ਕਰਨਾਟਕ ਚੋਣ : ਭਾਜਪਾ ਦਾ ਚੋਣ ਐਲਾਨ ਪੱਤਰ ਜਾਰੀ, ਕਿਸਾਨਾਂ ਤਕ ਪਹੁੰਚ ਵਧਾਉਣ ਦੀ ਕੋਸ਼ਿਸ਼
Published : May 4, 2018, 1:13 pm IST
Updated : May 4, 2018, 1:25 pm IST
SHARE ARTICLE
bjp releases manifesto for karnataka assembly elections
bjp releases manifesto for karnataka assembly elections

ਕਰਨਾਟਕ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਵਿਚ ਹੁਣ ਗਿਣਤੀ ਦੇ ਦਿਨ ਬਾਕੀ ਰਹਿ ਗਏ ਹਨ। ਇਸ ਨੂੰ ਦੇਖਦੇ ਹੋਏ ਸ਼ੁਕਰਵਾਰ ਨੂੰ ਭਾਜਪਾ ਦੇ ਮੁੱਖ ...

ਬੰਗਲੁਰੂ : ਕਰਨਾਟਕ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਵਿਚ ਹੁਣ ਗਿਣਤੀ ਦੇ ਦਿਨ ਬਾਕੀ ਰਹਿ ਗਏ ਹਨ। ਇਸ ਨੂੰ ਦੇਖਦੇ ਹੋਏ ਸ਼ੁਕਰਵਾਰ ਨੂੰ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬੀਐਸ ਯੇਦੀਯੁਰੱਪਾ ਦੀ ਅਗਵਾਈ ਵਿਚ ਪਾਰਟੀ ਦਾ ਐਲਾਨ ਪੱਤਰ ਜਾਰੀ ਕਰ ਦਿਤਾ ਗਿਆ ਹੈ। ਇਸ ਮੌਕੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਸਮੇਤ ਸੂਬੇ ਦੇ ਕਈ ਵੱਡੇ ਨੇਤਾ ਮੌਜੂਦ ਸਨ। ਪਾਰਟੀ ਦੇ ਐਲਾਨ ਪੱਤਰ ਵਿਚ ਕਿਸਾਨਾਂ, ਔਰਤਾਂ ਦਾ ਵਿਸ਼ੇਸ਼ ਧਿਆਨ ਰਖਿਆ ਗਿਆ ਹੈ। ਦਸ ਦਈਏ ਕਿ ਕਰਨਾਟਕ ਦੀ 224 ਮੈਂਬਰੀ ਵਿਧਾਨ ਸਭਾ ਚੋਣ ਲਈ 12 ਮਈ ਨੂੰ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 15 ਮਈ ਨੂੰ ਹੋਵੇਗੀ। 

bjp releases manifesto for karnataka assembly electionsbjp releases manifesto for karnataka assembly elections

ਭਾਜਪਾ ਨੇ ਅਪਣੇ ਐਲਾਨ ਪੱਤਰ ਵਿਚ ਕਿਹਾ ਗਿਆ ਹੈ ਕਿ ਭਾਜਪਾ ਦੀ ਸਰਕਾਰ ਬਣਨ 'ਤੇ ਪਹਿਲੀ ਕੈਬਨਿਟ ਵਿਚ ਹੀ ਕਿਸਾਨਾਂ ਦਾ ਇਕ ਲੱਖ ਰੁਪਏ ਤਕ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਜਾਵੇਗਾ। ਸੂਬੇ ਵਿਚ ਡੇਅਰੀ ਨੂੰ ਬੜ੍ਹਾਵਾ ਦੇਣ ਲਈ 100 ਕਰੋੜ ਰੁਪਏ ਦਾ ਫੰਡ ਬਣਾਇਆ ਜਾਵੇਗਾ। ਇਸ ਯੋਜਨਾ ਵਿਚ ਔਰਤਾਂ ਦੀ ਹਿੱਸੇਦਾਰੀ ਯਕੀਨੀ ਕੀਤੀ ਜਾਵੇਗੀ।

bjp releases manifesto for karnataka assembly electionsbjp releases manifesto for karnataka assembly elections

'ਇਸਤਰੀ ਸੁਵਿਧਾ ਸਕੀਮ' ਤਹਿਤ ਬੀਪੀਐਲ ਪਰਵਾਰਾਂ ਦੀਆਂ ਔਰਤਾਂ ਅਤੇ ਵਿਦਿਆਰਥਣਾਂ ਨੂੰ ਮੁਫ਼ਤ ਵਿਚ ਸੈਨੇਟਰੀ ਨੈਪਕਿਨ ਮੁਹਈਆ ਕਰਵਾਏ ਜਾਣਗੇ। ਜਦਕਿ ਹੋਰ ਔਰਤਾਂ ਤੋਂ ਇਸ ਦੇ ਲਈ 1 ਰੁਪਈਆ ਲਿਆ ਜਾਵੇਗਾ। ਮੁੱਖ ਮੰਤਰੀ ਸਮਾਰਟਫ਼ੋਨ ਯੋਜਨਾ ਤਹਿਤ ਬੀਪੀਐਲ ਪਰਵਾਰਾਂ ਦੀਆਂ ਔਰਤਾਂ ਨੂੰ ਮੁਫ਼ਤ ਵਿਚ ਸਮਾਰਟਫ਼ੋਨ ਦਿਤਾ ਜਾਵੇਗਾ। ਇਸ ਦੇ ਨਾਲ ਹੀ ਵਿਦਿਆਰਥਣਾਂ ਨੂੰ ਮੁਫ਼ਤ ਲੈਪਟਾਪ ਦਿਤਾ ਜਾਵੇਗਾ। 

bjp releases manifesto for karnataka assembly electionsbjp releases manifesto for karnataka assembly elections

ਮਹਿਲਾ ਅਧਿਕਾਰੀਆਂ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇਗਾ, ਜਿਸ ਵਿਚ ਇਕ ਹਜ਼ਾਰ ਮਹਿਲਾ ਪੁਲਿਸ ਨੂੰ ਭਰਤੀ ਕੀਤਾ ਜਾਵੇਗਾ ਜੋ ਔਰਤਾਂ ਨਾਲ ਸਬੰਧਤ ਲਟਕੇ ਮਾਮਲਿਆਂ ਨੂੰ ਨਿਪਟਾਏਗੀ। ਭਾਗਲਕਸ਼ਮੀ ਯੋਜਨਾ ਤਹਿਤ ਮੈਚਓਰਿਟੀ ਰਾਸ਼ੀ ਦੋ ਲੱਖ ਰੁਪਏ ਕੀਤੀ ਜਾਵੇਗੀ। 

bjp releases manifesto for karnataka assembly electionsbjp releases manifesto for karnataka assembly elections

'ਵਿਆਹ ਮੰਗਲਾ' ਯੋਜਨਾ ਤਹਿਤ ਬੀਪੀਐਲ ਪਰਵਾਰਾਂ ਦੀਆਂ ਲੜਕੀਆਂ ਦੇ ਵਿਆਹ ਵਿਚ 2 ਗ੍ਰਾਮ ਦੀ ਇਕ ਸੋਨੇ ਦੀ ਥਾਲੀ ਅਤੇ 25 ਹਜ਼ਾਰ ਰੁਪਏ ਦਿਤੇ ਜਾਣਗੇ। 'ਇਸਤਰੀ ਉੱਨਤੀ ਫੰਡ' ਤਹਿਤ ਇਕ ਹਜ਼ਾਰ ਕਰੋੜ ਦਾ ਫੰਡ ਬਣਾਇਆ ਜਾਵੇਗਾ, ਜਿਸ ਤਹਿਤ ਔਰਤਾਂ ਲਈ ਇਕ ਕੋਆਪ੍ਰੇਟਿਵ ਚਲਾਇਆ ਜਾਵੇਗਾ ਅਤੇ ਇਸ ਵਿਚ ਇਸਤਰੀ ਉੱਨਤੀ ਸਟੋਰ ਵੀ ਚਲਾਉਣ ਦੀ ਯੋਜਨਾ ਹੈ ਜੋ ਇਸ ਯੋਜਨਾ ਤਹਿਤ ਬਣੇ ਉਤਪਾਦਾਂ ਨੂੰ ਬਜ਼ਾਰ ਉਪਲਬਧ ਕਰਵਾਏਗਾ। ਇਸ ਵਿਚ ਇਕ ਫ਼ੀਸਦੀ ਵਿਆਜ਼ 'ਤੇ 2 ਲੱਖ ਤਕ ਲੋਨ ਉਪਲਬਧ ਕਰਵਾਇਆ ਜਾਵੇਗਾ। 

bjp releases manifesto for karnataka assembly electionsbjp releases manifesto for karnataka assembly elections

ਕਿਸਾਨਾਂ ਦੇ ਬੱਚਿਆਂ ਨੂੰ ਖੇਤੀ ਸਬੰਧਤ ਸਿੱਖਿਆ ਦੇਣ ਲਈ 'ਰਾਈਥਾ ਬੰਧੂ ਸਕਾਲਰਸ਼ਿਪ' ਚਲਾਈ ਜਾਵੇਗੀ। ਇਕ ਹਜ਼ਾਰ ਕਿਸਾਨਾਂ ਨੂੰ ਇਜ਼ਰਾਈਲ ਅਤੇ ਚੀਨ ਦੇ ਦੌਰੇ 'ਤੇ ਲਿਜਾਇਆ ਜਾਵੇਗਾ ਤਾਕਿ ਉਹ ਖੇਤੀ ਦਾ ਅਧਿਐਨ ਕਰ ਸਕਣ। ਸਿੰਚਾਈ ਯੋਜਨਾਵਾਂ ਨੂੰ ਪੂਰਾ ਕਰਨ ਲਈ ਸੁਜਲਾਮ ਸੁਫਲਾਮ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਵਿਚ 2023 ਤਕ ਸਾਰੀਆਂ ਯੋਜਨਾਵਾਂ ਪੂਰੀਆਂ ਕਰ ਲਈਆਂ ਜਾਣਗੀਆਂ। ਕਿਸਾਨਾਂ ਨੂੰ ਤਿੰਨ ਪੜਾਵਾਂ ਵਿਚ 10 ਘੰਟੇ ਤਕ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ ਤਾਕਿ ਕਿਸਾਨ ਖੇਤਾਂ ਦੀ ਸਿੰਚਾਈ ਕਰ ਸਕਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement