ਕਸ਼ਮੀਰ ’ਚ ਜੀ-20 ਪ੍ਰੋਗਰਾਮ ਕਰਵਾਉਣ ਨਾਲ ਵਾਦੀ ਨੂੰ ਕੋਈ ਫ਼ਾਇਦਾ ਨਹੀਂ ਹੋਣ ਵਾਲਾ : ਅਬਦੁੱਲਾ

By : BIKRAM

Published : Jun 4, 2023, 5:18 pm IST
Updated : Jun 4, 2023, 5:20 pm IST
SHARE ARTICLE
Farooq Abdullah
Farooq Abdullah

ਕਿਹਾ, ਜਦੋਂ ਤਕ ਭਾਰਤ, ਪਾਕਿਸਤਾਨ ਗੱਲਬਾਤ ਨਹੀਂ ਕਰਨਗੇ, ਕਸ਼ਮੀਰ ’ਚ ਸਥਿਤੀ ਨਹੀਂ ਸੁਧਰਨ ਵਾਲੀ

ਸ੍ਰੀਨਗਰ: ਨੈਸ਼ਨਲ ਕਾਨਫ਼ਰੰਸ (ਐਨ.ਸੀ.) ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਐਤਵਾਰ ਨੂੰ ਕਿਹਾ ਕਿ ਕਸ਼ਮੀਰ ’ਚ ਜੀ-20 ਪ੍ਰੋਗਰਾਮ ਕਰਵਾਉਣ ਨਾਲ ਵਾਦੀ ’ਚ ਸੈਰ-ਸਪਾਟੇ ਨੂੰ ਉਦੋਂ ਤਕ ਲਾਭ ਨਹੀਂ ਹੋਵੇਗਾ ਜਦੋਂ ਤਕ ਭਾਰਤ ਅਤੇ ਪਾਕਿਸਤਾਨ ਕਸ਼ਮੀਰ ਦੇ ‘ਭਵਿੱਖ’ ਨੂੰ ਗੱਲਬਾਤ ਜ਼ਰੀਏ ਨਹੀਂ ਸੁਲਝਾ ਲੈਂਦੇ। 

ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਨਾ ਹੋਣ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। 

ਅਬਦੁੱਲਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਵਾਲ ਇਹ ਹੈ ਕਿ ਕੀ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਸੈਰ-ਸਪਾਟੇ ਦੇ ਮਾਮਲੇ ’ਚ ਸਾਨੂੰ ਫ਼ਾਇਦਾ ਹੋਵੇਗਾ? ਅਜਿਹਾ ਉਦੋਂ ਤਕ ਨਹੀਂ ਹੋ ਸਕਦਾ ਜਦੋਂ ਤਕ ਇਥੋਂ ਦੇ ਹਾਲਾਤ ਨਹੀਂ ਸੁਧਰਦੇ ਅਤੇ ਹਾਲਾਤ ਉਦੋਂ ਤਕ ਨਹੀਂ ਸੁਧਰਨਗੇ ਜਦੋਂ ਤਕ ਕਿ ਦੋਵੇਂ ਦੇਸ਼ ਕਸ਼ਮੀਰ ਦੇ ਭਵਿੱਖ ਨੂੰ ਲੈ ਕੇ ਗੱਲਬਾਤ ਨਹੀਂ ਕਰਦੇ।’’

ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਵੀ ਸਮੇਂ ਚੋਣਾਂ ਲਈ ਤਿਆਰ ਹੈ। 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement