Himachal News : ਹਿਮਾਚਲ ਪੁਲਿਸ ਨੇ ਪੰਜਾਬ ਦੇ 8 ਨੌਜਵਾਨਾਂ ਨੂੰ ਕਾਰ 'ਚ ਖਤਰਨਾਕ ਸਟੰਟ ਕਰਦੇ ਫੜਿਆ 

By : BALJINDERK

Published : May 4, 2024, 1:58 pm IST
Updated : May 4, 2024, 1:58 pm IST
SHARE ARTICLE
ਕਾਰ 'ਚ ਖਤਰਨਾਕ ਸਟੰਟ ਕਰਦੇ ਹੋਏ ਨੌਜਵਾਨ  
ਕਾਰ 'ਚ ਖਤਰਨਾਕ ਸਟੰਟ ਕਰਦੇ ਹੋਏ ਨੌਜਵਾਨ  

Himachal News :ਖਤਰਨਾਕ ਡਰਾਈਵਿੰਗ ਦੀ ਕਿਸੇ ਨੇ ਵੀਡੀਓ ਬਣਾ ਪੁਲਿਸ ਨੂੰ ਕੀਤਾ ਸੂਚਿਤ

Himachal News : ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦਾ ਦੌਰਾ ਕਰਨ ਗਏ ਪੰਜਾਬ ਦੇ 8 ਨੌਜਵਾਨਾਂ ਨੂੰ ਕਾਰ 'ਚ ਸਟੰਟ ਕਰਨਾ ਮਹਿੰਗਾ ਸਾਬਤ ਹੋਇਆ। ਸ਼ਿਮਲਾ ਦਾ ਦੌਰਾ ਕਰਕੇ ਪੰਜਾਬ ਵਾਪਸ ਆਉਂਦੇ ਸਮੇਂ ਦੋ ਗੱਡੀਆਂ 'ਚ ਸਵਾਰ ਪੰਜਾਬੀ ਨੌਜਵਾਨਾਂ ਨੇ ਸਟੰਟ ਕਰਨੇ ਸ਼ੁਰੂ ਕਰ ਦਿੱਤੇ ਅਤੇ ਚੱਲਦੀ ਗੱਡੀ 'ਚੋਂ ਉਤਰ ਕੇ ਆਪਣੀ ਜਾਨ ਖਤਰੇ 'ਚ ਪਾ ਦਿੱਤੀ। ਉਨ੍ਹਾਂ ਦਾ ਪਿੱਛਾ ਕਰਨ ਵਾਲੇ ਕਿਸੇ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਪੁਲਿਸ ਨੂੰ ਸੂਚਨਾ ਦਿੱਤੀ। ਹੁਣ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਵੀ ਪੜੋ:Kotakpura news : ਗਰਮਖਿਆਲੀ ਨਿੱਝਰ ਕਤਲ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਬਾਰੇ ਹੋਇਆ ਖੁਲਾਸਾ 

ਸਾਰੇ ਨੌਜਵਾਨ ਵਿਦਿਆਰਥੀ ਦੱਸੇ ਜਾਂਦੇ ਹਨ ਅਤੇ ਪੰਜਾਬ ਦੇ ਲੁਧਿਆਣਾ ਤੋਂ ਸ਼ਿਮਲਾ ਘੁੰਮਣ ਲਈ ਆਏ ਸਨ। ਪਰ ਕੰਡਾਘਾਟ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਸਾਰਿਆਂ ਨੂੰ ਥਾਣੇ ਲੈ ਗਈ। ਕੰਡਾਘਾਟ ਪੁਲਿਸ ਸਾਰੇ 8 ਨੌਜਵਾਨਾਂ ਨੂੰ ਥਾਣੇ ਲੈ ਗਈ ਅਤੇ ਇੱਕ ਘੰਟੇ ਤੱਕ ਥਾਣੇ ’ਚ ਡੱਕੀ ਰੱਖਿਆ। ਪੁਲਿਸ ਨੇ ਇਨ੍ਹਾਂ ਦੋਵਾਂ ਵਾਹਨਾਂ ਦੇ ਖ਼ਤਰਨਾਕ ਡਰਾਈਵਿੰਗ ਲਈ ਚਲਾਨ ਕੱਟੇ ਅਤੇ ਉਨ੍ਹਾਂ ਨੂੰ ਭਵਿੱਖ ’ਚ ਅਜਿਹਾ ਨਾ ਕਰਨ ਦੀ ਸਲਾਹ ਦੇ ਕੇ ਛੱਡ ਦਿੱਤਾ। ਅਜਿਹਾ ਕਰਕੇ ਉਸ ਨੇ ਨਾ ਸਿਰਫ਼ ਆਪਣੀ ਜ਼ਿੰਦਗੀ ਨੂੰ ਖ਼ਤਰੇ ’ਚ ਪਾਇਆ, ਸਗੋਂ ਦੂਜਿਆਂ ਦੀ ਜਾਨ ਵੀ ਖਤਰੇ ਵਿਚ ਪਾਈ।

ਇਹ ਵੀ ਪੜੋ:India-Pakistan Border : ਭਾਰਤ -ਪਾਕਿਸਤਾਨ ਦੀ ਸਰਹੱਦ ’ਤੇ BSF ਤੇ ਪੁਲਿਸ ਦੀ ਵੱਡੀ ਕਾਰਵਾਈ   

ਇਸ ਮੌਕੇ SHO ਕੰਧਘਾਟ ਵੀਰ ਸਿੰਘ ਨੇ ਦੱਸਿਆ ਕਿ ਸਾਰੇ ਨੌਜਵਾਨ ਲੁਧਿਆਣਾ ਤੋਂ ਘੁੰਮਣ ਆਏ ਸਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਖ਼ਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਹੇਠ ਉਨ੍ਹਾਂ ਦੇ ਚਲਾਨ ਕੱਟੇ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੀਤੇ ਸ਼ੁੱਕਰਵਾਰ ਦੁਪਹਿਰ 2 ਤੋਂ 2.30 ਵਜੇ ਦੇ ਦਰਮਿਆਨ ਵਾਪਰੀ। ਅਕਸਰ ਗੁਆਂਢੀ ਰਾਜਾਂ ਦੇ ਨੌਜਵਾਨ ਜੋ ਹਿਮਾਚਲ ਘੁੰਮਣ ਆਉਂਦੇ ਹਨ ਅਤੇ ਅਜਿਹੀਆਂ ਹਰਕਤਾਂ ਅਤੇ ਸਟੰਟ ਕਰਦੇ ਹਨ। ਅਜਿਹੀਆਂ ਕਾਰਵਾਈਆਂ ਨਾਲ ਕਿਸੇ ਵੀ ਸਮੇਂ ਜਾਨ ਜਾ ਸਕਦੀ ਹੈ। ਕਈ ਵਾਰ ਨੌਜਵਾਨ ਕਾਰ 'ਚੋਂ ਉਤਰ ਕੇ ਸਟੰਟ ਕਰਦੇ ਹਨ ਅਤੇ ਆਪਣੇ ਵਾਹਨ ਵੀ ਦਰਿਆ 'ਚ ਉਤਾਰ ਦਿੰਦੇ ਹਨ।

(For more news apart from  Himachal Police caught 8 youths Punjab doing dangerous stunts in car News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement