ਘਰੇਲੂ ਨੌਕਰ ਜੋ ਬੁਰੀ ਤਰ੍ਹਾਂ ਡਿਪ੍ਰੈਸ਼ਨ ਤੋਂ ਪੀੜਤ ਸੀ
ਜੰਮੂ: ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਐਚ ਕੇ ਲੋਹੀਆ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ ਹੈ।
ਦਰਅਸਲ ਡੀਜੀਪੀ ਲੋਹੀਆਂ ਨੂੰ ਉਸ ਦੇ ਦੋਸਤ ਦੇ ਘਰ ’ਚ ਕਤਲ ਕਰ ਦਿੱਤਾ ਗਿਆ। ਇਕ ਰਿਪੋਰਟ ਮੁਤਾਬਕ ਘਰੇਲੂ ਨੌਕਰ ਜੋ ਬੁਰੀ ਤਰ੍ਹਾਂ ਡਿਪ੍ਰੈਸ਼ਨ ਤੋਂ ਪੀੜਤ ਸੀ ਨੇ ਟੁੱਟੀ ਹੋਈ ਕੈਚਅਪ ਦੀ ਬੋਤਲ ਨਾਲ ਉਨ੍ਹਾਂ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਅੱਗ ਲਾ ਕੇ ਸਾੜਨ ਦਾ ਵੀ ਯਤਨ ਕੀਤਾ ਗਿਆ।
ਜਦੋਂ ਸੁਰੱਖਿਆ ਗਾਰਡਾਂ ਨੇ ਅੱਗ ਦੀਆਂ ਲਪਟਾਂ ਵੇਖੀਆਂ ਤਾਂ ਉਹ ਅੰਦਰ ਦੌੜੇ ਤੇ ਬੂਹਾ ਅੰਦਰੋਂ ਬੰਦ ਹੋਣ ਕਾਰਨ ਉਹ ਤੋੜ ਕੇ ਅੰਦਰ ਦਾਖਲ ਹੋਏ ਜਿਥੇ ਲੋਹੀਆ ਦੀ ਦੇਹ ਪਈ ਸੀ।