Hathras stampede : ਹਾਥਰਸ ਹਾਦਸੇ ਮਾਮਲੇ 'ਚ 6 ਲੋਕ ਗ੍ਰਿਫਤਾਰ, ਮੁੱਖ ਆਰੋਪੀ ਸੇਵਾਦਾਰ 'ਤੇ 1 ਲੱਖ ਰੁਪਏ ਦਾ ਇਨਾਮ
Published : Jul 4, 2024, 4:22 pm IST
Updated : Jul 4, 2024, 4:37 pm IST
SHARE ARTICLE
Hathras stampede
Hathras stampede

ਗ੍ਰਿਫਤਾਰ ਕੀਤੇ ਗਏ ਸਾਰੇ 6 ਆਰੋਪੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਨ

 Hathras stampede : ਯੂਪੀ ਦੇ ਹਾਥਰਸ ਵਿੱਚ ਹੋਈ ਭਗਦੜ ਦੇ ਤੀਜੇ ਦਿਨ ਅੱਜ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਆਈਜੀ ਰੇਂਜ ਅਲੀਗੜ੍ਹ ਸ਼ਲਭ ਮਾਥੁਰ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ 6 ਆਰੋਪੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਨ। ਇਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ।

ਫੜੇ ਗਏ ਮੁਲਜ਼ਮਾਂ ਵਿੱਚ ਮੈਨਪੁਰੀ ਦਾ ਰਾਮ ਲਦੈਤੇ ਯਾਦਵ, ਸ਼ਿਕੋਹਾਬਾਦ ਦਾ ਉਪੇਂਦਰ ਯਾਦਵ, ਹਾਥਰਸ ਦਾ ਮੇਡ ਸਿੰਘ, ਮੰਜੂ ਯਾਦਵ, ਮੁਕੇਸ਼ ਕੁਮਾਰ ਅਤੇ ਮੰਜੂ ਦੇਵੀ ਸ਼ਾਮਲ ਹਨ। ਇਨ੍ਹਾਂ ਦੀ ਦੇਖ-ਰੇਖ ਹੇਠ ਸਤਿਸੰਗ ਕਰਵਾਇਆ ਜਾ ਰਿਹਾ ਸੀ।

ਦੂਜੇ ਪਾਸੇ ਪੁਲਿਸ ਨੇ ਮੁੱਖ ਆਯੋਜਕ ਦੇਵ ਪ੍ਰਕਾਸ਼ ਮਧੂਕਰ 'ਤੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਉਹ ਅਜੇ ਪੁਲਿਸ ਦੀ ਪਕੜ ਤੋਂ ਦੂਰ ਹੈ। ਇਸ ਦੇ ਨਾਲ ਹੀ ਸਤਿਸੰਗ ਤੋਂ ਬਾਅਦ ਮਚੀ ਭਗਦੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 123 ਹੋ ਗਈ ਹੈ। ਇਨ੍ਹਾਂ ਵਿੱਚ 113 ਔਰਤਾਂ, 7 ਬੱਚੇ ਅਤੇ 3 ਪੁਰਸ਼ ਸ਼ਾਮਲ ਹਨ।

ਇੱਥੇ, ਪੁਲਿਸ ਨੇ ਏਟਾਹ, ਹਾਥਰਸ ਅਤੇ ਮੈਨਪੁਰੀ ਤੋਂ 30 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਸਾਰਿਆਂ ਦਾ ਸਬੰਧ ਭੋਲੇ ਬਾਬਾ ਨਾਲ ਹੈ। ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ- ਹਾਦਸੇ ਲਈ ਪ੍ਰਸ਼ਾਸਨ ਅਤੇ ਰਾਜ ਸਰਕਾਰ ਜ਼ਿੰਮੇਵਾਰ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਹਾਥਰਸ ਆਉਣਗੇ। ਉਹ ਹਸਪਤਾਲ ਵਿੱਚ ਭਰਤੀ ਅਤੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਨਗੇ।

ਹਾਦਸੇ ਦੇ 48 ਘੰਟੇ ਬਾਅਦ ਵੀ ਪੁਲਿਸ ਨਰਾਇਣ ਸਾਕਰ ਹਰੀ ਉਰਫ਼ ਭੋਲੇ ਬਾਬਾ ਤੱਕ ਨਹੀਂ ਪਹੁੰਚ ਸਕੀ। ਪੁਲਿਸ ਨੇ ਮੈਨਪੁਰੀ, ਗਵਾਲੀਅਰ, ਕਾਨਪੁਰ ਅਤੇ ਹਾਥਰਸ ਸਮੇਤ 8 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।

Location: India, Uttar Pradesh

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement