ਖ਼ਬਰਾਂ |

ਤਾਜ਼ਾ |

Delhi News : ਕਿਸੇ ਨੂੰ ‘ਮੀਆਂ-ਤੀਆਂ’, ‘ਪਾਕਿਸਤਾਨੀ’ ਕਹਿਣਾ ਧਾਰਮਕ  ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅਪਰਾਧ ਨਹੀਂ : ਸੁਪਰੀਮ ਕੋਰਟ 

By : BALJINDERK

Published : Mar 4, 2025, 8:48 pm IST
Updated : Mar 4, 2025, 8:48 pm IST
SHARE ARTICLE
supreme court
supreme court

Delhi News : ਦਾਇਰ ਅਪਰਾਧਕ ਮਾਮਲੇ ’ਚ ਇਕ ਵਿਅਕਤੀ ਨੂੰ ਕੀਤਾ ਬਰੀ

Delhi News in Punjabi : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਗ਼ਲਤ ਇਰਾਦੇ ਨਾਲ ਬੋਲੇ ਜਾਣ ਦੇ ਬਾਵਜੂਦ ਕਿਸੇ ਨੂੰ ‘ਮੀਆਂ-ਤੀਆਂ’ ਅਤੇ ‘ਪਾਕਿਸਤਾਨੀ’ ਵਰਗੇ ਸ਼ਬਦਾਂ ਦੀ ਵਰਤੋਂ ਕਰਨਾ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਨਹੀਂ ਹੈ। ਜਸਟਿਸ ਬੀ.ਵੀ. ਨਾਗਰਤਨਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਝਾਰਖੰਡ ਦੇ ਚਾਸ ਸਥਿਤ ਸਬ-ਡਵੀਜ਼ਨਲ ਦਫ਼ਤਰ ’ਚ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਐਕਟ ਤਹਿਤ ਉਰਦੂ ਅਨੁਵਾਦਕ ਅਤੇ ਕਾਰਜਕਾਰੀ ਕਲਰਕ ਵਲੋਂ ਦਾਇਰ ਅਪਰਾਧਕ ਮਾਮਲੇ ’ਚ ਇਕ  ਵਿਅਕਤੀ ਨੂੰ ਬਰੀ ਕਰ ਦਿੱਤਾ। 

ਅਦਾਲਤ ਦੇ 11 ਫ਼ਰਵਰੀ ਦੇ ਹੁਕਮ ’ਚ ਕਿਹਾ ਗਿਆ ਹੈ, ‘‘ਅਪੀਲਕਰਤਾ ’ਤੇ  ਸੂਚਨਾ ਦੇਣ ਵਾਲੇ ਨੂੰ ‘ਮੀਆਂ-ਤੀਆਂ’ ਅਤੇ ‘ਪਾਕਿਸਤਾਨੀ’ ਕਹਿ ਕੇ ਉਸ ਦੀਆਂ ਧਾਰਮਕ  ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਬੇਸ਼ਕ, ਇਹ ਗੱਲਾਂ ਗਲਤ ਇਰਾਦੇ ਨਾਲ ਕਹੀਆਂ ਗਈਆਂ ਹਨ। ਹਾਲਾਂਕਿ, ਇਹ ਸੂਚਨਾ ਦੇਣ ਵਾਲੇ ਦੀਆਂ ਧਾਰਮਕ  ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਨਹੀਂ ਹੈ। ਇਸ ਲਈ, ਸਾਡਾ ਵਿਚਾਰ ਹੈ ਕਿ ਅਪੀਲਕਰਤਾ ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 298 ਦੇ ਤਹਿਤ ਵੀ ਬਰੀ ਕੀਤਾ ਜਾਣਾ ਚਾਹੀਦਾ ਹੈ।’’

(For more news apart from Calling someone 'miyan tiyan', 'Pakistani' is not crime hurting religious sentiments: Supreme Court News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM

Trump ਦੀ ਟੈਰਿਫ WAR, ਕੀ ਬਚੇਗਾ ਭਾਰਤੀ ਵਪਾਰ? ਭਾਰਤ 'ਤੇ 100% ਟੈਕਸ ਦੀ ਤਿਆਰੀ! ਝੁਕੇਗਾ ਭਾਰਤ ਜਾਂ ਮੰਨੇਗਾ ਟਰੰਪ?

16 Jul 2026 3:00 PM
Advertisement