
Jharkhand News : ਨਕਸਲੀਆਂ ਦੇ ਪੱਖ ਤੋਂ ਹੋਏ ਨੁਕਸਾਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
Jharkhand News in Punjabi : ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿਚ ਵੀਰਵਾਰ ਨੂੰ ਪਾਬੰਦੀਸ਼ੁਦਾ ਟੀਐੱਸਪੀਸੀ (ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਓਵਾਦੀ) ਦੇ ਇਕ ਵੱਖਰੇ ਸਮੂਹ) ਨਾਲ ਹੋਈ ਗੋਲੀਬਾਰੀ ਵਿਚ ਦੋ ਸੁਰੱਖਿਆ ਕਰਮੀ ਮਾਰੇ ਗਏ ਅਤੇ ਇਕ ਜ਼ਖ਼ਮੀ ਹੋ ਗਿਆ।
ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸੁਰੱਖਿਆ ਬਲਾਂ ਅਤੇ ਪਾਬੰਦੀਸ਼ੁਦਾ ਤ੍ਰਿਤੀਆ ਸੰਮੇਲਨ ਪ੍ਰਸਤੁਤੀ ਕਮੇਟੀ (ਟੀਐੱਸਪੀਸੀ) ਦੇ ਮੈਂਬਰਾਂ ਵਿਚਕਾਰ ਇਹ ਮੁਕਾਬਲਾ ਮਾਨਤੂ ਥਾਣਾ ਖੇਤਰ ਦੇ ਕੇਦਲ ਪਿੰਡ ਵਿਚ ਅੱਧੀ ਰਾਤ 12.30 ਵਜੇ ਦੇ ਕਰੀਬ ਹੋਇਆ।
ਪਲਾਮੂ ਦੇ ਡੀਆਈਜੀ ਨੌਸ਼ਾਦ ਆਲਮ ਨੇ ਦਸਿਆ, “ਗੋਲੀਬਾਰੀ ਵਿਚ ਦੋ ਸੁਰੱਖਿਆ ਕਰਮੀ ਮਾਰੇ ਗਏ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਸੰਤਨ ਮਹਿਤਾ ਅਤੇ ਸੁਨੀਲ ਰਾਮ ਵਜੋਂ ਹੋਈ ਹੈ। ਆਲਮ ਨੇ ਕਿਹਾ ਕਿ ਨਕਸਲੀਆਂ ਦੇ ਪੱਖ ਤੋਂ ਹੋਏ ਨੁਕਸਾਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
(For more news apart from 2 soldiers killed in encounter with Maoists in Jharkhand News in Punjabi, stay tuned to Rozana Spokesman)