
ਦੇਸ਼ ਵਿਚ ਤੇਲ ਕੀਮਤਾਂ ਵਿਚ ਵਾਧੇ ਦਾ ਸਿਲਸਿਲਾ ਜਾਰੀ ਹੈ।
ਨਵੀਂ ਦਿੱਲੀ: ਦੇਸ਼ ਵਿਚ ਤੇਲ ਕੀਮਤਾਂ ਵਿਚ ਵਾਧੇ ਦਾ ਸਿਲਸਿਲਾ ਜਾਰੀ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੇ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ (Petrol) ਦੀ ਕੀਮਤ ਵਿਚ 27 ਪੈਸੇ ਅਤੇ ਡੀਜ਼ਲ (Diesel ) ਦੀ ਕੀਮਤ ਵਿਚ 28 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਕ ਮਹੀਨੇ ਵਿਚ ਤੇਲ ਦੀਆਂ ਕੀਮਤਾਂ ਵਿਚ 18 ਵਾਰ ਵਾਧਾ ਹੋਇਆ ਹੈ।
Petrol diesel rates
ਇਹ ਵੀ ਪੜ੍ਹੋ: ਪੰਜਾਬ ਦੇ ਕੁੱਲ 15 ਹਜ਼ਾਰ ਛੱਪੜਾਂ ’ਚੋਂ 11 ਹਜ਼ਾਰ ਛੱਪੜਾਂ 'ਤੇ ਕਬਜ਼ਾ, ਪਟੀਸ਼ਨ ਜ਼ਰੀਏ ਹੋਇਆ ਖੁਲਾਸਾ
ਇਸ ਦੌਰਾਨ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਬਾਅਦ ਲੇਹ, ਆਂਧਰਾ ਪ੍ਰਦੇਸ਼ ਦੇ ਕਰੀਬ ਸਾਰੇ ਜ਼ਿਲ੍ਹਿਆਂ ਅਤੇ ਤੇਲੰਗਾਨਾ ਦੇ ਕੁਝ ਹਿੱਸਿਆਂ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈਆਂ ਹਨ। ਦਿੱਲੀ ਵਿਚ ਪੈਟਰੋਲ 94.76 ਰੁਪਏ ਤੇ ਡੀਜ਼ਲ 85.66 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।
Petrol Diesel Price
ਇਹ ਵੀ ਪੜ੍ਹੋ: ਅਧਿਆਪਕਾਂ ਲਈ ਖੁਸ਼ਖਬਰੀ, ਸਿੱਖਿਆ ਮੰਤਰਾਲਾ ਨੇ ਕੀਤਾ ਇਹ ਵੱਡਾ ਐਲਾਨ
ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਸ਼ਹਿਰ ਡੀਜ਼ਲ ਪੈਟਰੋਲ
ਦਿੱਲੀ 85.66 94.76
ਮੁੰਬਈ 92.99 100.98
ਕੋਲਕਾਤਾ 88.51 94.76
ਚੇਨਈ 90.38 96.23