
ਦੇਸ਼ ਵਿਚ ਵਧ ਰਹੇ ਮਾਬ ਲਿੰਚਿੰਗ ਦੇ ਮਾਮਲਿਆਂ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਪੀਐਮ ਨਰਿੰਦਰ ਮੋਦੀ ਨੂੰ ਖੁੱਲੀ ਚਿੱਠੀ ਲਿਖਣ ਵਾਲੇ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ।
ਬਿਹਾਰ: ਦੇਸ਼ ਵਿਚ ਵਧ ਰਹੇ ਮਾਬ ਲਿੰਚਿੰਗ ਦੇ ਮਾਮਲਿਆਂ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲੀ ਚਿੱਠੀ ਲਿਖਣ ਵਾਲੇ ਰਾਮਚੰਦਰ ਗ੍ਰਹਿ, ਮਣੀ ਰਤਨਮ ਅਤੇ ਅਰਪਣਾ ਸੇਨ ਸਮੇਤ ਕਰੀਬ 50 ਲੋਕਾਂ ਵਿਰੁੱਧ ਵੀਰਵਾਰ ਨੂੰ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਇਕ ਜਾਣਕਾਰੀ ਦਿੱਤੀ।
Narendra Modi
ਸਥਾਨਕ ਵਕੀਲ ਸੁਧੀਰ ਕੁਮਾਰ ਵੱਲੋਂ ਦੋ ਮਹੀਨੇ ਪਹਿਲਾਂ ਦਰਜ ਕੀਤੀ ਗਈ ਇਕ ਪਟੀਸ਼ਨ ‘ਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੁਰਿਆ ਕਾਂਤ ਤਿਵਾਰੀ ਦੇ ਆਦੇਸ਼ ਤੋਂ ਬਾਅਦ ਇਹ ਐਫਆਈਆਰ ਦਰਜ ਹੋਈ ਹੈ। ਸੁਧੀਰ ਕੁਮਾਰ ਨੇ ਕਿਹਾ ਕਿ ਸੀਜੇਐਮ ਨੇ 20 ਅਗਸਤ ਨੂੰ ਉਹਨਾਂ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਸਦਰ ਪੁਲਿਸ ਸਟੇਸ਼ਨ ਵਿਚ ਐਫਆਈਆਰ ਦਰਜ ਹੋਈ।
FIR Against Celebrities Who Wrote Letter to PM Modi on Mob Lynching
ਸੁਧੀਰ ਦਾ ਇਲਜ਼ਾਮ ਹੈ ਕਿ ਇਹਨਾਂ ਹਸਤੀਆਂ ਨੇ ਦੇਸ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਕਸ ਨੂੰ ਕਥਿਤ ਤੌਰ ‘ਤੇ ਖ਼ਰਾਬ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਐਫਆਈਆਰ ਇੰਡੀਅਨ ਪੈਨਲ ਕੋਡ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ। ਇਸ ਵਿਚ ਦੇਸ਼ ਧ੍ਰੋਹ ਅਤੇ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਧਾਰਾਵਾਂ ਲਗਾਈਆਂ ਗਈਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।