ਜਿਸ ਦੇਸ਼ ਅੰਦਰ ਕਿਸਾਨਾਂ ਦਾ ਸਨਮਾਨ ਨਹੀਂ, ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ - ਕੇਜਰੀਵਾਲ
Published : Apr 4, 2021, 5:28 pm IST
Updated : Apr 4, 2021, 5:28 pm IST
SHARE ARTICLE
Arvind Kejriwal
Arvind Kejriwal

ਮੈਨੂੰ ਖੁਸ਼ੀ ਹੈ ਕਿ 4 ਮਹੀਨੇ ਬੀਤਣ ਮਗਰੋਂ ਵੀ ਕਿਸਾਨ ਅੰਦੋਲਨ ਅੱਜ ਵੀ ਜ਼ਿੰਦਾ ਹੈ।

ਜੀਂਦ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ ਐਤਵਾਰ ਨੂੰ ਹਰਿਆਣਾ ਦੇ ਜੀਂਦ ’ਚ ਪੁੱਜੇ। ਇੱਥੇ ਉਨ੍ਹਾਂ ਨੇ ਕਿਸਾਨ ਮਹਾਪੰਚਾਇਤ ’ਚ ਸ਼ਿਰਕਤ ਕੀਤੀ। ਆਪਣੇ ਸੰਬੋਧਨ ’ਚ ਕੇਜਰੀਵਾਲ ਨੇ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਗੱਲ ਕੀਤੀ। ਕੇਜਰੀਵਾਲ ਨੇ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਨਮਨ ਕੀਤਾ।

Farmers ProtestFarmers Protest

ਉਨ੍ਹਾਂ ਨੇ ਕਿਹਾ ਕਿ ਹੁਣ ਸਾਡੀ ਜ਼ਿੰਮੇਵਾਰੀ ਹੈ, ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ, ਮੇਰੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਦੀ ਸ਼ਹਾਦਤ ਬੇਕਾਰ ਨਹੀਂ ਹੋਣੀ ਚਾਹੀਦੀ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਅਖ਼ੀਰ ਤੱਕ ਲੜਨਾ ਹੈ। ਜਿਸ ਦੇਸ਼ ਅੰਦਰ ਕਿਸਾਨਾਂ ਦਾ ਸਨਮਾਨ ਨਹੀਂ ਹੈ, ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ। ਇਹ ਗੱਲ ਉਨ੍ਹਾਂ ਨੇ ਕੱਲ੍ਹ ਰੋਹਤਕ ’ਚ ਹੋਏ ਕਿਸਾਨਾਂ ’ਤੇ ਲਾਠੀਚਾਰਜ ਨੂੰ ਲੈ ਕੇ ਆਖੀ। 

ਅੱਜ ਜੀਂਦ ਸਥਿਤ ਹੁੱਡਾ ਗਰਾਊਂਡ ’ਚ ਕਿਸਾਨ ਮਹਾਪੰਚਾਇਤ ਹੋਈ। ਕੇਜਰੀਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਕੇਂਦਰ ਇਕ ਕਾਨੂੰਨ ਲੈ ਕੇ ਆਈ ਹੈ। ਕਿਸਾਨ ਅੰਦੋਲਨ ਦਾ ਸਮਰਥਨ ਕਰਨ ਨੂੰ ਲੈ ਕੇ ਉਹ ਲੋਕ ਸਾਨੂੰ ਸਜ਼ਾ ਦੇ ਰਹੇ ਹਨ। ਸੰਸਦ ਨੇ ਇਕ ਬਿੱਲ ਪਾਸ ਕੀਤਾ ਹੈ ਕਿ ਦਿੱਲੀ ’ਚ ਚੁਣੀ ਹੋਈ ਸਰਕਾਰ, ਚੁਣੇ ਹੋਏ ਮੁੱਖ ਮੰਤਰੀ ਦੀ ਕੋਈ ਸ਼ਕਤੀ ਨਹੀਂ ਰਹੇਗੀ। ਸਾਰੀ ਸ਼ਕਤੀ ਲੈਫਟੀਨੈਂਟ ਗਵਰਨਰ ਦੀ।

Arvind KejriwalArvind Kejriwal

ਇਹ ਕਿਹੋ ਜਿਹਾ ਕਾਨੂੰਨ ਜਿਸ ਸਰਕਾਰ ਨੂੰ ਜਨਤਾ ਨੇ ਜਿਤਾਇਆ, ਉਸ ਦੀ ਕੋਈ ਸ਼ਕਤੀ ਨਹੀਂ। ਸੰਸਦ ’ਚ ਜਦੋਂ ਇਸ ਬਿੱਲ ’ਤੇ ਚਰਚਾ ਕੀਤੀ ਜਾ ਰਹੀ ਸੀ ਤਾਂ ਭਾਜਪਾ ਦੇ ਇਕ-ਇਕ ਸੰਸਦ ਮੈਂਬਰ ਨੇ ਬੋਲਿਆ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਕਿਸਾਨਾਂ ਦਾ ਸਮਰਥਨ ਕੀਤਾ, ਇਸ ਲਈ ਕੇਜਰੀਵਾਲ ਨੂੰ ਇਹ ਸਜ਼ਾ ਦਿੱਤੀ ਜਾ ਰਹੀ ਹੈ। ਕਿਸਾਨ ਅੰਦੋਲਨ ’ਚ ਸਾਡੇ 300 ਕਿਸਾਨ ਭਰਾ ਸ਼ਹੀਦ ਹੋ ਗਏ।

ਇਸ ਕਿਸਾਨ ਅੰਦੋਲਨ ਲਈ ਜੇਕਰ ਕੇਜਰੀਵਾਲ ਦੀ ਜਾਨ ਵੀ ਚੱਲੀ ਜਾਵੇ ਤਾਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਤੁਹਾਡੀ ਕਿਸੇ ਵੀ ਸਜ਼ਾ ਤੋਂ ਨਹੀਂ ਡਰਦੇ। ਕੇਜਰੀਵਾਲ ਨੇ ਅੱਗੇ ਕਿਹਾ ਕਿ ਜੋ ਵੀ ਕਿਸਾਨ ਅੰਦੋਲਨ ਦੇ ਨਾਲ ਹੈ, ਉਹ ਦੇਸ਼ ਭਗਤ ਹੈ। ਜੋ ਵਿਅਕਤੀ ਕਿਸਾਨ ਅੰਦੋਲਨ ਦੇ ਖ਼ਿਲਾਫ਼ ਹੈ, ਉਹ ਦੇਸ਼ ਦਾ ਗੱਦਾਰ ਹੈ। ਇਸ ਕਿਸਾਨ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਕੇਜਰੀਵਾਲ ਨੂੰ ਜੋ ਵੀ ਕੁਰਬਾਨੀ ਦੇਣੀ ਪਵੇਗੀ, ਮੈਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ। 

Farmers ProtestFarmers Protest

ਕੇਜਰੀਵਾਲ ਨੇ ਕਿਹਾ ਕਿ ਜਦੋਂ ਕਿਸਾਨ ਦਿੱਲੀ ਪੁੱਜੇ ਤਾਂ ਕੇਂਦਰ ਸਰਕਾਰ ਨੇ ਦਿੱਲੀ ਦੇ 9 ਵੱਡੇ ਸਟੇਡੀਅਮ ਨੂੰ ਜੇਲ੍ਹਾਂ ’ਚ ਤਬਦੀਲ ਕਰਨ ਬਾਰੇ ਸੋਚਿਆ। ਜਿਵੇਂ ਹੀ ਕਿਸਾਨ ਦਿੱਲੀ ਪਹੁੰਚਣਗੇ ਤਾਂ ਇਨ੍ਹਾਂ ਕਿਸਾਨਾਂ ਨੂੰ ਇਸ ’ਚ ਬੰਦ ਕਰ ਦੇਵਾਂਗੇ, ਇਹ ਸਰਕਾਰ ਨੇ ਸਾਜਿਸ਼ ਰਚੀ ਸੀ ਪਰ ਸਟੇਡੀਅਮ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਦਿੱਲੀ ਦੇ ਮੁੱਖ ਮੰਤਰੀ ਦੀ ਹੈ, ਇਹ ਗੱਲ ਕਾਨੂੰਨ ’ਚ ਲਿਖੀ ਸੀ।

ਕੇਂਦਰ ਵਾਲਿਆਂ ਨੇ ਮੇਰੇ ’ਤੇ ਇੰਨਾ ਦਬਾਅ ਬਣਾਇਆ ਕਿ ਇਹ ਜੇਲ੍ਹ ਬਣਾ ਦਿਓ ਪਰ ਮੈਂ ਨਹੀਂ ਮੰਨਿਆ। ਮੈਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸਹੀ ਹੈ, ਕਿਸਾਨਾਂ ਦੀ ਮੰਗ ਜਾਇਜ਼ ਹੈ। ਦਿੱਲੀ ਸਰਕਾਰ ਵਲੋਂ ਕਿਸਾਨਾਂ ਨੂੰ ਹਰ ਸੰਭਵ ਮਦਦ ਕੀਤੀ ਗਈ। ਮੈਨੂੰ ਖੁਸ਼ੀ ਹੈ ਕਿ 4 ਮਹੀਨੇ ਬੀਤਣ ਮਗਰੋਂ ਵੀ ਕਿਸਾਨ ਅੰਦੋਲਨ ਅੱਜ ਵੀ ਜ਼ਿੰਦਾ ਹੈ।

Farmers ProtestFarmers Protest

ਕੇਜਰੀਵਾਲ ਨੇ ਕਿਹਾ ਕਿ ਮੈਂ ਕਿਸਾਨਾਂ ਦਾ ਸਮਰਥਨ ਕਰਦਾ ਹਾਂ ਅਤੇ ਕਰਦਾ ਰਹਾਂਗਾ। ਜਦੋਂ ਤੋਂ ਕੇਂਦਰ ਸਰਕਾਰ ਨੇ ਤਿੰਨੋਂ ਕਾਲੇ ਕਾਨੂੰਨ ਪਾਸ ਕੀਤੇ, ਪੂਰੇ ਦੇਸ਼ ਦੇ ਕਿਸਾਨ ਪਰੇਸ਼ਾਨ ਹਨ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਅੱਗੇ ਵੱਧ ਕੇ ਪੂਰੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕੀਤੀ। ਸਾਰਾ ਦੇਸ਼ ਕਿਸਾਨਾਂ ਨਾਲ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਹੋ ਸਕਦਾ ਹੈ ਕਿ ਮਹਾਰਾਸ਼ਟਰ ਦਾ ਕਿਸਾਨ, ਤਾਮਿਲਨਾਡੂ ਦਾ ਕਿਸਾਨ, ਦਿੱਲੀ ਦੇ ਬਾਰਡਰ ’ਤੇ ਨਾ ਪਹੁੰਚ ਸਕੇ।

ਇਹ ਨਾ ਸੋਚਣਾ ਕਿ ਉਹ ਤੁਹਾਡੇ ਨਾਲ ਨਹੀਂ ਹਨ। ਰੋਜ਼ ਸਵੇਰ ਇਸ ਦੇਸ਼ ਦਾ ਹਰ ਕਿਸਾਨ, ਦਿੱਲੀ ਦੇ ਬਾਰਡਰ ’ਤੇ ਬੈਠੇ ਕਿਸਾਨਾਂ ਲਈ ਪ੍ਰਾਰਥਨਾ ਕਰਦਾ ਹਾਂ ਕਿ ਕਿਸਾਨ ਅੰਦੋਲਨ ਸਫ਼ਲ ਹੋਣਾ ਚਾਹੀਦਾ ਹੈ। ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਹੈ, ਦਿੱਲੀ ਸਰਕਾਰ ਕਿਸਾਨਾਂ ਦਾ ਸਾਥ ਦੇ ਰਹੀ ਹੈ। 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement