
ਇਹ ਭਿਆਨਕ ਹਾਦਸਾ ਚੰਡੀਗੜ੍ਹ-ਯਮੁਨਾਨਗਰ ਹਾਈਵੇਅ 'ਤੇ ਸਵੇਰੇ 4.30 ਵਜੇ ਵਾਪਰਿਆ
ਅੰਬਾਲਾ : ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਸੜਕ ਹਾਦਸਾ ਵਾਪਰਿਆ। ਟਰਾਲੀ ਨੇ ਪ੍ਰਾਈਵੇਟ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਸੰਭਲ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਜਿਸ ਵਿਚ ਪਤੀ-ਪਤਨੀ ਸਮੇਤ ਦੋ ਮਾਸੂਮ ਬੱਚੇ ਸ਼ਾਮਲ ਹਨ, ਜਦਕਿ ਇਕ ਮਾਸੂਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਬੱਦੀ ਜ਼ਿਲ੍ਹੇ ਜਾ ਰਿਹਾ ਸੀ।
ਮ੍ਰਿਤਕਾਂ ਦੇ ਨਾਂ ਜਵਾਲਾ ਸਿੰਘ, ਉਸ ਦੀ ਪਤਨੀ ਰਿੰਕੀ, ਪੁੱਤਰ ਪ੍ਰਸ਼ਾਂਤ ਤੇ ਪ੍ਰਿੰਸ ਹੈ, ਜਦਕਿ ਨਿਸ਼ਾਤ ਹਸਪਤਾਲ 'ਚ ਜ਼ੇਰੇ ਇਲਾਜ ਹੈ। ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਕਾਰਨ ਪਰਿਵਾਰ ਸੋਗ ਵਿੱਚ ਹੈ। ਇਹ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਚੀਕ ਚਿਹਾੜਾ ਪੈ ਗਿਆ। ਮ੍ਰਿਤਕ ਦੇਹ ਲੈਣ ਲਈ ਰਿਸ਼ਤੇਦਾਰ ਅੰਬਾਲਾ ਜ਼ਿਲ੍ਹੇ ਲਈ ਰਵਾਨਾ ਹੋ ਗਏ ਹਨ।
ਇਹ ਭਿਆਨਕ ਹਾਦਸਾ ਚੰਡੀਗੜ੍ਹ-ਯਮੁਨਾਨਗਰ ਹਾਈਵੇਅ 'ਤੇ ਸਵੇਰੇ 4.30 ਵਜੇ ਵਾਪਰਿਆ। ਲੋਹੇ ਦੇ ਟੀਨ ਨਾਲ ਭਰੀ ਤੇਜ਼ ਰਫਤਾਰ ਟਰਾਲੀ ਨੇ ਡਬਲ ਡੈਕਰ ਪ੍ਰਾਈਵੇਟ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਬੱਸ 'ਚ ਸਵਾਰ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 5 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ।