Census News : ਕੇਂਦਰ ਸਰਕਾਰ ਨੇ ਜਾਤੀ ਗਣਨਾ ਨਾਲ ਮਰਦਮਸ਼ੁਮਾਰੀ ਦਾ ਪ੍ਰੋਗਰਾਮ ਐਲਾਨਿਆ
Published : Jun 4, 2025, 8:27 pm IST
Updated : Jun 4, 2025, 8:27 pm IST
SHARE ARTICLE
Census News: Central government announces census program with caste enumeration
Census News: Central government announces census program with caste enumeration

ਦੇਸ਼ ਦੇ ਬਾਕੀ ਹਿੱਸਿਆ ਵਿੱਚ 1 ਮਾਰਚ 2027 ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ

Census News : ਗ੍ਰਹਿ ਮੰਤਰਾਲੇ ਨੇ ਬੁਧਵਾਰ  ਨੂੰ ਐਲਾਨ ਕੀਤਾ ਕਿ ਲੱਦਾਖ ਵਰਗੇ ਬਰਫ ਨਾਲ ਢਕੇ ਇਲਾਕਿਆਂ ’ਚ 1 ਅਕਤੂਬਰ 2026 ਅਤੇ ਦੇਸ਼ ਦੇ ਬਾਕੀ ਹਿੱਸਿਆਂ ’ਚ 1 ਮਾਰਚ 2027 ਨੂੰ ਜਾਤੀ ਗਣਨਾ ਦੇ ਨਾਲ ਮਰਦਮਸ਼ੁਮਾਰੀ ਕੀਤੀ ਜਾਵੇਗੀ। ਵਸੋਂ ਮਰਦਮਸ਼ੁਮਾਰੀ-2027 ਨੂੰ ਜਾਤਾਂ ਦੀ ਗਣਨਾ ਦੇ ਨਾਲ-ਨਾਲ ਦੋ ਪੜਾਵਾਂ ’ਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।

ਮੰਤਰਾਲੇ ਨੇ ਇਕ ਬਿਆਨ ’ਚ ਕਿਹਾ, ‘‘ਵਸੋਂ ਮਰਦਮਸ਼ੁਮਾਰੀ 2027 ਦੀ ਹਵਾਲਾ ਮਿਤੀ ਮਾਰਚ 2027 ਦੇ ਪਹਿਲੇ ਦਿਨ ਸਵੇਰੇ 00:00 ਵਜੇ ਹੋਵੇਗੀ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਬਰਫ ਨਾਲ ਢਕੇ ਇਲਾਕਿਆਂ ਅਤੇ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਸੂਬਿਆਂ ਲਈ ਹਵਾਲਾ ਮਿਤੀ ਅਕਤੂਬਰ 2026 ਦੇ ਪਹਿਲੇ ਦਿਨ ਸਵੇਰੇ 00.00 ਵਜੇ ਹੋਵੇਗੀ।’’

ਮਰਦਮਸ਼ੁਮਾਰੀ ਐਕਟ 1948 ਦੀ ਧਾਰਾ 3 ਦੇ ਉਪਬੰਧਾਂ ਅਨੁਸਾਰ ਮਰਦਮਸ਼ੁਮਾਰੀ ਕਰਨ ਦੇ ਇਰਾਦੇ ਲਈ ਨੋਟੀਫਿਕੇਸ਼ਨ 16.06.2025 ਨੂੰ ਅਧਿਕਾਰਤ ਗਜ਼ਟ ’ਚ ਪ੍ਰਕਾਸ਼ਤ ਕੀਤਾ ਜਾਵੇਗਾ। ਭਾਰਤ ਦੀ ਮਰਦਮਸ਼ੁਮਾਰੀ ਮਰਦਮਸ਼ੁਮਾਰੀ ਐਕਟ, 1948 ਅਤੇ ਮਰਦਮਸ਼ੁਮਾਰੀ ਨਿਯਮ, 1990 ਦੇ ਪ੍ਰਬੰਧਾਂ ਤਹਿਤ ਕੀਤੀ ਜਾਂਦੀ ਹੈ। ਪਿਛਲੀ ਮਰਦਮਸ਼ੁਮਾਰੀ 2011 ’ਚ ਦੋ ਪੜਾਵਾਂ ’ਚ ਕੀਤੀ ਗਈ ਸੀ।

2021 ਦੀ ਮਰਦਮਸ਼ੁਮਾਰੀ ਵੀ ਦੋ ਪੜਾਵਾਂ ’ਚ ਕਰਨ ਦਾ ਪ੍ਰਸਤਾਵ ਸੀ, ਜਿਸ ’ਚ ਪਹਿਲਾ ਪੜਾਅ ਅਪ੍ਰੈਲ-ਸਤੰਬਰ 2020 ਅਤੇ ਦੂਜਾ ਪੜਾਅ ਫ਼ਰਵਰੀ 2021 ’ਚ ਕੀਤਾ ਜਾਣਾ ਸੀ। 2021 ’ਚ ਹੋਣ ਵਾਲੀ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਅਤੇ 1 ਅਪ੍ਰੈਲ, 2020 ਤੋਂ ਕੁੱਝ  ਸੂਬਿਆਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਫੀਲਡਵਰਕ ਸ਼ੁਰੂ ਹੋਣਾ ਸੀ। ਹਾਲਾਂਕਿ, ਦੇਸ਼ ਭਰ ’ਚ ਕੋਵਿਡ -19 ਮਹਾਂਮਾਰੀ ਦੇ ਫੈਲਣ ਕਾਰਨ, ਮਰਦਮਸ਼ੁਮਾਰੀ ਦਾ ਕੰਮ ਮੁਲਤਵੀ ਕਰ ਦਿਤਾ ਗਿਆ ਸੀ। ਸਰਕਾਰ ਨੇ ਹਾਲ ਹੀ ’ਚ ਫੈਸਲਾ ਕੀਤਾ ਸੀ ਕਿ ਉਹ ਮਰਦਮਸ਼ੁਮਾਰੀ ਦੇ ਨਾਲ ਸਾਡੀ ਜਾਤੀ ਗਣਨਾ ਵੀ ਕਰੇਗੀ। (ਪੀਟੀਆਈ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement