
ਰਾਹੁਲ ਗਾਂਧੀ ਨੇ ਪੁਛਿਆ
ਨਵੀਂ ਦਿੱਲੀ, 3 ਜੂਨ: ਲੱਦਾਖ ‘ਚ ਚੀਨੀ ਫ਼ੌਜੀਆਂ ਦੀ ਕਥਿਤ ਘੁਸਪੈਠ ਦੀ ਘਟਨਾ ਨੇ ਕਾਂਗਰਸ ਨੂੰ ਮੋਦੀ ਸਰਕਾਰ ‘ਤੇ ਹਮਲਾ ਕਰਨ ਦਾ ਇਕ ਮੌਕਾ ਦੇ ਦਿੱਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਹੁਣ ਇਸ ਮੌਕੇ ਨੂੰ ਸੰਭਾਲਣ ਲਈ ਜੁਟ ਗਏ ਹਨ। ਰਾਹੁਲ ਗਾਂਧੀ ਨੇ ਲੱਦਾਖ ‘ਚ ਚੀਨੀ ਫ਼ੌਜੀਆਂ ਦੀ ਘੁਸਪੈਠ ਨਾਲ ਜੁੜੀਆਂ ਖ਼ਬਰਾਂ ‘ਤੇ ਬੁੱਧਵਾਰ ਨੂੰ ਸਵਾਲ ਕੀਤੇ ਕਿ ਕੀ ਸਰਕਾਰ ਇਸ ਦੀ ਪੁਸ਼ਟੀ ਕਰ ਸਕਦੀ ਹੈ ਕਿ ਚੀਨ ਦਾ ਕੋਈ ਫ਼ੌਜੀ ਭਾਰਤੀ ਸਰਹੱਦ ‘ਚ ਦਾਖਲ ਨਹੀਂ ਹੋਇਆ?
ਦਰਅਸਲ ਰਾਹੁਲ ਗਾਂਧੀ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ- ਕੀ ਭਾਰਤ ਸਰਕਾਰ ਇਸ ਦੀ ਪੁਸ਼ਟੀ ਕਰ ਸਕਦੀ ਹੈ ਕਿ ਚੀਨ ਦਾ ਕੋਈ ਫ਼ੌਜੀ ਭਾਰਤੀ ਸਰਹੱਦ ‘ਚ ਦਾਖਲ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਾਸਤਵਿਕ ਨਿਰੰਤਰਣ ਰੇਖਾ (ਐੱਲਏਸੀ) ‘ਤੇ ਲਗਪਗ ਇਕ ਮਹੀਨੇ ਤੋਂ ਚੱਲਦੇ ਆ ਰਹੇ ਗਤੀਰੋਧ ਦੇ ਸੰਦਰਭ ‘ਚ ਬੁੱਧਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ ‘ਚ ਚੀਨੀ ਫ਼ੌਜ ‘ਚੰਗੀ ਗਿਣਤੀ‘ ‘ਚ ਆ ਗਏ ਹਨ ਤੇ ਭਾਰਤ ਨੇ ਵੀ ਸਥਿਤੀ ਨੂੰ ਨਜਿੱਠਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਸਿੰਘ ਨੇ ਕਿਹਾ ਕਿ ਭਾਰਤ ਤੇ ਚੀਨ ਦੀ ਸੀਨੀਅਰ ਫ਼ੌਜੀ ਅਧਿਕਾਰੀਆਂ ‘ਚ 6 ਜੂਨ ਨੂੰ ਬੈਠਕ ਨਿਰਧਾਰਿਤ ਹੈ। ਇਸ ਨਾਲ ਹੀ ਉਨ੍ਹਾਂ ਨੇ ਭਰੋਸਾ ਦਵਾਇਆ ਕਿ ਭਾਰਤ ਆਪਣੀ ਸਥਿਤੀ ਤੋਂ ਪਿੱਛੇ ਨਹੀਂ ਹਟੇਗਾ।
File photo
ਖਬਰਾਂ ਦੇ ਅਨੁਸਾਰ, ਐੱਲਏਸੀ ‘ਤੇ ਭਾਰਤ ਵੱਲੋਂ ਗਲਵਾਨ ਘਾਟੀ ਤੇ ਪੈਨਗੋਂਗ ਤਸੋ ਖੇਤਰ ‘ਚ ਚੀਨੀ ਫ਼ੌਜੀ ਵੱਡੀ ਗਿਣਤੀ ‘ਚ ਡੇਰਾ ਲਾਏ ਹੋਏ ਬੈਠੇ ਹਨ।
ਦੱਸਣਯੋਗ ਹੈ ਕਿ ਚੀਨ ਵੱਲੋਂ ਇਕ ਬਿਆਨ ‘ਚ ਕਿਹਾ ਜਾ ਚੁੱਕਾ ਹੈ ਕਿ ਸਰਹੱਦ ਦੇ ਮੁੱਦੇ ਨੂੰ ਦੋਵੇਂ ਦੇਸ਼ ਗੱਲਬਾਤ ਰਾਹੀਂ ਸੁਲਝਾ ਲੈਣਗੇ। ਇਸ ਤੋਂ ਪਹਿਲਾਂ ਵੀ ਗੱਲਬਾਤ ਰਾਹੀਂ ਅਜਿਹਾ ਕੀਤਾ ਜਾ ਚੁੱਕਾ ਹੈ। ਹਾਲਾਂਕਿ ਇਸ ਗੱਲ ਤੋਂ ਹੁਣ ਕੋਈ ਅਣਜਾਣ ਨਹੀਂ ਹੈ ਕਿ ਚੀਨ ਇਹ ਹਰਕਤ ਕਿਉਂ ਕਰ ਰਿਹਾ ਹੈ। ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੁਨੀਆਭਰ ‘ਚ ਫੈਲਾਉਣ ਦੇ ਦੋਸ਼ ‘ਤੇ ਚੀਨ ਨੇ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਰਣਨੀਤੀ ਅਪਣਾਈ ਹੈ। ਹਾਲਾਂਕਿ ਹੁਣ ਚੀਨ ਦੀ ਇਹ ਚਾਲ ਜਗਜ਼ਾਹਿਰ ਹੋ ਚੁੱਕੀ ਹੈ। (ਪੀਟੀਆਈ