ਡਿਪਟੀ CM ਸੁਖਜਿੰਦਰ ਰੰਧਾਵਾ ਨੂੰ ਕਾਫ਼ਲੇ ਸਮੇਤ ਯੂਪੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Published : Oct 4, 2021, 6:23 pm IST
Updated : Oct 4, 2021, 6:53 pm IST
SHARE ARTICLE
 Deputy CM Sukhjinder Randhawa arrested by UP police along with convoy
Deputy CM Sukhjinder Randhawa arrested by UP police along with convoy

ਖਿੱਚ-ਧੂਹ ਕਰਦਿਆਂ ਪੁਲਿਸ ਨੇ ਹਿਰਾਸਤ 'ਚ ਲਿਆ ਵਫ਼ਦ

 

ਉੱਤਰ ਪ੍ਰਦੇਸ਼ - ਲਖੀਮਪੁਰ ਘਟਨਾ ਨੂੰ ਲੈ ਕੇ ਪੂਰੇ ਦੇਸ਼ ਦੇ ਕਿਸਾਨਾਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਘਟਨਾ ਦਾ ਜ਼ਾਇਜਾ ਲੈਣ ਲਈ ਪੰਜਾਬ ਦੇ ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ ਅਪਣੇ ਸਾਥੀਆਂ ਨਾਲ ਲਖੀਮਪੁਰ ਗਏ ਸਨ ਜਿੱਥੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੁਲਬੀਰ ਜ਼ੀਰਾ ਨੇ ਅਪਣੇ ਫੇਸਬੁੱਕ ਪੇਜ਼ 'ਤੇ ਲਾਈਵ ਹੋ ਕੇ ਦਿੱਤੀ। ਉਹਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਹਾਰਨਪੁਰ ਦੀ ਪੁਲਿਸ ਚੌਂਕੀ ਸ਼ਹਾਜਹਾਪੁਰ ਵਿਖੇ ਲਜਾਇਆ ਗਿਆ ਹੈ।

Deputy CM Sukhjinder Randhawa arrested by UP police Deputy CM Sukhjinder Randhawa arrested by UP police

ਦੱਸ ਦਈਏ ਕਿ ਜਦੋਂ ਡਿਪਟੀ ਸੀਐੱਮ ਨੇ ਲਖੀਮਪੁਰ ਜਾਣ ਦੀ ਗੱਲ ਕੀਤੀ ਸੀ ਤਾਂ ਉੱਤਰ ਪ੍ਰਦੇਸ਼ ਸਰਕਾਰ ਨੇ ਧਾਰਾ 144 ਲਾਗੂ ਹੋਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਖੀਮਪੁਰ ਖੀਰੀ ਵਿਖੇ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਧਾਰਾ 144 ਲੱਗੀ ਹੋਣ ਕਰ ਕੇ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਦੇ ਪਰ ਇਸ ਦੇ ਬਾਵਜੂਦ ਵੀ ਸੁਖਜਿੰਦਰ ਰੰਧਾਵਾ ਲਖੀਮਪੁਰ ਰਵਾਨਾ ਹੋ ਗਏ ਤੇ ਉਹਨਾਂ ਨੇ ਜਾਂ ਤੋਂ ਪਹਿਲਾਂ ਕਿਹਾ ਕਿ ਉਹ ਲਖੀਮਪੁਰ ਜ਼ਰੂਰ ਜਾਣਗੇ ਫਿਰ ਚਾਹੇ ਉਹਨਾਂ ਨੂੰ ਗ੍ਰਿਫ਼ਤਾਰ ਹੀ ਕਿਉਂ ਨਾ ਹੋਣਾ ਪਵੇ।

Deputy CM Sukhjinder Randhawa arrested by UP police Deputy CM Sukhjinder Randhawa arrested by UP police

ਇਸ ਦੇ ਨਾਲ ਹੀ ਜਦੋਂ ਉਹ ਰਵਾਨਾ ਹੋਏ ਤੇ ਹਰਿਆਣਾ-ਯੂ.ਪੀ ਬਾਰਡਰ 'ਤੇ ਪਹੁੰਚੇ ਤਾਂ ਉਹਨਾਂ ਨੂੰ ਕਾਫ਼ਲੇ ਸਮੇਤ ਹਰਿਆਣਾ-ਯੂ. ਪੀ. ਬਾਰਡਰ 'ਤੇ ਰੋਕ ਲਿਆ ਗਿਆ ਹੈ। ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਸੁਖਜਿੰਦਰ ਰੰਧਾਵਾ ਦੇ ਨਾਲ ਕੁਲਜੀਤ ਸਿੰਘ ਨਾਗਰਾ, ਕੁਲਬੀਰ ਸਿੰਘ ਜ਼ੀਰਾ ਵੀ ਮੌਜੂਦ ਹਨ। ਇਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਕਾਫ਼ਲੇ ਸਮੇਤ ਉੱਥੇ ਹੀ ਧਰਨਾ ਲਾ ਕੇ ਬੈਠ ਗਏ। ਇਸ ਬਾਰੇ ਗੱਲ ਕਰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕਦੇ ਨਹੀਂ ਦੇਖਿਆ ਕਿ ਦੇਸ਼ 'ਚ ਕਿਸੇ ਦੂਜੇ ਸੂਬੇ 'ਚ ਜਾਣ ਤੋਂ ਕਿਸੇ ਹੋਰ ਸੂਬੇ ਦੇ ਵਿਧਾਇਕਾਂ ਜਾਂ ਸਿਆਸਤਦਾਨਾਂ ਨੂੰ ਰੋਕਿਆ ਗਿਆ ਹੋਵੇ।

Deputy CM Sukhjinder Randhawa arrested by UP police Deputy CM Sukhjinder Randhawa arrested by UP police

ਉਨ੍ਹਾਂ ਕਿਹਾ ਕਿ ਯੂ. ਪੀ. ਸਰਕਾਰ ਵੱਲੋਂ ਪੰਜਾਬ ਦੇ ਸਿਆਸਤਦਾਨਾਂ ਨੂੰ ਲਖੀਮਪੁਰ 'ਚ ਦਾਖ਼ਲ ਨਾ ਹੋਣ ਦੇ ਜ਼ੁਬਾਨੀ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚ ਕੋਈ ਅਧਿਕਾਰੀ ਅਜਿਹਾ ਕਰਦਾ ਤਾਂ ਉਨ੍ਹਾਂ ਨੇ ਉਸੇਂ ਸਮੇਂ ਉਸ ਨੂੰ ਮੁਅੱਤਲ ਕਰ ਦੇਣਾ ਸੀ। ਉਨ੍ਹਾਂ ਕਿਹਾ ਕਿ ਭਾਰਤ ਇਕ ਲੋਕਤੰਤਰੀ ਦੇਸ਼ ਹੈ ਅਤੇ ਇੱਥੇ ਕਿਸੇ ਵੀ ਤਰ੍ਹਾਂ ਨਾਲ ਤਾਨਾਸ਼ਾਹੀ ਨਹੀਂ ਕੀਤੀ ਜਾ ਸਕਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress Leader Raja Warring Wife Amrita Warring Interview | Lok Sabha Election 2024

14 May 2024 8:47 AM

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM
Advertisement