UP: ਪੁਲਿਸ ਹਿਰਾਸਤ ਵਿਚ ਝਾੜੂ ਲਗਾਉਂਦੇ ਨਜ਼ਰ ਆਏ ਪ੍ਰਿਯੰਕਾ ਗਾਂਧੀ, ਵਾਈਰਲ ਹੋ ਰਹੀ ਵੀਡੀਓ
Published : Oct 4, 2021, 12:50 pm IST
Updated : Oct 4, 2021, 12:52 pm IST
SHARE ARTICLE
Priyanka Gandhi seen sweeping in UP police custody
Priyanka Gandhi seen sweeping in UP police custody

ਪ੍ਰਿਯੰਕਾ ਨੂੰ ਯੂਪੀ ਪੁਲਿਸ ਨੇ ਅੱਜ ਤੜਕੇ ਹੀ ਹਿਰਾਸਤ ਵਿਚ ਲਿਆ ਸੀ।

 

ਸੀਤਾਪੁਰ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi Vadra) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਝਾੜੂ ਫੇਰਦੀ (Sweeping) ਨਜ਼ਰ ਆ ਰਹੀ ਹੈ। ਪ੍ਰਿਯੰਕਾ ਗਾਂਧੀ ਯੂਪੀ ਪੁਲਿਸ ਦੀ ਹਿਰਾਸਤ (UP Police Custody) ਵਿਚ ਹੈ, ਉਹ ਖੁਦ ਉਸ ਗੈਸਟ ਹਾਊਸ ਦੇ ਕਮਰੇ ਵਿਚ ਸਫਾਈ ਕਰਦੀ ਨਜ਼ਰ ਆਈ, ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਹੈ। ਪ੍ਰਿਯੰਕਾ ਨੂੰ ਯੂਪੀ ਪੁਲਿਸ ਨੇ ਅੱਜ ਤੜਕੇ ਹੀ ਹਿਰਾਸਤ ਵਿਚ ਲਿਆ ਸੀ। ਪ੍ਰਿਯੰਕਾ ਗਾਂਧੀ ਨੂੰ ਸੀਤਾਪੁਰ (Sitapur) ਵਿਚ ਰੱਖਿਆ ਗਿਆ ਹੈ।

ਹੋਰ ਪੜ੍ਹੋ: UP ਸਰਕਾਰ ਦੀ ਪੰਜਾਬ ਦੇ CS ਨੂੰ ਚਿੱਠੀ, ਕਿਸੇ ਵੀ ਵਿਅਕਤੀ ਨੂੰ ਲਖੀਮਪੁਰ ਖੀਰੀ ਨਾ ਜਾਣ ਦਿੱਤਾ ਜਾਵੇ

Priyanka Gandhi seen sweeping in UP Police CustodyPriyanka Gandhi seen sweeping in UP Police Custody

ਇਸ ਤੋਂ ਪਹਿਲਾਂ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਚ ਹੋਈ ਹਿੰਸਾ ਤੋਂ ਬਾਅਦ ਮੌਕੇ 'ਤੇ ਜਾ ਰਹੀ ਪ੍ਰਿਯੰਕਾ ਗਾਂਧੀ ਦੀ ਹਿਰਾਸਤ ਬਾਰੇ ਕਿਹਾ ਕਿ ਪ੍ਰਿਯੰਕਾ ਪਿੱਛੇ ਨਹੀਂ ਹਟਣ ਵਾਲੀ ਹੈ। ਉਨ੍ਹਾਂ ਨੇ ਟਵੀਟ ਕੀਤਾ, “ਪ੍ਰਿਯੰਕਾ, ਮੈਨੂੰ ਪਤਾ ਹੈ ਕਿ ਤੁਸੀਂ ਪਿੱਛੇ ਨਹੀਂ ਹਟੋਗੇ - ਉਹ ਤੁਹਾਡੀ ਹਿੰਮਤ ਤੋਂ ਡਰਦੇ ਹਨ। ਇਨਸਾਫ਼ ਦੀ ਇਸ ਅਹਿੰਸਕ ਲੜਾਈ ਵਿਚ ਅਸੀਂ ਦੇਸ਼ ਦੇ ਅੰਨਦਾਤਾ ਨੂੰ ਜਿਤਾ ਕੇ ਰਹਾਂਗੇ।” ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਦੀ 'ਗ੍ਰਿਫ਼ਤਾਰੀ' ਅਤੇ ਅੰਦੋਲਨ ਕਿਸਾਨਾਂ (Farmers Protesting) ਦੇ ਨਿਆਂ ਦੀ ਗੂੰਜ ਨੂੰ ਹੋਰ ਮਜ਼ਬੂਤ ਕਰੇਗਾ।

ਹੋਰ ਪੜ੍ਹੋ: ਲਖੀਮਪੁਰ ਖੀਰੀ ਹਿੰਸਾ: ਕਿਸਾਨਾਂ ਨੂੰ ਮਿਲਣ ਜਾ ਰਹੀ ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ

 

 

ਹੋਰ ਪੜ੍ਹੋ: UP ਪ੍ਰਸ਼ਾਸਨ ਦਾ ਆਦੇਸ਼, ਸੁਖਜਿੰਦਰ ਰੰਧਾਵਾ ਤੇ ਭੁਪੇਸ਼ ਬਘੇਲ ਨੂੰ ਲਖੀਮਪੁਰ ਨਾ ਆਉਣ ਦਿੱਤਾ ਜਾਵੇ

ਦੱਸ ਦੇਈਏ ਕਿ ਲਖੀਮਪੁਰ ਖੀਰੀ (Lakhimpur Kheri) ਵਿਖੇ ਵਾਪਰੀ ਘਟਨਾ ਤੋਂ ਬਾਅਦ ਕਿਸਾਨਾਂ ਨੂੰ ਮਿਲਣ ਜਾ ਰਹੀ ਪ੍ਰਿਯੰਕਾ ਗਾਂਧੀ ਨੂੰ ਸੋਮਵਾਰ ਸਵੇਰੇ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਉਹਨਾਂ ਨੂੰ ਹਰਗਾਓਂ ਨੇੜੇ ਹਿਰਾਸਤ ਵਿਚ ਲਿਆ। ਇਸ ਦੇ ਨਾਲ ਹੀ ਯੂਪੀ ਕਾਂਗਰਸ ਨੇ ਆਰੋਪ ਲਗਾਇਆ ਕਿ ਪੁਲਿਸ ਕਰਮਚਾਰੀਆਂ ਨੇ ਪ੍ਰਿਯੰਕਾ ਗਾਂਧੀ ਨਾਲ ਜ਼ੋਰ ਜ਼ਬਰਦਸਤੀ ਵੀ ਕੀਤੀ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement