PM Internship Yojana 2024: 10ਵੀਂ ਪਾਸ ਵਿਦਿਆਰਥੀਆਂ ਲਈ ਸ਼ੁਰੂ ਹੋਈ ਸਰਕਾਰੀ ਸਕੀਮ, ਮਿਲੇਗਾ 5000 ਪ੍ਰਤੀ ਮਹੀਨਾ, ਪੜ੍ਹੋ ਪੂਰੀ ਖ਼ਬਰ

By : BALJINDERK

Published : Oct 4, 2024, 2:37 pm IST
Updated : Oct 4, 2024, 2:37 pm IST
SHARE ARTICLE
file photo
file photo

PM Internship Yojana 2024: ਇਸ ਸਕੀਮ ਵਿੱਚ 1,25,000 ਨੌਜਵਾਨਾਂ ਨੂੰ ਇੰਟਰਨਸ਼ਿਪ ਦਾ ਮਿਲੇਗਾ ਮੌਕਾ

PM Internship Yojana 2024: ਹੁਣ ਨੌਜਵਾਨਾਂ ਲਈ ਚੰਗਾ ਮੌਕਾ ਆਇਆ ਹੈ, ਕਿਉਂਕਿ ਹੁਣ ਉਨ੍ਹਾਂ ਨੂੰ ਦੇਸ਼ ਦੀਆਂ 100 ਵੱਡੀਆਂ ਕੰਪਨੀਆਂ ’ਚ ਇੰਟਰਨਸ਼ਿਪ ਸਕੀਮ 2024 ਕਰਨ ਦਾ ਮੌਕਾ ਮਿਲੇਗਾ। ਖਾਸ ਗੱਲ ਇਹ ਹੈ ਕਿ ਸਰਕਾਰ ਦੇ ਇਸ ਪ੍ਰੋਗਰਾਮ ਲਈ ਵਿਦਿਆਰਥੀਆਂ ਨੂੰ ਭੱਤਾ ਵੀ ਦਿੱਤਾ ਜਾਵੇਗਾ। ਇਸ ਸਾਲ ਆਮ ਬਜਟ ’ਚ ਸਰਕਾਰ ਨੇ ਭਾਰਤ ਦੇ ਨੌਜਵਾਨਾਂ ਨੂੰ ਚੋਟੀ ਦੀਆਂ ਭਾਰਤੀ ਕੰਪਨੀਆਂ ਵਿਚ ਇੰਟਰਨਸ਼ਿਪ ਸਕੀਮ ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਐਲਾਨ ਕੀਤਾ ਸੀ।

ਸਰਕਾਰ ਦੇ ਇਸ ਪ੍ਰੋਗਰਾਮ ’ਚ 111 ਤੋਂ ਵੱਧ ਕੰਪਨੀਆਂ ਨੇ ਦਿਲਚਸਪੀ ਦਿਖਾਈ ਹੈ। ਇਸ ਵਿਚ ਰਿਲਾਇੰਸ ਇੰਡਸਟਰੀਜ਼, TCS, HDFC ਬੈਂਕ, ONGC, Infosys, NTPC, ਟਾਟਾ ਸਟੀਲ, ITC, ਇੰਡੀਅਨ ਆਇਲ, ICICI ਬੈਂਕ, ਵਿਪਰੋ, ਮਹਿੰਦਰਾ ਐਂਡ ਮਹਿੰਦਰਾ, HUL, JSW ਸਟੀਲ ਵਰਗੀਆਂ ਨਾਮਵਰ ਕੰਪਨੀਆਂ ਸ਼ਾਮਲ ਹਨ।

ਅਧਿਕਾਰਤ ਸੂਤਰਾਂ ਅਨੁਸਾਰ ਇਸ ਯੋਜਨਾ ਵਿੱਚ ਸਰਕਾਰੀ ਨੌਕਰੀਆਂ ਵਾਂਗ SC/ST ਅਤੇ OBC ਲਈ 50% ਰਾਖਵਾਂਕਰਨ ਹੋਵੇਗਾ।

ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਨੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ (ਐਮਸੀਏ) ਪੋਰਟਲ ‘ਤੇ ਕੁੱਲ 1,077 ਆਫਰ ਪੇਸ਼ ਕੀਤੇ ਹਨ, ਜੋ 12 ਅਕਤੂਬਰ ਨੂੰ ਅਰਜ਼ੀਆਂ ਲਈ ਲਾਈਵ ਹੋ ਜਾਣਗੀਆਂ। ਚੁਣੇ ਗਏ ਸਿਖਿਆਰਥੀਆਂ ਦੀ ਅਸਲ ਟ੍ਰੇਨਿੰਗ 2 ਦਸੰਬਰ ਤੋਂ ਸ਼ੁਰੂ ਹੋਵੇਗੀ ਅਤੇ ਸਿਖਲਾਈ ਦੀ ਮਿਆਦ 12 ਮਹੀਨੇ ਹੋਵੇਗੀ।

ਯੋਗਤਾ ਸ਼ਰਤਾਂ

ਜਿਹੜੇ ਉਮੀਦਵਾਰ ਗ੍ਰੇਡ 10 (ਹਾਈ ਸਕੂਲ) ਅਤੇ ਇਸ ਤੋਂ ਵੱਧ ਪਾਸ ਹਨ ਅਤੇ 21-24 ਸਾਲ ਦੀ ਉਮਰ ਦੇ ਹਨ, ਉਹ ਸ਼ਰਤਾਂ ਦੇ ਅਧੀਨ ਅਪਲਾਈ ਕਰਨ ਦੇ ਯੋਗ ਹਨ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਹਰ ਮਹੀਨੇ 5,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜਿਸ ਵਿੱਚੋਂ 4,500 ਰੁਪਏ ਸਰਕਾਰ ਵੱਲੋਂ ਅਤੇ 500 ਰੁਪਏ ਕੰਪਨੀ ਵੱਲੋਂ ਆਪਣੇ ਸੀਐਸਆਰ ਫੰਡ ਵਿੱਚੋਂ ਦਿੱਤੇ ਜਾਣਗੇ।

ਇਸ ਸਕੀਮ ਦਾ ਉਦੇਸ਼ ਵਿੱਤੀ ਸਾਲ 2025 ਵਿੱਚ 1,25,000 ਨੌਜਵਾਨਾਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨਾ ਹੈ ਅਤੇ ਇਸ ਵਿੱਚ 800 ਕਰੋੜ ਰੁਪਏ ਦਾ ਵਿੱਤੀ ਖਰਚ ਸ਼ਾਮਲ ਹੈ। ਇਸ ਯੋਜਨਾ ਤਹਿਤ ਪੰਜ ਸਾਲਾਂ ਦੀ ਮਿਆਦ ਵਿੱਚ ਇੱਕ ਕਰੋੜ ਨੌਜਵਾਨਾਂ ਨੂੰ ਵੱਡੀਆਂ ਕੰਪਨੀਆਂ ਵਿੱਚ ਸਿਖਲਾਈ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਹਨ।

ਇਸ ਪ੍ਰੋਗਰਾਮ ਵਿੱਚ 111 ਤੋਂ ਵੱਧ ਕੰਪਨੀਆਂ ਨੇ ਦਿਲਚਸਪੀ ਦਿਖਾਈ ਹੈ। ਇਸ ਵਿਚ ਰਿਲਾਇੰਸ ਇੰਡਸਟਰੀਜ਼, TCS, HDFC ਬੈਂਕ, ONGC, Infosys, NTPC, ਟਾਟਾ ਸਟੀਲ, ITC, ਇੰਡੀਅਨ ਆਇਲ, ICICI ਬੈਂਕ, ਵਿਪਰੋ, ਮਹਿੰਦਰਾ ਐਂਡ ਮਹਿੰਦਰਾ, HUL, JSW ਸਟੀਲ ਵਰਗੀਆਂ ਨਾਮਵਰ ਕੰਪਨੀਆਂ ਸ਼ਾਮਲ ਹਨ। ਅਧਿਕਾਰਤ ਸੂਤਰਾਂ ਅਨੁਸਾਰ ਇਸ ਯੋਜਨਾ ਵਿੱਚ ਸਰਕਾਰੀ ਨੌਕਰੀਆਂ ਵਾਂਗ SC/ST ਅਤੇ OBC ਲਈ 50% ਰਾਖਵਾਂਕਰਨ ਹੋਵੇਗਾ।

(For more news apart from Government scheme started for 10th pass students, will get 5000 per month  News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement