
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ: ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਮਾਮਲੇ ਵਿਚ ਇਸ ਮਹੀਨੇ ਫ਼ੈਸਲਾ ਆ ਸਕਦਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ। ਹਾਲਾਂਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਕੁਲਭੂਸ਼ਣ ਮਾਮਲੇ ਵਿਚ ਕੁੱਝ ਹਫ਼ਤਿਆਂ ਵਿਚ ਫ਼ੈਸਲੇ ਦਾ ਐਲਾਨ ਹੋਵੇਗਾ। ਇਸ ਕੇਸ ਵਿਚ ਮੌਖਿਕ ਜਾਣਕਾਰੀ ਸਾਂਝੀ ਕੀਤੀ ਗਈ ਹੈ। ਫ਼ੈਸਲੇ ਦਾ ਐਲਾਨ ਇੰਟਰਨੈਸ਼ਨਲ ਕੋਰਟ ਕਰੇਗਾ।
Sources: Pronouncement of judgment by International Court of Justice in Kulbhushan Jadhav case, to be later this month pic.twitter.com/Zmo6LRiI4L
— ANI (@ANI) July 4, 2019
ਤਰੀਕ ਦਾ ਐਲਾਨ ਵੀ ਉਹਨਾਂ ਦੁਆਰਾ ਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਾਰਤ ਨੇ ਕਿਹਾ ਕਿ ਅਤਿਵਾਦ ਵਿਰੁਧ ਪਾਕਿਸਤਾਨ ਦੀ ਕਾਰਵਾਈ ਇਕ ਦਿਖ਼ਾਵਾ ਹੀ ਹੈ। ਦਾਉਦ ਕਿੱਥੇ ਹੈ ਇਹ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਭਾਰਤ ਸਧਾਰਨ ਸਬੰਧ ਚਾਹੁੰਦਾ ਹੈ ਜੋ ਅਤਿਵਾਦ ਤੋਂ ਮੁਕਤ ਹੋਵੇ। ਇਕ ਦਿਨ ਪਹਿਲਾ ਹਾਫ਼ਿਜ਼ ਸਾਈਦ ਵਿਰੁਧ ਅਤਿਵਾਦ ਦੇ ਵਿੱਤੀ ਮਸਲੇ ਵਿਚ ਜੋ ਮਾਮਲਾ ਦਰਜ ਕੀਤਾ ਗਿਆ ਹੈ ਉਹ ਪਾਕਿਸਤਾਨ 'ਤੇ ਵਧਦੇ ਅੰਤਰਰਾਸ਼ਟਰੀ ਦਬਾਅ ਦੀ ਵਜ੍ਹਾ ਨਾਲ ਕੀਤਾ ਗਿਆ।
ਦਸ ਦਈਏ ਕਿ ਇਕ ਦਿਨ ਪਹਿਲਾਂ ਹੀ ਪਾਕਿਸਤਾਨ ਸਰਕਾਰ ਨੇ ਜਮਾਦ-ਉਦ-ਦਾਵਾ ਮੁੱਖੀ ਹਾਫ਼ਿਜ਼ ਸਾਈਦ ਅਤੇ ਉਸ ਦੇ ਤਿੰਨ ਹੋਰ ਮੈਂਬਰਾਂ ਵਿਰੁਧ ਅਤਿਵਾਦ ਲਈ ਧਨ ਉਪਲੱਬਧ ਕਰਾਉਣ ਦੇ ਮਸਲੇ 'ਤੇ ਮਾਮਲਾ ਦਰਜ ਕੀਤਾ ਹੈ। ਪੰਜਾਬ ਅਤਿਵਾਦ ਰੋਕੂ ਵਿਭਾਗ ਨੇ ਹਾਫ਼ਿਜ਼ ਦੇ ਪਾਬੰਦੀਸ਼ੁਦਾ ਸੰਗਠਨ ਵਿਰੁਧ ਇਹ ਕਾਰਵਾਈ ਕੀਤੀ ਹੈ।
ਅਤਿਵਾਦ ਰੋਕੂ ਕਾਨੂੰਨ ਤਹਿਤ ਪੰਜ ਪਾਬੰਦੀਸ਼ੁਦਾ ਸੰਗਠਨਾਂ ਵਿਰੁਧ ਲਾਹੌਰ, ਗੁਜਰਾਂਵਾਲਾ ਅਤੇ ਮੁਲਤਾਨ ਵਿਚ ਦਾਵਾਤੁਲ ਇਰਸ਼ਾਦ ਟ੍ਰਸਟ, ਮੋਏਜ ਬਿਨ ਜਵਾਲ ਟ੍ਰਸਟ, ਅਲ ਅਨਫਾਲ ਟ੍ਰਸਟ, ਅਲ ਮਦੀਨਾ ਫਾਉਂਡੇਸ਼ਨ ਟ੍ਰਸਟ ਅਤੇ ਅਲਹਮਾਦ ਟ੍ਰਸਟ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।