 43 ਲੱਖ 23 ਹਜ਼ਾਰ 570 ਰੁਪਏ (2 ਕਰੋੜ, 43 ਲੱਖ, 23 ਹਜ਼ਾਰ, 570) ਰੁਪਏ ਹੈ। ਇਸ ਦੇ ਨਾਲ ਹੀ ਭਾਰਤੀ ਫੌਜ ਦੇ ਜਵਾਨਾਂ ਨੂੰ ਦੋਸ਼ੀ ਦੇ ਘਰੋਂ ਇੱਕ ਜੰਗਾਲ ਦੇਸੀ ਪਿਸਤੌਲ ਅਤੇ 7 ਕਿਲੋ ਤੱਕ ਦਾ ਸ਼ੱਕੀ ਨਸ਼ੀਲਾ ਪਦਾਰਥ ਵੀ ਮਿਲਿਆ ਹੈ।

ਇਹ ਵੀ ਪੜ੍ਹੋ: ਨੈਸ਼ਨਲ ਹਾਈਵੇ 'ਤੇ ਬਾਡੀ ਬਿਲਡਰ ਨੂੰ ਸਟੰਟ ਕਰਨਾ ਪਿਆ ਮਹਿੰਗਾ, ਪੁਲਿਸ ਨੇ ਕੀਤਾ ਗ੍ਰਿਫਤਾਰ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ 'ਚ 'ਦਿ ਰੇਸਿਸਟੈਂਸ ਫਰੰਟ' (ਟੀ.ਆਰ.ਐੱਫ.) ਦੇ ਅੱਤਵਾਦੀ ਬਾਸਿਤ ਅਹਿਮਦ ਰੇਸ਼ੀ ਦੀ ਪਾਕਿਸਤਾਨ ਤੋਂ ਸੰਚਾਲਿਤ ਅੱਤਵਾਦੀਆਂ ਖਿਲਾਫ ਜਾਰੀ ਕਾਰਵਾਈ ਦੇ ਹਿੱਸੇ ਵਜੋਂ ਜਾਇਦਾਦ ਕੁਰਕ ਕਰ ਲਈ ਹੈ। ਇਹ ਕਾਰਵਾਈ ਵੀਰਵਾਰ ਨੂੰ ਅਲ-ਉਮਰ ਮੁਜਾਹਿਦੀਨ ਦੇ ਸੰਸਥਾਪਕ ਅਤੇ ਸਵੈ-ਸਟਾਇਲ ਚੀਫ ਕਮਾਂਡਰ ਮੁਸ਼ਤਾਕ ਜ਼ਰਗਰ ਉਰਫ ਲਤਰਾਮ ਦੀ ਸ਼੍ਰੀਨਗਰ ਸਥਿਤ ਜਾਇਦਾਦ ਨੂੰ ਸੀਲ ਕਰਨ ਤੋਂ ਬਾਅਦ ਕੀਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Virsa Singh Valtoha ਨੂੰ 24 ਘੰਟਿਆਂ 'ਚ Akali Dal 'ਚੋਂ ਕੱਢੋ ਬਾਹਰ, ਸਿੰਘ ਸਾਹਿਬਾਨਾਂ ਦੀ ਇਕੱਤਰਤਾ ਚ ਵੱਡਾ ਐਲਾਨ

15 Oct 2024 1:17 PM

Big News: Tarn Taran 'ਚ ਚੱਲੀਆਂ ਗੋ.ਲੀ.ਆਂ, Voting ਦੌਰਾਨ ਕਈਆਂ ਦੀਆਂ ਲੱਥੀਆਂ ਪੱਗਾਂ, ਪੋਲਿੰਗ ਬੂਥ ਦੇ ਬਾਹਰ ਪਿਆ

15 Oct 2024 1:14 PM

Big News: Tarn Taran 'ਚ ਚੱਲੀਆਂ ਗੋ.ਲੀ.ਆਂ, Voting ਦੌਰਾਨ ਕਈਆਂ ਦੀਆਂ ਲੱਥੀਆਂ ਪੱਗਾਂ, ਪੋਲਿੰਗ ਬੂਥ ਦੇ ਬਾਹਰ ਪਿਆ

15 Oct 2024 1:11 PM

Today Panchayat Election LIVE | Punjab Panchayat Election 2024 | ਦੇਖੋ ਪੰਜਾਬ ਦੇ ਪਿੰਡਾਂ ਦਾ ਕੀ ਹੈ ਮਾਹੌਲ

15 Oct 2024 8:50 AM

Top News Today | ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ |

14 Oct 2024 1:21 PM
Advertisement