
ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ਵਿਚ ਸ਼ਨੀਵਾਰ ਨੂੰ ਪਾਕਿਸਤਾਨ ਦੀ ਬਾਡਰ ਐਕਸ਼ਨ ਟੀਮ ਵੱਲੋਂ ਕੀਤੀ ਜਾ ਰਹੀ ਘੁਸਪੈਠ ਦੀ ਸਾਜ਼ਿਸ਼ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ ਹੈ।
ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ਵਿਚ ਸ਼ਨੀਵਾਰ ਨੂੰ ਪਾਕਿਸਤਾਨ ਦੀ ਬਾਡਰ ਐਕਸ਼ਨ ਟੀਮ (BAT) ਵੱਲੋਂ ਕੀਤੀ ਜਾ ਰਹੀ ਘੁਸਪੈਠ ਦੀ ਸਾਜ਼ਿਸ਼ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ ਹੈ। ਇਸ ਕਾਰਵਾਈ ਵਿਚ ਅਤਿਵਾਦੀਆਂ ਦੇ ਪੰਜ ਤੋਂ ਸੱਤ ਲੋਕ ਮਾਰੇ ਗਏ ਹਨ। ਹੁਣ ਭਾਰਤੀ ਫੌਜ ਵੱਲੋਂ ਪਾਕਿਸਤਾਨ ਨੂੰ ਕਿਹਾ ਗਿਆ ਹੈ ਕਿ ਉਹ ਇਹਨਾਂ ਲਾਸ਼ਾਂ ਨੂੰ ਲੈ ਕੇ ਜਾਵੇ। ਦੱਸ ਦਈਏ ਕਿ ਬੈਟ ਵਿਚ ਆਮਤੌਰ ‘ਤੇ ਪਾਕਿਸਤਾਨੀ ਫੌਜ ਦੇ ਖ਼ਾਸ ਫੋਰਸ ਦੇ ਜਵਾਨ ਅਤੇ ਅਤਿਵਾਦੀ ਸ਼ਾਮਲ ਹੁੰਦੇ ਹਨ।
Army
ਪਾਕਿਸਤਾਨ ਦੀ ਫੌਜ ਨੂੰ ਕਿਹਾ ਗਿਆ ਹੈ ਕਿ ਉਹ ਸਫੈਦ ਝੰਡਾ ਲੈ ਕੇ ਆਵੇ ਅਤੇ ਇਹਨਾਂ ਲਾਸ਼ਾਂ ਨੂੰ ਵਾਪਿਸ ਲੈ ਜਾਵੇ ਪਰ ਪਾਕਿਸਤਾਨ ਵੱਲੋਂ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 36 ਘੰਟਿਆਂ ਵਿਚ ਘਾਟੀ ‘ਚ ਜੈਸ਼ ਦੇ 4 ਅਤਿਵਾਦੀ ਮਾਰੇ ਗਏ ਹਨ। ਅਤਿਵਾਦੀਆਂ ਕੋਲੋਂ ਸਨਾਈਪਰ ਰਾਈਫ਼ਲ, IED ਅਤੇ ਪਾਕਿ ਵਿਚ ਬਣੀ ਬਾਰੂਦੀ ਸੁਰੰਗ ਬਰਾਮਦ ਹੋਈ ਹੈ। ਉੱਥੇ ਹੀ ਪੂੰਛ ਜ਼ਿਲ੍ਹੇ ਦੇ ਮੇਂਢਕ ਸੈਕਟਰ ਵਿਚ ਪਾਕਿਸਤਾਨੀ ਫੌਜ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ।
Army Asks Pak To Take Back Bodies Of Intruders
ਸੂਤਰਾਂ ਮੁਤਾਬਕ ਬੈਟ ਨੇ 31 ਜੁਲਾਈ ਅਤੇ ਇਕ ਅਗਸਤ ਨੂੰ ਵੀ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਪਾਕਿਸਤਾਨ ਨੇ ਪਿਛਲੇ 36 ਘੰਟਿਆਂ ਵਿਚ ਘਾਟੀ ਦੀ ਸ਼ਾਂਤੀ ਨੂੰ ਭੰਗ ਕਰਨ ਅਤੇ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆ ਹਨ। ਭਾਰਤੀ ਫ਼ੌਜ ਨੇ ਡ੍ਰੋਨ ਰਾਹੀਂ ਤਸਵੀਰਾਂ ਵੀ ਖਿੱਚੀਆਂ ਸਨ। ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ‘ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ ਪਰ ਭਾਰਤੀ ਫ਼ੌਜੀ ਜਵਾਨ ਉਸ ਗੋਲੀਬਾਰੀ ਦਾ ਮੂੰਹ–ਤੋੜ ਜਵਾਬ ਦੇ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।