
ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਵੱਲੋ
ਨਵੀਂ ਦਿੱਲੀ, 3 ਮਈ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਵੱਲੋ— ਵੀਡੀਓ ਕਾਨਫ਼ਰੰਸ ਰਾਹੀਂ ਮੀਟਿੰਗ ਕੀਤੀ ਗਈ, ਜਿਸ ਵਿਚ ਕਈ ਅਹਿਮ ਫ਼ੈਸਲੇ ਲਏ ਗਏ। ਇਸ ਮੀਟਿੰਗ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਦਲ ਦੇ ਮੀਡੀਆ ਸਲਾਹਕਾਰ ਸੁਦੀਪ ਸਿੰਘ ਰਾਣੀ ਬਾਗ਼ ਨੇ ਦੱਸਿਆ ਕਿ ਇਸਤਰੀ ਵਿੰਗ ਤਾਲਾਬੰਦੀ ਦੇ ਪਹਿਲੇ ਦਿਨ ਤੋ— ਹੀ ਲੰਗਰ ਸੇਵਾ ਕਰਦਾ ਆ ਰਿਹਾ ਹੈ, ਜਿਸ ਵਿਚ ਦਲ ਦੀਆਂ ਸਾਰੀਆਂ ਮਹਿਲਾਵਾਂ ਆਪਣੇ ਘਰਾਂ ਤੋਂ ਲੰਗਰ ਤਿਆਰ ਕਰ ਕੇ ਪਹੁੰਚਾਉਂਦੀਆਂ ਹਨ
ਜਿਸ ਨੂੰ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਭੇਜਿਆ ਜਾਂਦਾ ਹੈ। ਲੰਗਰ ਤੋਂ ਇਲਾਵਾ ਰਾਸ਼ਨ ਸਮਗੱਰੀ ਤੇ ਰਸਦ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਬੀਬੀ ਰਣਜੀਤ ਕੌਰ ਨੇ ਆਪਣੀ ਸਮੁੱਚੀ ਟੀਮ ਦਾ ਧਨਵਾਦ ਕੀਤਾ ਜੋ ਇਸ ਸੇਵਾ 'ਚ ਆਪਣਾ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਸਾਰਿਆਂ ਤੋਂ 3 ਮਈ ਦੇ ਬਾਅਦ ਲੰਗਰ ਸੇਵਾ ਜਾਰੀ ਰੱਖਣ ਸਬੰਧੀ ਸੁਝਾਉ ਮੰਗਿਆਂ ਤਾਂ ਸਾਰਿਆਂ ਨੇ ਹੀ ਲਾਕਡਾਊਨ ਦੌਰਾਨ ਲੰਗਰ ਸੇਵਾ ਨੂੰ ਜਾਰੀ ਰੱਖਣ ਬਾਰੇ ਸਮਰਥਨ ਦਿੱਤਾ। ਸੁਦੀਪ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਅੱਜ ਬੀਬੀ ਰਣਜੀਤ ਕੌਰ ਨੇ ਮਾਤਾ ਖੀਵੀ ਜੀ ਅਵਾਰਡ ਦਾ ਐਲਾਨ ਕਰਦਿਆਂ ਕਿਹਾ
File Photo
ਕਿ ਜਿਨ੍ਹਾਂ ਮਹਿਲਾਵਾਂ ਨੇ ਸੇਵਾ ਵਿਚ ਆਪਣਾ ਯੋਗਦਾਨ ਦਿੱਤਾ ਹੈ ਉਨ੍ਹਾਂ ਸਾਰਿਆਂ ਨੂੰ ਲਾਕਡਾਊਨ ਖੁੱਲਣ 'ਤੇ ਮਾਤਾ ਖੀਵੀ ਜੀ ਅਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤਾ ਜਾਵੇਗਾ।
ਇਸ ਮੀਟਿੰਗ 'ਚ ਰਣਜੀਤ ਕੌਰ ਤੋਂ ਇਲਾਵਾ ਕੰਵਲਜੀਤ ਕੌਰ ਸਿੰਧੂ, ਦਲਬੀਰ ਕੌਰ, ਗਿੱਨੀ ਵਾਲੀਆ, ਸੁਰਬੀਰ ਕੌਰ, ਦਵਿੰਦਰ ਕੌਰ, ਪਰਮਜੀਤ ਕੌਰ, ਲਵਲੀ ਕੌਰ, ਹਰਜੀਤ ਕੌਰ, ਗੁਰਚਰਨ ਕੌਰ, ਗੰਗਾ ਕੌਰ, ਅਮਰਿੰਦਰ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਦਵਿੰਦਰਪਾਲ ਕੌਰ, ਦਵਿੰਦਰਜੀਤ ਕੌਰ, ਸੁਰਿੰਦਰ ਕੌਰ, ਡਾ. ਮਨਿੰਦਰ ਕੌਰ, ਰਾਜਿੰਦਰ ਕੌਰ, ਜਸਬੀਰ ਕੌਰ, ਕੁਲਜੀਤ ਕੌਰ, ਵਰਸ਼ਾ ਜੈਨ ਆਦਿ ਨੇ ਭਾਗ ਲਿਆ। ਇਸ ਤੋਂ ਇਲਾਵਾ ਗੁਰੂ ਤੇਗ਼ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਜੋ ਕਿ 2021 ਵਿਚ ਆ ਰਿਹਾ ਹੈ, ਨੂੰ ਕਿਵੇ— ਮਨਾਇਆ ਜਾਵੇ, ਕਿਹੜੇ ਪ੍ਰੋਗਰਾਮ ਆਯੋਜਤ ਕੀਤੇ ਜਾਣ ਉਸ 'ਤੇ ਵੀ ਵਿਚਾਰ ਕੀਤਾ ਗਿਆ।