
Onion Export : ਵਿੱਤ ਮੰਤਰਾਲੇ ਨੇ ਨੋਟੀਫਿਕੇਸ਼ਨ 'ਚ ਕਿਹਾ ਇਹ ਨਿਯਮ ਅੱਜ ਤੋਂ ਹੋਣਗੇ ਲਾਗੂ
Onion Export : ਨਵੀਂ ਦਿੱਲੀ — ਦੇਸ਼ ਵਿੱਚ ਕਈ ਫ਼ਸਲਾਂ ਨੂੰ ਲੈ ਕੇ ਕੀਮਤ ਵਿੱਚ ਕਾਫ਼ੀ ਉਤਾਰ ਚੜਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿੱਚ ਪਿਆਜ਼ ਵੀ ਸ਼ਾਮਿਲ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਪਿਆਜ਼ ਦੀ ਬਰਾਮਦ 'ਤੇ 40 ਫੀਸਦੀ ਡਿਊਟੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ, ਸਰਕਾਰ ਨੇ 31 ਮਾਰਚ, 2025 ਤੱਕ ਦੇਸੀ ਛੋਲਿਆਂ ਦੀ ਦਰਾਮਦ 'ਤੇ ਡਿਊਟੀ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ 31 ਅਕਤੂਬਰ, 2024 ਨੂੰ ਜਾਂ ਇਸ ਤੋਂ ਪਹਿਲਾਂ ਜਾਰੀ 'ਬਿੱਲ ਆਫ਼ ਐਂਟਰੀ' ਰਾਹੀਂ ਪੀਲੇ ਮਟਰਾਂ ਦੀ ਦਰਾਮਦ 'ਤੇ ਡਿਊਟੀ ਛੋਟ ਵੀ ਵਧਾ ਦਿੱਤੀ ਗਈ ਹੈ।
ਇਹ ਵੀ ਪੜੋ:High court news : ਹਾਈਕੋਰਟ ਨੇ 2021 'ਚ ਆਨਲਾਈਨ ਠੱਗੀ ਮਾਮਲੇ ’ਚ SSP ਨੂੰ 1 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ
'ਬਿੱਲ ਆਫ਼ ਐਂਟਰੀ' ਇੱਕ ਕਾਨੂੰਨੀ ਦਸਤਾਵੇਜ਼ ਹੈ ਜੋ ਆਯਾਤਕਾਰਾਂ ਜਾਂ ਕਸਟਮ ਕਲੀਅਰੈਂਸ ਏਜੰਟਾਂ ਦੁਆਰਾ ਦਰਾਮਦ ਕੀਤੇ ਮਾਲ ਦੇ ਆਉਣ 'ਤੇ ਜਾਂ ਇਸ ਤੋਂ ਪਹਿਲਾਂ ਦਾਇਰ ਕੀਤਾ ਜਾਂਦਾ ਹੈ। ਵਿੱਤ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਇਹ ਸਾਰੇ ਬਦਲਾਅ 4 ਮਈ ਤੋਂ ਲਾਗੂ ਹੋਣਗੇ। ਫਿਲਹਾਲ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਹੈ। ਹਾਲਾਂਕਿ, ਸਰਕਾਰ ਭਾਰਤ ਦੇ ਮਿੱਤਰ ਦੇਸ਼ਾਂ ਨੂੰ ਨਿਰਯਾਤ ਦੀ ਆਗਿਆ ਦਿੰਦੀ ਹੈ। ਇਸਨੇ ਯੂਏਈ ਅਤੇ ਬੰਗਲਾਦੇਸ਼ ਨੂੰ ਇੱਕ ਨਿਸ਼ਚਿਤ ਮਾਤਰਾ ’ਚ ਪਿਆਜ਼ ਦੇ ਨਿਰਯਾਤ ਦੀ ਆਗਿਆ ਦਿੱਤੀ ਹੈ। ਪਿਛਲੇ ਸਾਲ ਅਗਸਤ 'ਚ ਭਾਰਤ ਨੇ 31 ਦਸੰਬਰ 2023 ਤੱਕ ਪਿਆਜ਼ 'ਤੇ 40 ਫੀਸਦੀ ਨਿਰਯਾਤ ਡਿਊਟੀ ਲਗਾਈ ਸੀ।
(For more news apart from government imposed an export duty 40% on onions News in Punjabi, stay tuned to Rozana Spokesman)