
ਮਹਾਰਾਸ਼ਟਰ ਦੀ ਸਰਹੱਦ ਕੀਤੀ ਸੀਲ
ਨਵੀਂ ਦਿੱਲੀ : ਕੋਰੋਨਾ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਦੇਸ਼ ’ਚ ਇਸ ਸਾਲ 2021 ਵਿਚ ਐਤਵਾਰ ਨੂੰ ਸਭ ਤੋਂ ਵੱਧ 93,249 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਸਾਲ ਪਹਿਲੀ ਵਾਰ ਇਕ ਦਿਨ ’ਚ ਇੰਨੀ ਵੱਡੀ ਗਿਣਤੀ ’ਚ ਲਾਗ ਦੇ ਮਾਮਲੇ ਸਾਹਮਣੇ ਆਏ ਹਨ।
Corona virus
ਹੁਣ ਤਕ ਕੁਲ ਮਾਮਲਿਆਂ ਦੀ ਗਿਣਤੀ 1,24,85,509 ਹੋ ਗਈ ਹੈ। ਸਿਹਤ ਮੰਤਰਾਲੇ ਵਲੋਂ ਸਵੇਰੇ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ 513 ਹੋਰ ਮੌਤਾਂ ਨਾਲ ਹੁਣ ਤਕ ਕੋਰੋਨਾ ਦੀ ਲਪੇਟ ’ਚ ਆ ਕੇ 1,64,623 ਲੋਕ ਦਮ ਤੋੜ ਚੁੱਕੇ ਹਨ।
हमारे पड़ोसी राज्यों में स्थिति बहुत बुरी है, महाराष्ट्र और छत्तीसगढ़ में स्थिति संकटपूर्ण है। हमने महाराष्ट्र की सीमा को सील किया है, छत्तीसगढ़ से आने-जाने पर भी प्रतिबंध लगेगा: मध्य प्रदेश के मुख्यमंत्री शिवराज सिंह चौहान #COVID19 pic.twitter.com/or1DrD6SZ2
— ANI_HindiNews (@AHindinews) April 4, 2021
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਰਾਜਾਂ ਵਿੱਚ ਸਥਿਤੀ ਬਹੁਤ ਮਾੜੀ ਹੈ, ਮਹਾਰਾਸ਼ਟਰ ਅਤੇ ਛੱਤੀਸਗੜ ਵਿੱਚ ਸਥਿਤੀ ਨਾਜ਼ੁਕ ਹੈ। ਅਸੀਂ ਮਹਾਰਾਸ਼ਟਰ ਦੀ ਸਰਹੱਦ ਸੀਲ ਕਰ ਦਿੱਤੀ ਹੈ ਅਤੇ ਛੱਤੀਸਗੜ ਤੋਂ ਆਉਣ ਜਾਣ ਤੇ ਪਾਬੰਦੀ ਹੋਵੇਗੀ।
Shivraj Chauhan