
ਪੁਲਿਸ ਨੇ ਬਾਬੇ ਤੋਂ ਪੁੱਛਗਿੱਛ ਕੀਤੀ ਅਤੇ ਬਾਅਦ ਵਿੱਚ ਰਿਹਾਅ ਕਰ ਦਿੱਤਾ
ਜੈਪੁਰ: ਰਾਜਧਾਨੀ ਜੈਪੁਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ। ਆਈਆਈਟੀ ਬਾਬਾ ਅਭੈ ਸਿੰਘ ਨੂੰ ਜੈਪੁਰ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ । ਉਸਨੇ ਸੋਸ਼ਲ ਮੀਡੀਆ 'ਤੇ ਘਾਤਕ ਕਦਮ ਚੁੱਕਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਸ਼ਿਪਰਾ ਪਥ ਪੁਲਿਸ ਸਟੇਸ਼ਨ ਰਿਧੀ ਸਿੱਧੀ ਪਾਰਕ ਕਲਾਸਿਕ ਹੋਟਲ ਪਹੁੰਚੀ, ਜਿੱਥੋਂ ਆਈਆਈਟੀ ਬਾਬਾ ਨੂੰ ਗ੍ਰਿਫ਼ਤਾਰ ਕੀਤਾ,ਇਸ ਦੌਰਾਨ ਬਾਬੇ ਤੋਂ ਗਾਂਜਾ ਵੀ ਬਰਾਮਦ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਬਾਬੇ ਤੋਂ ਪੁੱਛਗਿੱਛ ਕੀਤੀ ਅਤੇ ਬਾਅਦ ਵਿੱਚ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ।
ਜਿਵੇਂ ਹੀ ਬਾਬਾ ਥਾਣੇ ਤੋਂ ਬਾਹਰ ਆਇਆ, ਉਨ੍ਹਾਂ ਨੇ ਦੱਸਿਆ ਕਿ ਅੱਜ ਉਸਦਾ ਜਨਮ ਦਿਨ ਹੈ। ਉਨ੍ਹਾਂ ਨੇ ਕਿਹਾ ਹੈ," ਮੇਰੇ ਕੋਲ ਕੁਝ ਪ੍ਰਸਾਦ ਸੀ। ਕਿਹਾ ਜਾ ਰਿਹਾ ਹੈ ਕਿ ਇਸ ਸਬੰਧੀ ਐਫਆਈਆਰ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਬਾਬਾ ਵਿਰੁੱਧ ਐਨਡੀਪੀਸੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਹਾਲਾਂਕਿ, ਘੱਟ ਮਾਤਰਾ ਵਿੱਚ ਭੰਗ ਮਿਲਣ ਕਾਰਨ, ਉਸਨੂੰ ਤੁਰੰਤ ਜ਼ਮਾਨਤ ਦੇ ਦਿੱਤੀ ਗਈ।