ਦਿੱਲੀ ਦੰਗੇ : ਮਾਰੇ ਗਏ ਨੌਂ ਮੁਸਲਮਾਨਾਂ ਨੂੰ ‘ਜੈ ਸ੍ਰੀ ਰਾਮ’ ਕਹਿਣ ਲਈ ਮਜਬੂਰ ਕੀਤਾ ਗਿਆ ਸੀ  
Published : Jul 4, 2020, 9:01 am IST
Updated : Jul 4, 2020, 9:01 am IST
SHARE ARTICLE
File Photo
File Photo

ਪੁਲਿਸ ਨੇ ਅਦਾਲਤ ਵਿਚ ਦਾਖ਼ਲ ਕੀਤਾ ਦੋਸ਼ ਪੱਤਰ

ਨਵੀਂ ਦਿੱਲੀ, 3 ਜੁਲਾਈ : ਦਿੱਲੀ ਪੁਲਿਸ ਨੇ ਅਦਾਲਤ ਵਿਚ ਦਾਖ਼ਲ ਅਪਣੇ ਦੋਸ਼ਪੱਤਰ ਵਿਚ ਕਿਹਾ ਹੈ ਕਿ ਫ਼ਰਵਰੀ ਵਿਚ ਉੱਤਰ ਪੂਰਬੀ ਦਿੱਲੀ ਵਿਚ ਹੋਏ ਦੰਗਿਆਂ ਦੌਰਾਨ ਕੁੱਝ ਦੰਗੇਬਾਜ਼ ਵਟਸਐਪ ਗਰੁਪ ਜ਼ਰੀਏ ਆਪਸ ਵਿਚ ਸੰਪਰਕ ਵਿਚ ਸਨ ਅਤੇ ‘ਜੈ ਸ੍ਰੀ ਰਾਮ’ ਨਾ ਕਹਿਣ ’ਤੇ ਉਨ੍ਹਾਂ 9 ਮੁਸਲਮਾਨਾਂ ਨੂੰ ਮਾਰ ਮੁਕਾਇਆ।  ਦੋਸ਼ਪੱਤਰ ਵਿਚ ਕਿਹਾ ਗਿਆ ਹੈ ਕਿ ਸਾਰੇ ਮੁਲਜ਼ਮ ਮੁਸਲਮਾਨਾਂ ਕੋਲੋਂ ਬਦਲਾ ਲੈਣ ਲਈ 25 ਫ਼ਰਵਰੀ ਨੂੰ ਬਣਾਏ ਗਏ ਵਟਸਐਪ ਗਰੁਪ ‘ਕੱਟੜ ਹਿੰਦੂਤਵ ਏਕਤਾ’ ਨਾਲ ਜੁੜੇ ਸਨ।

ਇਸ ਗਰੁਪ ਦੀ ਵਰਤੋਂ ਇਨ੍ਹਾਂ ਲੋਕਾਂ ਨੇ ਆਪਸ ਵਿਚ ਸੰਪਰਕ ਵਿਚ ਰਹਿਣ ਅਤੇ ਇਕ ਦੂਜੇ ਨੂੰ ਲੋਕ, ਹਥਿਆਰ ਅਤੇ ਗੋਲਾ ਬਾਰੂਦ ਮੁਹਈਆ ਕਰਾਉਣ ਲਈ ਕੀਤੀ। ਵਟਸਐਪ ਗਰੁਪ ਬਣਾਉਣ ਵਾਲਾ ਹਾਲੇ ਫ਼ਰਾਰ ਹੈ। ਕਿਹਾ ਗਿਆ ਹੈ Îਕਿ 25 ਫ਼ਰਵਰੀ ਨੂੰ 12.49 ਵਜੇ ‘ਕੱਟੜ ਹਿੰਦੂਤਵ ਏਕਤਾ’ ਗਰੁਪ ਬਣਾਇਆ ਗਿਆ। ਸ਼ੁਰੂ ਵਿਚ ਇਸ ਗਰੁਪ ਵਿਚ 125 ਮੈਂਬਰ ਸਨ ਅਤੇ ਬਾਅਦ ਵਿਚ 47 ਜਣੇ ਗਰੁਪ ਤੋਂ ਬਾਹਰ ਹੋ ਗਏ। ਪੁਲਿਸ ਨੇ ਕਿਹਾ, ‘ਜਾਂਚ ਦੌਰਾਨ ਇਹ ਸਾਬਤ ਹੋਇਆ ਕਿ 25 ਫ਼ਰਵਰੀ ਦੀ ਸਵੇਰ ਤੋਂ ਲੈ ਕੇ 26 ਫ਼ਰਵਰੀ ਦੀ ਰਾਤ ਤਕ ਹਿੰਦੂਆਂ ਦਾ ਗਰੁਪ ਸਰਗਰਮ ਹੋ ਗਿਆ ਸੀ।

File PhotoFile Photo

ਮੁਲਜ਼ਮ ਜਤਿਨ ਸ਼ਰਮਾ ਅਤੇ ਹੋਰਾਂ ਨੇ ਹੋਰ ਬਦਮਾਸ਼ਾਂ ਨਾਲ ਮਿਲ ਕੇ ਭਾਗੀਰਥੀ ਬਿਹਾਰ ਇਲਾਕੇ ਅਤੇ ਹੋਰ ਥਾਵਾਂ ’ਤੇ ਨੌਂ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਕਈ ਹੋਰਾਂ ਨੂੰ ਜ਼ਖ਼ਮੀ ਕਰ ਦਿਤਾ। ਪੁਲਿਸ ਮੁਤਾਬਕ ਇਹ ਲੋਕ ਨਾਮ ਪੁੱਛ ਕੇ ਲੋਕਾਂ ਨੂੰ  ਫੜਦੇ ਸਨ ਅਤੇ ਪਛਾਣ ਪੱਤਰ ਵਿਖਾਉਣ ਲਈ ਆਖਦੇ ਸਨ। ਕਈ ਵਾਰ ਉਨ੍ਹਾਂ ਨੂੰ ‘ਜੈ ਸ੍ਰੀ ਰਾਮ’ ਕਹਿਣ ਲਈ ਮਜਬੂਰ ਕੀਤਾ ਗਿਆ। 

ਦੋਸ਼ਪੱਤਰ ਵਿਚ ਕਿਹਾ ਗਿਆ ਹੈ, ‘ਜਿਹੜੇ ਲੋਕ ਜੈ ਸ੍ਰੀ ਰਾਮ ਨਹੀਂ ਬੋਲਦੇ ਸਨ ਜਾਂ ਉਨ੍ਹਾਂ ਦੀ ਮੁਸਲਿਮ ਪਛਾਣ ਸਾਬਤ ਹੋ ਜਾਂਦੀ ਸੀ ਤਾਂ ਬੇਰਹਿਮੀ ਨਾਲ ਉਨ੍ਹਾਂ ’ਤੇ ਹਮਲਾ ਕਰ ਦਿਤਾ ਜਾਂਦਾ ਸੀ ਅਤੇ ਲਾਸ਼ ਨੂੰ ਭਾਗੀਰਥੀ ਬਿਹਾਰ ਦੇ ਮੁੱਖ ਨਾਲੇ ਵਿਚ ਸੁੱਟ ਦਿਤਾ ਜਾਂਦਾ ਸੀ। ਅਦਾਲਤ ਮਾਮਲੇ ’ਤੇ 13 ਜੁਲਾਈ ਨੂੰ ਸੁਣਵਾਈ ਕਰੇਗੀ। ਇਸੇ ਤਰ੍ਹਾਂ ਹੋਰ ਮੁਸਲਮਾਨਾਂ ਦੀ ਹਤਿਆ ਕਰ ਕੇ ਲਾਸ਼ਾਂ ਨਾਲੇ ਵਿਚ ਸੁਟੀਆਂ ਗਈਆਂ। (ਏਜੰਸੀ) 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement