ਆਪਣੇ ਬੇਟੇ ਦੀ ਮੌਤ ਦਾ ਸਰਟੀਫਿਕੇਟ ਬਣਾਉਣ ਲਈ ਦਰ-ਦਰ ਠੋਕਰਾ ਖਾਂਦਾ ਰਿਹਾ ਇਕ ਪਿਤਾ 
Published : Oct 4, 2019, 11:05 am IST
Updated : Oct 4, 2019, 11:05 am IST
SHARE ARTICLE
father walked hospital holding son dead body on shoulder for son death certificat
father walked hospital holding son dead body on shoulder for son death certificat

ਨੀਮ ਪਿੰਡ ਦੇ ਗ੍ਰਾਮ ਰਮੂਆਪੁਰ ਦੇ ਨਿਵਾਸੀ ਦਿਨੇਸ਼ਚੰਦ ਨੇ ਆਪਣੇ ਚਾਰ ਸਾਲਾ ਬੇਟੇ ਨੂੰ ਬੁਖਾਰ ਦੇ ਚਲਦੇ ਹਸਪਤਾਲ ਵਿਚ ਦਾਖਲ ਕਰਵਾਇਆ ਸੀ

ਨਵੀਂ ਦਿੱਲੀ- ਸਰਕਾਰੀ ਤੰਤਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਇਹ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਉੱਤਰ ਪ੍ਰਦੇਸ਼ ਦੇ ਲਖੀਮਪੁਰ-ਖੇੜੀ ਵਿਚ ਇਕ ਬੇਸਹਾਰਾ ਪਿਤਾ ਨੂੰ ਆਪਣੇ ਲੜਕੇ ਦੀ ਮੌਤ ਦਾ ਸਰਟੀਫਿਕੇਟ ਬਣਾਉਣ ਲਈ ਆਪਣੇ ਬੇਟੇ ਦੀ ਲਾਸ਼ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਇਧਰ ਉਧਰ ਭਟਕਣਾ ਪੈ ਰਿਹਾ ਹੈ। ਦਰਅਸਲ, ਜ਼ਿਲ੍ਹਾ ਹਸਪਤਾਲ ਵਿਚ ਬੁੱਧਵਾਰ ਨੂੰ ਉਸ ਸਮੇਂ ਇਕ ਹੈਰਾਨ ਕਰਨ ਵਾਲੀ ਘਟਨਾ ਦੇਖੀ ਗਈ ਜਦੋਂ  ਇੱਕ ਬੇਸਹਾਰਾ ਪਿਤਾ ਬੱਚੇ ਦੀ ਮ੍ਰਿਤਕ ਲਾਸ਼ ਨੂੰ ਲੈ ਕੇ ਜ਼ਿਲ੍ਹਾ ਹਸਪਤਾਲ ਵਿਚ ਘੁੰਮਦਾ ਰਿਹਾ

father walked hospital holding son dead body on shoulder for son death certificatFather walked hospital holding son dead body on shoulder for son death certificat

ਪਰ ਹਸਪਤਾਲ ਦੇ ਲੋਕਾਂ ਨੇ ਮੌਤ ਦਾ ਪ੍ਰਮਾਣ ਪੱਤਰ ਬਣਾਉਣ ਵਿਚ ਕੋਈ ਜਲਦੀ ਨਹੀਂ ਦਿਖਾਈ ਅਤੇ ਇਸ ਨੂੰ ਕਾਫ਼ੀ ਸਮਾਂ ਲਗਾ ਗੇ ਬਣਾਇਆ। ਨੀਮ ਪਿੰਡ ਦੇ ਗ੍ਰਾਮ ਰਮੂਆਪੁਰ ਦੇ ਨਿਵਾਸੀ ਦਿਨੇਸ਼ਚੰਦ ਨੇ ਆਪਣੇ ਚਾਰ ਸਾਲਾ ਬੇਟੇ ਨੂੰ ਬੁਖਾਰ ਦੇ ਚਲਦੇ ਹਸਪਤਾਲ ਵਿਚ ਦਾਖਲ ਕਰਵਾਇਆ ਸੀ ਅਤੇ ਬੁੱਧਵਾਰ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਬੱਚੇ ਦੀ ਮੌਤ ਦੀ ਖਬਰ ਸੁਣ ਕੇ ਪਿਤਾ ਦੀ ਹਾਲਤ ਬੇਹਾਲ ਸੀ।

ਹਸਪਤਾਲ ਵਿਚ ਪਿਤਾ ਨੂੰ ਦੱਸਿਆ ਗਿਆ ਕਿ ਬੱਚੇ ਦਾ ਮੌਤ ਦਾ ਸਰਟੀਫਿਕੇਟ ਬਣਾਵਾਉਣਾ ਪਵੇਗਾ ਅਤੇ ਇਹ ਸੁਣ ਕੇ ਦਿਨੇਸ਼ਚੰਦ ਹੋਰ ਵੀ ਪਰੇਸ਼ਾਨ ਹੋ ਗਿਆ। ਬੇਟੇ ਦੀ ਮੌਤ ਨੇ ਉਸ ਨੂੰ ਪਹਿਲਾਂ ਹੀ ਤੋੜ ਦਿੱਤਾ ਸੀ ਅਤੇ ਸਰਟਟੀਫਿਕੇਟ ਵਾਲੀ ਖਬਰ ਤੋਂ ਬਾਅਦ ਉਸ ਨੂੰ ਕੁੱਝ ਨਹੀਂ ਸੀ ਸੁੱਝ ਰਿਹਾ ਕਿ ਉਹ ਕੀ ਕਰੇ। ਦਿਨੇਸ਼ਚੰਦ ਬੱਚੇ ਦੀ ਲਾਸ਼ ਨੂੰ ਮੋਢੇ 'ਤੇ ਚੁੱਕ ਹਸਪਤਾਲ ਵਿਚ ਘੁੰਮਦਾ ਰਿਹਾ ਅਤੇ ਲੋਕਾਂ ਤੋਂ ਮਦਦ ਮੰਗਦਾ ਰਿਹਾ ਪਰ ਕਿਸੇ ਨੇ ਕੋਈ ਹੁੰਗਾਰਾ ਨਾ ਭਰਿਆ।

father walked hospital holding son dead body on shoulder for son death certificatFather walked hospital holding son dead body on shoulder for son death Certificat

ਦਿਨੇਸ਼ਚੰਦ ਦੀਆਂ ਅੱਖਾਂ ਵਿਚ ਹੰਝੂ ਮੋਢਿਆਂ ਤੇ ਬੇਟੇ ਦੀ ਲਾਸ਼ ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਦੇਖਿਆ ਉਹਨਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਦਿਨੇਸ਼ਚੰਦ ਕਿਤੇ ਹਸਪਤਾਲ ਦੇ ਇਕ ਕਾਊਂਟਰ 'ਤੇ ਜਾਂਦਾ ਕਿਤੇ ਦੂਜੇ ਤੇ ਪਰ ਕਿਸੇ ਨੇ ਵੀ ਉਸ ਦਾ ਦਰਦ ਨਹੀਂ ਸਮਝਿਆ। ਚੱਕਰ ਲਗਾਉਂਦੇ-ਲਗਾਉਂਦੇ ਦਿਨੇਸ਼ ਘੱਕ ਕੇ ਬੈਠ ਹੀ ਗਿਆ। ਬਹੁਤ ਮਿੰਨਤਾਂ ਕਰਨ ਦੇ ਬਾਵਜੂਦ ਦਿਨੇਸ਼ ਦੇ ਬੇਟੇ ਦਾ ਮੌਤ ਦਾ ਸਰਟੀਫਿਕੇਟ ਬਣ ਸਕਿਆ ਅਤੇ ਉਹ ਆਪਣੇ ਬੇਟੇ ਦੀ ਲਾਸ਼ ਲੈ ਕੇ ਜਾ ਪਾਇਆ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement