CDS Anil Chauhan News: 48 ਘੰਟੇ ਜੰਗ ਲੜਨੀ ਚਾਹੁੰਦਾ ਸੀ ਪਾਕਿਸਤਾਨ, ਪਰ 8 ਘੰਟਿਆਂ 'ਚ ਟੇਕੇ ਗੋਡੇ-CDS ਅਨਿਲ ਚੌਹਾਨ
Published : Jun 4, 2025, 8:54 am IST
Updated : Jun 4, 2025, 8:54 am IST
SHARE ARTICLE
 CDS Anil Chauhan operation sindoor news in punjabi
CDS Anil Chauhan operation sindoor news in punjabi

CDS Anil Chauhan News: ਪਾਕਿਸਤਾਨ ਹਜ਼ਾਰਾਂ ਜ਼ਖ਼ਮ ਦੇ ਕੇ ਭਾਰਤ ਦਾ ਖ਼ੂਨ ਵਹਾਉਣਾ ਚਾਹੁੰਦੈ : ਸੀ.ਡੀ.ਐਸ. ਜਨਰਲ ਚੌਹਾਨ

 CDS Anil Chauhan operation sindoor news in punjabi  : ਭਾਰਤ ਦੀਆਂ ਤਿੰਨਾਂ ਫ਼ੌਜਾਂ ਦੇ ਮੁਖੀ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੇ ਮੰਗਲਵਾਰ ਨੂੰ ਕਿਹਾ ਕਿ ਪੇਸ਼ੇਵਰ ਫ਼ੌਜਾਂ ਆਰਜ਼ੀ ਨੁਕਸਾਨ ਤੋਂ ਪ੍ਰਭਾਵਤ ਨਹੀਂ ਹੁੰਦੀਆਂ ਕਿਉਂਕਿ ਸਮੁੱਚੇ ਨਤੀਜੇ ਅਜਿਹੇ ਝਟਕਿਆਂ ਨਾਲੋਂ ਜ਼ਿਆਦਾ ਅਹਿਮ ਹੁੰਦੇ ਹਨ। ਚੋਟੀ ਦੇ ਫੌਜੀ ਕਮਾਂਡਰ ਨੇ ਕਿਹਾ ਕਿ ਪਾਕਿਸਤਾਨ ਹਜ਼ਾਰਾਂ ਜ਼ਖ਼ਮ ਦੇ ਕੇ ਭਾਰਤ ਦਾ ਖੂਨ ਵਹਾਉਣ ਦੀ ਪਹੁੰਚ ਅਪਣਾ ਰਿਹਾ ਹੈ ਪਰ ਨਵੀਂ ਦਿੱਲੀ ਨੇ ਆਪਰੇਸ਼ਨ ਸੰਧੂਰ ਚਲਾ ਕੇ ਸਰਹੱਦ ਪਾਰ ਅਤਿਵਾਦ ਵਿਰੁਧ ਪੂਰੀ ਤਰ੍ਹਾਂ ਨਵੀਂ ਲਾਲ ਲਕੀਰ ਖਿੱਚ ਦਿਤੀ ਹੈ। 

ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ’ਚ ਅਪਣੇ ਸੰਬੋਧਨ ਦੌਰਾਨ ਜਨਰਲ ਚੌਹਾਨ ਇਹ ਮਨਜ਼ੂਰ ਕਰਨ ਲਈ ਅਪਣੀ ਆਲੋਚਨਾ ਨੂੰ ਰੱਦ ਕਰਦੇ ਦਿਸੇ ਕਿ ਆਪਰੇਸ਼ਨ ਦੇ ਸ਼ੁਰੂਆਤੀ ਪੜਾਅ ’ਚ ਭਾਰਤ ਨੇ ਕਈ ਲੜਾਕੂ ਜਹਾਜ਼ ਗੁਆ ਦਿਤੇ। ਉਨ੍ਹਾਂ ਕਿਹਾ, ‘‘ਜਦੋਂ ਮੈਨੂੰ ਸਾਡੇ ਨੁਕਸਾਨ ਬਾਰੇ ਪੁਛਿਆ ਗਿਆ ਤਾਂ ਮੈਂ ਕਿਹਾ ਕਿ ਇਹ ਮਹੱਤਵਪੂਰਨ ਨਹੀਂ ਹਨ ਕਿਉਂਕਿ ਨਤੀਜੇ ਅਤੇ ਤੁਸੀਂ ਕਿਵੇਂ ਕੰਮ ਕਰਦੇ ਹੋ ਇਹ ਮਹੱਤਵਪੂਰਨ ਹੈ।’’ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਨੁਕਸਾਨ ਅਤੇ ਅੰਕੜਿਆਂ ਬਾਰੇ ਗੱਲ ਕਰਨਾ ਸਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੰਗ ’ਚ ਜੇਕਰ ਅਸਫਲਤਾਵਾਂ ਵੀ ਆਉਂਦੀਆਂ ਹਨ ਤਾਂ ਤੁਹਾਨੂੰ ਅਪਣਾ ਮਨੋਬਲ ਬਣਾਈ ਰੱਖਣ ਦੀ ਜ਼ਰੂਰਤ ਹੁੰਦੀ ਹੈ। 

ਜਨਰਲ ਚੌਹਾਨ ਨੇ ਪਹਿਲਗਾਮ ਹਮਲੇ ਤੋਂ ਕੁੱਝ ਹਫ਼ਤੇ ਪਹਿਲਾਂ ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਵਲੋਂ ਭਾਰਤ ਅਤੇ ਹਿੰਦੂਆਂ ਵਿਰੁਧ ਜ਼ਹਿਰ ਉਗਲਣ ਦਾ ਵੀ ਜ਼ਿਕਰ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਇਸਲਾਮਾਬਾਦ ਦਾ ਰਵੱਈਆ ਭਾਰਤ ਨੂੰ ਹਜ਼ਾਰਾਂ ਜ਼ਖਮ ਦੇ ਕੇ ਖੂਨ ਵਹਾਉਣ ਦਾ ਰਿਹਾ ਹੈ। ਭਾਰਤ ਦੇ ਫੌਜੀ ਹਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨੀ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਵਿਰੁਧ 48 ਘੰਟਿਆਂ ਲਈ ਜਵਾਬੀ ਕਾਰਵਾਈ ਕਰਨ ਦੀ ਯੋਜਨਾ ਬਣਾਈ ਸੀ ਪਰ ਉਹ ਲਗਭਗ ਅੱਠ ਘੰਟਿਆਂ ’ਚ ਰੁਕ ਗਿਆ।

ਉਨ੍ਹਾਂ ਨੇ ਭਾਰਤੀ ਹਮਲਿਆਂ ਦੇ ਅਸਰ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਉਹ ਗੱਲਬਾਤ ਕਰਨ ਲਈ ਰਾਜ਼ੀ ਹੋ ਗਏ। ਭਾਰਤ ਦੇ ਸਮੁੱਚੇ ਦ੍ਰਿਸ਼ਟੀਕੋਣ ਬਾਰੇ ਉਨ੍ਹਾਂ ਕਿਹਾ, ‘‘ਅਸੀਂ ਪੱਧਰ ਉੱਚਾ ਕਰ ਦਿਤਾ ਹੈ, ਅਸੀਂ ਅਤਿਵਾਦ ਨੂੰ ਪਾਣੀ ਨਾਲ ਜੋੜਿਆ ਹੈ, ਅਸੀਂ ਅਤਿਵਾਦ ਵਿਰੁਧ ਫੌਜੀ ਮੁਹਿੰਮ ਦੀ ਨਵੀਂ ਲਕੀਰ ਖਿੱਚੀ ਹੈ।’’ (ਪੀਟੀਆਈ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement