
ਹਿਮਾਚਲ ਪ੍ਰਦੇਸ਼ ਦੇ ਕਸੌਲੀ ਜ਼ਿਲ੍ਹੇ ਵਿਚ ਗ਼ੈਰ ਕਾਨੂੰਨੀ ਨਿਰਮਾਣ ਢਾਹੁਣ ਦੀ ਕਾਰਵਾਈ ਦੌਰਾਨ ਮਹਿਲਾ ਅਫ਼ਸਰ ਦੀ ਹੱਤਿਆ ਕਰਨ ਦੇ ਦੋਸ਼ੀ ਵਿਜੇ ...
ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਦੇ ਕਸੌਲੀ ਜ਼ਿਲ੍ਹੇ ਵਿਚ ਗ਼ੈਰ ਕਾਨੂੰਨੀ ਨਿਰਮਾਣ ਢਾਹੁਣ ਦੀ ਕਾਰਵਾਈ ਦੌਰਾਨ ਮਹਿਲਾ ਅਫ਼ਸਰ ਦੀ ਹੱਤਿਆ ਕਰਨ ਦੇ ਦੋਸ਼ੀ ਵਿਜੇ ਕੁਮਾਰ ਨੂੰ ਵ੍ਰਿੰਦਾਵਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ਵਿਚ ਦਿੱਲੀ ਪੁਲਿਸ ਦੇ ਸੂਤਰ ਨੇ ਦਸਿਆ ਕਿ ਮੁਲਜ਼ਮ ਵਿਜੇ ਸਿੰਘ ਨੇ ਪੁਛਗਿਛ ਵਿਚ ਦਸਿਆ ਕਿ ਸ਼ੈਲਬਾਲਾ ਕਾਫ਼ੀ ਮਿੰਨਤਾਂ ਕਰਨ ਤੋਂ ਬਾਅਦ ਵੀ ਉਸ ਨੂੰ ਰਾਹਤ ਦੇਣ ਲਈ ਤਿਆਰ ਨਹੀਂ ਸੀ। ਉਹ ਇਕ ਅੜੀਅਲ ਅਫ਼ਸਰ ਵਾਂਗ ਵਰਤਾਅ ਕਰ ਰਹੀ ਸੀ।
vijay revealing why he killed woman officer kasauli
ਮੁਲਜ਼ਮ ਨੇ ਦਸਿਆ ਕਿ ਉਸ ਦੀ ਮਾਂ ਨੇ ਵੀ ਮਹਿਲਾ ਅਫ਼ਸਰ ਸ਼ੈਲਬਾਲਾ ਦੇ ਪੈਰ ਛੂਹ ਕੇ ਰਾਹਤ ਦੇਣ ਦੀਆਂ ਮਿੰਨਤਾਂ ਕੀਤੀਆਂ ਪਰ ਸ਼ੈਲਬਾਲਾ ਸੁਪਰੀਮ ਕੋਰਟ ਦੇ ਆਦੇਸ਼ ਦਾ ਹਵਾਲਾ ਦੇ ਕੇ ਕਾਰਵਾਈ 'ਤੇ ਅੜੀ ਰਹੀ। ਇਸ ਲਈ ਉਸ ਨੇ ਸ਼ੈਲਬਾਲਾ ਨੂੰ ਗੋਲੀ ਮਾਰ ਦਿਤੀ। ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਜੰਗਲ ਵੱਲ ਦੌੜ ਗਿਆ ਸੀ ਅਤੇ ਉਸੇ ਦਿਨ ਦੇਰ ਰਾਤ ਘਰ ਵਾਪਸ ਆਇਆ।
vijay revealing why he killed woman officer kasauli
ਘਰ ਵਿਚੋਂ ਉਸ ਨੇ ਅਪਣੇ ਕਈ ਏਟੀਐਮ ਕਾਰਡ ਅਤੇ ਆਧਾਰ ਕਾਰਡ ਦੀ ਕਾਪੀ ਲਈ ਅਤੇ ਫਿਰ 2 ਮਈ ਨੂੰ ਤੜਕੇ ਸਵੇਰੇ ਬੱਸ ਰਾਹੀਂ ਦਿੱਲੀ ਦੇ ਸਰਾਏ ਕਾਲੇ ਖਾਂ ਬੱਸ ਅੱਡੇ ਪਹੁੰਚਿਆ। ਉਥੋਂ ਮਥੁਰਾ ਅਤੇ ਫਿਰ ਵ੍ਰਿੰਦਾਵਣ ਪਹੁੰਚਿਆ। ਫਿਰ ਉਸ ਨੇ ਅਪਣਾ ਫੋਨ ਬੰਦ ਕਰ ਦਿਤਾ।
vijay revealing why he killed woman officer kasauli
ਵ੍ਰਿੰਦਾਵਣ ਵਿਚ ਉਸ ਨੇ ਇਕ ਰਿਕਸ਼ੇਵਾਲੇ ਦੇ ਫ਼ੋਨ ਤੋਂ ਅਪਣੇ ਇਕ ਰਿਸ਼ਤੇਦਾਰ ਨੂੰ ਫ਼ੋਨ ਕੀਤਾ। ਦਿੱਲੀ ਪੁਲਿਸ ਨੇ ਸਭ ਤੋਂ ਪਹਿਲਾਂ ਉਸ ਰਿਕਸ਼ੇ ਵਾਲੇ ਨੂੰ ਫੜਿਆ। ਰਿਕਸ਼ੇ ਵਾਲੇ ਨੇ ਦਸਿਆ ਕਿ ਮੁਲਜ਼ਮ ਇਸੇ ਇਲਾਕੇ ਵਿਚ ਹੈ ਅਤੇ ਉਸ ਤੋਂ ਬਾਅਦ ਬਾਂਕੇ ਬਿਹਾਰੀ ਮੰਦਰ ਤੋਂ ਵਿਜੇ ਨੂੰ ਦਿੱਲੀ ਪੁਲਿਸ ਨੇ ਫੜ ਲਿਆ।
vijay revealing why he killed woman officer kasauli
ਮੁਲਜ਼ਮ ਨੇ ਦਸਿਆ ਕਿ ਉਹ ਭਗਵਾਨ ਤੋਂ ਪੁੱਛ ਰਿਹਾ ਸੀ ਕਿ ਉਸ ਨੂੰ ਭਗਵਾਨ ਨੇ ਅਪਣੇ ਜਨਮ ਅਸਥਾਨ 'ਤੇ ਕਿਉਂ ਬੁਲਾਇਆ? ਉਸ ਤੋਂ ਹੱਤਿਆ ਕਿਉਂ ਕਰਵਾਈ? ਉਥੇ ਹੀ ਹਿਮਾਲਚ ਪ੍ਰਦੇਸ਼ ਸਰਕਾਰ ਨੇ ਐਸਪੀ ਸੋਲਨ ਮੋਹਿਤ ਚਾਵਲਾ ਦਾ ਤਬਾਦਲਾ ਕਰ ਦਿਤਾ ਹੈ। ਐਡੀਸ਼ਨਲ ਐਸਪੀ ਨੂੰ ਐਸਪੀ ਦਾ ਚਾਰਜ ਦਿਤਾ ਗਿਆ ਹੈ। ਇਕ ਡੀਐਸਪੀ ਅਤੇ ਇਕ ਐਸਐਚਓ ਦਾ ਵੀ ਤਬਾਦਲਾ ਕੀਤਾ ਗਿਆ ਹੈ।