ਪਰਿਵਾਰਕ ਮੈਂਬਰਾਂ ਨੇ ਪਾਰਲਰ ਖਿਲਾਫ ਪੁਲਿਸ 'ਚ ਮਾਮਲਾ ਕਰਵਾਇਆ ਦਰਜ
ਹਾਸਨ: ਵਿਆਹ ਵਾਲੇ ਦਿਨ ਆਪਣੇ-ਆਪ ਨੂੰ ਸਜਾਉਣਾ ਹਰ ਲਾੜੀ ਦਾ ਸੁਪਨਾ ਹੁੰਦਾ ਹੈ। ਇਸ ਖਾਸ ਦਿਨ 'ਤੇ ਬਹੁਤ ਸੁੰਦਰ ਦਿਖਣ ਲਈ, ਦੁਲਹਨ ਸਭ ਤੋਂ ਵਧੀਆ ਬਿਊਟੀ ਪਾਰਲਰ ਜਾਂਦੀ ਹੈ ਅਤੇ ਤਿਆਰ ਹੁੰਦੀ ਹੈ। ਇਸਦੇ ਲਈ ਪਾਰਲਰ ਵਿੱਚ ਕਈ ਦਿਨ ਪਹਿਲਾਂ ਹੀ ਲਾੜੀ ਦਾ ਮੇਕਅੱਪ ਸ਼ੁਰੂ ਹੋ ਜਾਂਦਾ ਹੈ। ਇਸ ਦੌਰਾਨ ਕਈ ਤਰ੍ਹਾਂ ਦੇ ਉਤਪਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਜੋ ਦੁਲਹਨ ਨੂੰ ਖਾਸ ਅਤੇ ਵੱਖਰਾ ਦਿਖਾਇਆ ਜਾ ਸਕੇ ਪਰ ਸੋਚੋ ਕਿ ਕੀ ਇਹ ਮੇਕਅੱਪ ਕਿਸੇ ਦਾ ਚਿਹਰਾ ਇੰਨਾ ਵਿਗਾੜ ਦਵੇ ਕਿ ਉਸ ਦਾ ਵਿਆਹ ਹੀ ਟੁੱਟ ਜਾਵੇ।
ਇਹ ਵੀ ਪੜ੍ਹੋ: ਲੁਧਿਆਣਾ 'ਚ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਮੌਤ, ਪਰਿਵਾਰ ਨੂੰ ਕਤਲ ਦੀ ਸ਼ੱਕ
ਅਜਿਹਾ ਹੀ ਇੱਕ ਮਾਮਲਾ ਕਰਨਾਟਕ ਦੇ ਹਾਸਨ ਵਿੱਚ ਸਾਹਮਣੇ ਆਇਆ ਹੈ। ਜਿੱਥੇ ਵਿਆਹ ਤੋਂ ਪਹਿਲਾਂ ਪਾਰਲਰ 'ਚ ਮੇਕਅੱਪ ਲਈ ਗਈ ਲਾੜੀ ਦਾ ਚਿਹਰਾ ਇੰਨਾ ਵਿਗੜ ਗਿਆ ਕਿ ਉਸ ਨੂੰ ਆਈਸੀਯੂ 'ਚ ਭਰਤੀ ਕਰਵਾਉਣਾ ਪਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇੰਨਾ ਹੀ ਨਹੀਂ, ਵਿਗੜੇ ਹੋਏ ਚਿਹਰੇ ਨੂੰ ਦੇਖ ਕੇ ਲਾੜੇ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਵਿਆਹ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪਾਰਲਰ ਖਿਲਾਫ ਪੁਲਿਸ 'ਚ ਮਾਮਲਾ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਸਪਾ ਸੈਂਟਰ ਅੰਦਰ ਮਸਾਜ ਦੀ ਆੜ 'ਚ ਚੱਲਦਾ ਸੀ ਗੰਦਾ ਕੰਮ, ਪੁਲਿਸ ਨੇ 10 ਕੁੜੀਆਂ- ਮੁੰਡੇ ਫੜੇ
ਮਾਮਲਾ ਹਸਨ ਦੇ ਅਰਸੀਕੇਰੇ ਸ਼ਹਿਰ ਦਾ ਹੈ। ਬਿਊਟੀ ਪਾਰਲਰ 'ਚ ਮੇਕਓਵਰ ਕਰਨ ਤੋਂ ਬਾਅਦ ਪਿੰਡ ਜੋਬਨ ਜਾਜੂਰ ਦੀ ਇਕ ਮੁਟਿਆਰ ਦਾ ਚਿਹਰਾ ਕਾਲਾ ਅਤੇ ਸੁੱਜ ਗਿਆ। ਇਸ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਉਸ ਦਾ ਚਿਹਰਾ ਝੁਲਸ ਗਿਆ ਹੋਵੇ। ਹਾਲਾਤ ਇੰਨੇ ਖਰਾਬ ਹੋ ਗਏ ਕਿ ਰਿਸ਼ਤੇਦਾਰਾਂ ਨੂੰ ਲੜਕੀ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਇੱਕ ਪਾਸੇ ਧੀ ਦੀ ਗੰਭੀਰ ਹਾਲਤ ਤੇ ਦੂਜੇ ਪਾਸੇ ਵਿਆਹ ਟੁੱਟਣ ਦਾ ਦੁੱਖ। ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਬਿਊਟੀ ਪਾਰਲਰ ਸੰਚਾਲਕ ਗੰਗਾ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।