
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਰਨਾਟਕ ਦੀ ਸਿਧਰਮਈਆ ਸਰਕਾਰ 'ਤੇ ਬੰਗਲੁਰੂ ਨੂੰ 'ਗਾਰਬੇਜ਼ ਸਿਟੀ' (ਕਚਰੇ ਦਾ ਸ਼ਹਿਰ) ਬਣਾ ਦੇਣ ਦਾ ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਰਨਾਟਕ ਦੀ ਸਿਧਰਮਈਆ ਸਰਕਾਰ 'ਤੇ ਬੰਗਲੁਰੂ ਨੂੰ 'ਗਾਰਬੇਜ਼ ਸਿਟੀ' (ਕਚਰੇ ਦਾ ਸ਼ਹਿਰ) ਬਣਾ ਦੇਣ ਦਾ ਦੇਸ਼ ਲਗਾਏ ਜਾਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਪਲਟਵਾਰ ਕਰਦੇ ਹੋਏ ਕਿਹਾ ਕਿ ਇਹ ਸ਼ਹਿਰ 'ਭਾਰਤ ਦਾ ਗੌਰਵ' ਹੈ ਅਤੇ ਪ੍ਰਧਾਨ ਮੰਤਰੀ ਨੇ ਇਸ ਦਾ ਅਪਮਾਨ ਕੀਤਾ ਹੈ।
Rahul Gandhi
ਰਾਹੁਲ ਨੇ ਟਵੀਟ ਕਰ ਕੇ ਕਿਹਾ ''ਪਿਆਰੇ ਪ੍ਰਧਾਨ ਮੰਤਰੀ, ਬੰਗਲੁਰੂ ਗਾਰਡਨ ਸਿਟੀ (ਬਾਗ਼ਾਂ ਦਾ ਸ਼ਹਿਰ) ਹੈ ਅਤੇ ਭਾਰਤ ਦਾ ਗੌਰਵ ਹੈ। ਇਸ ਨੂੰ ਗਾਰਬੇਜ਼ ਸਿਟੀ ਕਹਿਣਾ ਅਪਮਾਨਜਨਕ ਹੈ।'' ਉਨ੍ਹਾਂ ਕਰਨਾਟਕ ਵਿਚ ਸ਼ਹਿਰੀ ਵਿਕਾਸ ਲਈ ਪੈਸਾ ਮੁਹਈਆ ਕਰਵਾਉਣ ਵਿਚ ਯੂਪੀਏ ਅਤੇ ਨਰਿੰਦਰ ਮੋਦੀ ਸਰਕਾਰ ਵਿਚਕਾਰ ਤੁਲਨਾ ਕਰਦੇ ਹੋਏ ਕੁੱਝ ਅੰਕੜੇ ਪੋਸਟ ਕੀਤੇ ਅਤੇ ਕਿਹਾ ਕਿ ''ਝੂਠ ਦਾ ਪੁਲੰਦਾ ਖੜ੍ਹਾ ਕਰਨ ਲਈ ਤੁਹਾਡੇ ਲਈ ਸੁਭਾਵਕ ਗੱਲ ਹੈ। ਸ਼ਹਿਰਾਂ ਦਾ ਨਿਰਮਾਣ ਤੁਹਾਨੂੰ ਬਹੁਤ ਮੁਸ਼ਕਲ ਲਗਦਾ ਹੈ। ਡੇਟਾ ਤੁਹਾਡੇ ਝੂਠ ਨੂੰ ਉਜਾਗਰ ਕਰਦੇ ਹਨ।''
rahul gandhi
ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲ ਕਰਨਾਟਕ ਵਿਚ ਇਕ ਚੋਣ ਰੈਲੀ ਦੌਰਾਨ ਸ਼ਹਿਰਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸਿਧਰਮਈਆ ਸਰਕਾਰ 'ਤੇ ਤਿੱਖਾ ਵਾਰ ਕੀਤਾ ਅਤੇ ਦੋਸ਼ ਲਗਾਇਆ ਸੀ ਕਿ ਉਸ ਨੇ ਬੰਗਲੁਰੂ ਨੂੰ 'ਕਚਰੇ ਦਾ ਸ਼ਹਿਰ ਅਤੇ ਸਿਲੀਕਾਨ ਵੈਲੀ ਨੂੰ ਪਾਪ ਦੀ ਘਾਟੀ' (ਵੈਲੀ ਆਫ਼ ਸਿਨ)' ਵਿਚ ਬਦਲ ਦਿਤਾ ਹੈ।