
'ਮਹਿਲਾ ਵਿਕਾਸ ਅਤੇ ਔਰਤਾਂ ਦੀ ਅਗਵਾਈ ਵਿਚ ਵਿਕਾਸ' ਦਾ ਸੰਕਲਪ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੋ ਵੋਟਿੰਗ ...
- ਘਰ-ਘਰ ਜਾ ਕੇ ਕਰਨ ਕੇਂਦਰੀ ਯੋਜਨਾਵਾਂ ਦਾ ਪ੍ਰਚਾਰ *** - 'ਨਮੋ ਐਪ' ਜ਼ਰੀਏ ਕੀਤਾ ਕਰਨਾਟਕ ਰੈਲੀ ਨੂੰ ਸੰਬੋਧਨ
ਨਵੀਂ ਦਿੱਲੀ: 'ਮਹਿਲਾ ਵਿਕਾਸ ਅਤੇ ਔਰਤਾਂ ਦੀ ਅਗਵਾਈ ਵਿਚ ਵਿਕਾਸ' ਦਾ ਸੰਕਲਪ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੋ ਵੋਟਿੰਗ ਕੇਂਦਰ ਜਿੱਤੇਗਾ, ਉਹੀ ਚੋਣ ਵੀ ਜਿੱਤੇਗਾ। ਅਜਿਹੇ ਵਿਚ ਭਾਜਪਾ ਦੀਆਂ ਮਹਿਲਾ ਵਰਕਰਾਂ ਨੂੰ ਘਰ-ਘਰ ਜਾ ਕੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਦਸਣਾ ਅਤੇ ਕਾਂਗਰਸ ਦੇ ਝੂਠ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। 'ਨਰਿੰਦਰ ਮੋਦੀ ਐਪ' ਜ਼ਰੀਏ ਕਰਨਾਟਕ ਭਾਜਪਾ ਮਹਿਲਾ ਮੋਰਚਾ ਦੀਆਂ ਵਰਕਰਾਂ ਨੂੰ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ''ਮੇਰੀ ਵਰਕਰਾਂ ਨੂੰ ਹਮੇਸ਼ਾ ਇਹੀ ਬੇਨਤੀ ਰਹੀ ਹੈ ਕਿ ਉਹ ਵੋਟਿੰਗ ਕੇਂਦਰ ਜਿੱਤਣ 'ਤੇ ਜ਼ੋਰ ਦੇਣ। ਸੂਬੇ ਵਿਚ ਚੋਣ ਜਿੱਤਣੀ ਹੈ, ਉਹ ਅਸੀਂ ਜਿੱਤਾਂਗੇ। ਉਨ੍ਹਾਂ ਕਿਹਾ ਕਿ ਜੇਕਰ ਵੋਟਿੰਗ ਕੇਂਦਰ ਅਸੀਂ ਜਿੱਤਦੇ ਹਾਂ ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਹਰਾ ਨਹੀਂ ਸਕਦੀ।
karnataka election pm narendra modi live
ਉਨ੍ਹਾਂ ਕਿਹਾ ਕਿ ਅਜਿਹੇ ਵਿਚ ਮਹਿਲਾ ਵਰਕਰਾਂ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ। ਚੋਣ ਦੇ ਸਮੇਂ ਉਹ ਘਰ-ਘਰ ਜਾਣ ਅਤੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਸਬੰਧੀ ਦੱਸਣ ਅਤੇ ਕਾਂਗਰਸ ਦੇ ਝੂਠ ਦਾ ਪਰਦਾਫਾਸ਼ ਕਰਨ। ਉਨ੍ਹਾਂ ਕਿਹਾ ਕਿ ਔਰਤਾਂ ਇਹ ਕੰਮ ਪ੍ਰਭਾਵੀ ਤਰੀਕੇ ਨਾਲ ਕਰ ਸਕਦੀਆਂ ਹਨ। ਉਨ੍ਹਾਂ ਦੀਆਂ ਗੱਲਾਂ ਪ੍ਰਭਾਵਸ਼ਾਲੀ ਹੁੰਦੀਆਂ ਹਨ। ਉਹ ਵੱਡੀਆਂ-ਵੱਡੀਆਂ ਗੱਲਾਂ ਨਹੀਂ ਕਰਦੀਆਂ ਬਲਕਿ ਸਿੱਧੀ ਭਾਸ਼ਾ ਵਿਚ ਗੱਲਾਂ ਨੂੰ ਸਮਝਾਉਂਦੀਆਂ ਹਨ। ਜੇਕਰ ਪਰਵਾਰ ਵਿਚ ਇਕ ਵਾਰ ਔਰਤਾਂ ਗੱਲਾਂ ਨੂੰ ਸਮਝ ਜਾਣ ਤਾਂ ਪੂਰਾ ਪਰਵਾਰ ਸਹਿਮਤ ਹੋ ਜਾਂਦਾ ਹੈ।
karnataka election pm narendra modi live
ਮੋਦੀ ਨੇ ਕਰਨਾਟਕ ਭਾਜਪਾ ਮਹਿਲਾ ਮੋਰਚਾ ਦੀਆਂ ਮੈਂਬਰਾਂ ਨੂੰ 'ਉਜਵਲਾ ਯੋਜਨਾ', 'ਬੇਟੀ ਬਚਾਓ, ਬੇਟੀ ਪੜ੍ਹਾਓ' ਵਰਗੀਆਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਲੈ ਕੇ ਜਾਗਰੂਕਤਾ ਜਲੂਸ ਕੱਢਣ ਦਾ ਸੁਝਾਅ ਦਿਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਔਰਤਾਂ ਦੀ ਅਗਵਾਈ ਵਿਚ ਅੱਗੇ ਵਧ ਰਿਹਾ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਕੈਬਨਿਟ ਵਿਚ ਵੀ ਸਮਰੱਥ ਔਰਤਾਂ ਨੂੰ ਮੁੱਖ ਵਿਭਾਗ ਦਿਤੇ ਗਏ ਹਨ। ਹਾਲ ਹੀ ਵਿਚ ਚੀਨ ਵਿਚ ਹੋਏ ਸ਼ੰਘਾਈ ਸਹਿਯੋਗ ਸੰਗਠਨ ਦੇ ਸ਼ਿਖ਼ਰ ਸੰਮੇਲਨ ਵਿਚ ਭਾਰਤ ਦੀਆਂ ਦੋ ਮਹਿਲਾ ਮੰਤਰੀਆਂ ਨੇ ਹਿੱਸਾ ਲਿਆ। ਇਸ ਵਿਚੋਂ ਇਕ ਸੁਸ਼ਮਾ ਸਵਰਾਜ ਅਤੇ ਦੂਜੀ ਨਿਰਮਲਾ ਸੀਤਾਰਮਨ ਸ਼ਾਮਲ ਹਨ ਅਤੇ ਇਨ੍ਹਾਂ ਦਾ ਸਬੰਧ ਕਰਨਾਟਕ ਨਾਲ ਹੈ।
karnataka election pm narendra modi live
ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ ਕਿ ਇਹ ਚੋਣ ਵਿਧਾਨ ਸਭਾ ਜਾਂ ਸੀਟ ਜਿੱਤਣ ਦੀ ਨਹੀਂ, ਬਲਕਿ ਵੋਟਿੰਗ ਕੇਂਦਰ ਜਿੱਤਣ ਦੀ ਹੈ। ਕੇਂਦਰ ਸਰਕਾਰ ਨੇ ਉਜਵਲਾ ਯੋਜਨਾ, ਬੇਟੀ ਬਚਾਓ-ਬੇਟੀ ਪੜ੍ਹਾਓ ਤਹਿਤ ਔਰਤਾਂ ਨੂੰ ਫ਼ਾਇਦਾ ਪਹੁੰਚਾਇਆ ਹੈ। ਇਸ ਬਾਰੇ ਲੋਕਾਂ ਨੂੰ ਦਸਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਬੈਂਕ ਖ਼ਾਤੇ, ਮੁਦਰਾ ਯੋਜਨਾ ਅਤੇ ਸੁਕੰਨਿਆ ਯੋਜਨਾ ਤਹਿਤ ਔਰਤਾਂ ਨੂੰ ਸਿੱਧਾ ਲਾਭ ਪਹੁੰਚਾਇਆ ਹੈ।
karnataka election pm narendra modi live
ਮੋਦੀ ਨੇ ਇਸ ਮੌਕੇ ਮਹਿਲਾ ਸ਼ਕਤੀਕਰਨ, ਮਹਿਲਾ ਸਿਹਤ ਯੋਜਨਾ, ਟੀਕਾਕਰਨ ਪ੍ਰੋਗਰਾਮ, ਸੁਕੰਨਿਆ ਸਮਰਿੱਧੀ ਯੋਜਨਾ, ਜਣੇਪਾ ਛੁੱਟੀ ਨੂੰ 12 ਹਫ਼ਤੇ ਤੋਂ ਵਧਾ ਕੇ 26 ਹਫ਼ਤੇ ਕਰਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਜ਼ੋਰ ਦਿਤਾ ਕਿ ਮਹਿਲਾ ਸ਼ਕਤੀ ਅਤੇ ਸ਼ਕਤੀਕਰਨ ਭਾਜਪਾ ਅਤੇ ਉਨ੍ਹਾਂ ਦੀ ਸਰਕਾਰ ਦੇ ਪ੍ਰੋਗਰਾਮ ਦਾ ਅਭਿੰਨ ਹਿੱਸਾ ਹੈ।