ਮਹਾਰਾਸ਼ਟਰ : ਨਾਂਦੇੜ ’ਚ ਅੰਬੇਡਕਰ ਜੈਯੰਤੀ ਮਨਾਉਣ ’ਤੇ ਦਲਿਤ ਨੌਜੁਆਨ ਦਾ ਕਤਲ, 7 ਗ੍ਰਿਫ਼ਤਾਰ

By : BIKRAM

Published : Jun 4, 2023, 2:56 pm IST
Updated : Jun 4, 2023, 2:57 pm IST
SHARE ARTICLE
Youth was attacked for Bhim Jayanti celebration
Youth was attacked for Bhim Jayanti celebration

ਸ਼ਰਦ ਪਵਾਰ  ਨੇ ਇਸ ਘਟਨਾ ਨੂੰ ਸੂਬੇ ਲਈ ਸ਼ਰਮ ਦੀ ਗੱਲ ਦਸਿਆ

ਮੁੰਬਈ: ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ’ਚ ਡਾ. ਬੀ.ਆਰ. ਅੰਬੇਡਕਰ ਦੀ ਜੈਯੰਤੀ ਮਨਾਉਣ ’ਤੇ 24 ਵਰ੍ਹਿਆਂ ਦੇ ਇਕ ਦਲਿਤ ਨੌਜੁਆਨ ਦਾ ਕਥਿਤ ਤੌਰ ’ਤੇ ਕਤਲ ਕਰ ਦਿਤਾ ਗਿਆ। ਇਸ ਮਾਮਲੇ ’ਚ ਸਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਨਾਂਦੇੜ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਘਟਨਾ ਦੋ ਦਿਨ ਪਹਿਲਾਂ ਬੋਂਦਰ ਹਵੇਲੀ ਪਿੰਡ ’ਚ ਵਾਪਰੀ ਸੀ। ਮ੍ਰਿਤਕ ਦੀ ਪਛਾਣ ਅਕਸ਼ੈ ਭਾਲੇਰਾਓ ਦੇ ਰੂਪ ‘ਚ ਹੋਈ ਹੈ। 

ਅੰਬੇਡਕਰ ਜੈਯੰਤੀ 14 ਅਪ੍ਰੈਲ ਨੂੰ ਮਨਾਈ ਜਾਂਦੀ ਹੈ। ਅਧਿਕਾਰੀ ਨੇ ਕਿਹਾ ਕਿ ਆਈ.ਪੀ.ਸੀ਼ ਦੀਆਂ ਵੱਖੋ-ਵੱਖ ਧਾਰਾਵਾਂ ਤੋਂ ਇਲਾਵਾ ਐਸ.ਸੀ. ਅਤੇ ਐਸ.ਟੀ. (ਅਤਿਆਚਾਰ ਨਿਵਾਰਣ) ਐਕਟ ਹੇਠ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਅਤੇ 7 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। 

ਐਨ.ਸੀ.ਪੀ. ਪ੍ਰਮੁੱਖ ਸ਼ਰਦ ਪਵਾਰ  ਨੇ ਇਸ ਘਟਨਾ ਨੂੰ ਸੂਬੇ ਲਈ ਸ਼ਰਮ ਦੀ ਗੱਲ ਦਸਿਆ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ। 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement