
ਘੁੰਮਣ ਗਿਆ ਸੀ ਪੂਰਾ ਪ੍ਰਵਾਰ
ਕਰਨਾਲ: ਹਰਿਆਣਾ-ਯੂਪੀ ਸਰਹੱਦ 'ਤੇ ਕਰਨਾਲ ਦੇ ਪਿੰਡ ਮੰਗਲੌਰਾ ਨੇੜੇ ਯਮੁਨਾ ਨਦੀ 'ਚ ਦੋ ਸਕੇ ਭਰਾ ਡੁੱਬ ਗਏ। ਦਰਅਸਲ, ਕਰਨਾਲ ਦੇ ਤਰਾਵੜੀ ਦਾ ਰਹਿਣ ਵਾਲਾ ਇਕ ਪ੍ਰਵਾਰ ਅਪਣੀ ਕਾਰ 'ਤੇ ਘੁੰਮਣ ਆਇਆ ਹੋਇਆ ਅਤੇ ਮੰਗਲੌਰਾ ਪੁਲ ਦੇ ਹੇਠਾਂ ਯਮੁਨਾ ਨਦੀ ਦੇ ਕੋਲ ਚਲਾ ਗਿਆ।
ਇਹ ਵੀ ਪੜ੍ਹੋ: ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਕਰੀਬ 9 ਕਿੱਲੋ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ
ਇਸ ਦੌਰਾਨ ਉਹਨਾਂ ਦੇ ਦੋਵੇਂ ਲੜਕੇ ਨਦੀ 'ਚ ਨਹਾਉਣ ਚਲੇ ਗਏ। ਡੂੰਘਾਈ ਬਹੁਤ ਜ਼ਿਆਦਾ ਸੀ ਅਤੇ ਕੁਝ ਹੀ ਸਮੇਂ ਵਿਚ ਉਹ ਯਮੁਨਾ ਡੁੱਬਣ ਲੱਗੇ। ਪਿਤਾ ਨੇ ਨਦੀ 'ਚ ਜਾ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਬੱਚੇ ਡੁੱਬ ਗਏ।
ਇਹ ਵੀ ਪੜ੍ਹੋ: ਜ਼ਮੀਨ ਦੇ ਲਾਲਚ 'ਚ ਬੇਔਲਾਦ ਮਾਸੀ ਤੇ ਮਾਸੜ ਦਾ ਕਤਲ ਕਰਨ ਵਾਲੇ ਦੋਸ਼ੀ ਭਾਣਜੇ ਨੂੰ ਉਮਰਕੈਦ
ਮਾਤਾ-ਪਿਤਾ ਅਤੇ ਭੈਣ ਦੀਆਂ ਅੱਖਾਂ ਦੇ ਸਾਹਮਣੇ ਦੋਵੇਂ ਭਰਾ ਨਦੀ 'ਚ ਡੁੱਬ ਗਏ। ਵੱਡਾ ਭਰਾ ਸਾਗਰ ਛੁੱਟੀ 'ਤੇ ਘਰ ਆਇਆ ਸੀ। ਜਦੋਂ ਕਿ ਛੋਟਾ ਭਰਾ ਸੁਸ਼ਾਂਤ ਦਸਵੀਂ ਜਮਾਤ ਵਿਚ ਪੜ੍ਹਦਾ ਸੀ ਪਰ ਇਕ ਛੋਟੀ ਜਿਹੀ ਲਾਪਰਵਾਹੀ ਨੇ ਦੋਵੇਂ ਭਰਾਵਾਂ ਨੂੰ ਹਾਦਸੇ ਦਾ ਸ਼ਿਕਾਰ ਬਣਾ ਦਿਤਾ। ਸੂਚਨਾ ਮਿਲਦੇ ਹੀ ਆਸ-ਪਾਸ ਦੇ ਪਿੰਡਾਂ ਦੇ ਲੋਕ ਪਹੁੰਚ ਗਏ, ਇੰਨਾ ਹੀ ਨਹੀਂ ਗੋਤਾਖੋਰਾਂ ਨੂੰ ਬੁਲਾਇਆ ਗਿਆ, ਦੋਵਾਂ ਭਰਾਵਾਂ ਦੀ ਭਾਲ ਕੀਤੀ ਗਈ ਪਰ ਕੋਈ ਪਤਾ ਨਹੀਂ ਲੱਗਾ।