
'ਸੂਬਿਆਂ ਨੂੰ ਵੱਖਰੀ ਰਾਜਧਾਨੀ ਬਣਾਉਣ ਲਈ ਕੇਂਦਰ 20-20 ਹਜ਼ਾਰ ਕਰੋੜ ਰੁਪਏ ਦੇਵੇ'
ਝੱਜਰ : ਚੰਡੀਗੜ੍ਹ 'ਤੇ ਹਰਿਆਣਾ ਦਾ ਹੱਕ ਹੈ। ਪੰਜਾਬ ਨੂੰ ਆਪਣਾ ਹੱਕ ਮੰਗ ਰਿਹਾ ਹੈ ਅਤੇ ਹਰਿਆਣਾ ਨੂੰ ਵੀ ਆਪਣਾ ਹੱਕ ਮੰਗਣਾ ਚਾਹੀਦਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਐਸ.ਵਾਈ.ਐਲ. 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰੇਗੀ।
Chandigarh
ਚੰਡੀਗੜ੍ਹ ਅਤੇ ਐਸ.ਵਾਈ.ਐਲ. ਦੇ ਮੁੱਦੇ ਨੂੰ ਲੈ ਕੇ 'ਆਪ' ਦੇ ਰਾਜ ਸਭਾ ਮੈਂਬਰ ਅਤੇ ਹਰਿਆਣਾ ਦੇ ਇੰਚਾਰਜ ਸੁਸ਼ੀਲ ਗੁਪਤਾ ਨੇ ਇਹ ਗੱਲਾਂ ਝੱਜਰ ਦੀ ਅਨਾਜ ਮੰਡੀ 'ਚ ਕਰਵਾਏ ਇਕ ਪ੍ਰੋਗਰਾਮ 'ਚ ਕਹੀਆਂ ਹਨ।
Manohar Lal Khattar
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਇਸ ਮਾਮਲੇ ਵਿੱਚ ਅੱਗੇ ਆਉਣਾ ਚਾਹੀਦਾ ਸੀ। ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਦੋਵਾਂ ਦਾ ਹਿੱਸਾ ਹੈ।
Chandigarh
ਉਨ੍ਹਾਂ ਕਿਹਾ ਕਿ ਦੋਹਾਂ ਸੂਬਿਆਂ ਨੂੰ ਆਪਣੀ ਵੱਖਰੀ-ਵੱਖਰੀ ਰਾਜਧਾਨੀ ਬਣਾਉਣ ਲਈ ਕੇਂਦਰ ਰਕਾਰ 20-20 ਹਜ਼ਾਰ ਕਰੋੜ ਰੁਪਏ ਦੇਵੇ। ਚੰਡੀਗੜ੍ਹ ਨੂੰ ਦੋ ਰਾਜਾਂ ਵਿਚਕਾਰ ਬਰਾਬਰ ਵੰਡਿਆ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਾਲੇ ਆਪਣਾ ਹੱਕ ਮੰਗ ਰਹੇ ਹਨ ਅਤੇ ਹਰਿਆਣਾ ਸਰਕਾਰ ਨੂੰ ਵੀ ਆਪਣਾ ਹੱਕ ਮੰਗਣਾ ਚਾਹੀਦਾ ਹੈ। ਜਦੋਂ ਸੂਬੇ ਵਿਚ ਸਾਡੀ ਸਰਕਾਰ ਆਈ ਤਾਂ ਹਰਿਆਣਾ ਦਾ ਵਿਕਾਸ ਕਰਕੇ ਦਿਖਾਵਾਂਗੇ ਅਤੇ ਸਾਰੇ ਹੱਕ ਵੀ ਲਵਾਂਗੇ।