
Maharashtra news : ਕਿਹਾ, ਕੇਂਦਰ ਸੰਵਿਧਾਨ ’ਚ ਸੋਧ ਕਰੇ, ਅਸੀਂ ਸਮਰਥਨ ਕਰਾਂਗੇ
Maharashtra news : ਸਾਂਗਲੀ (ਮਹਾਰਾਸ਼ਟਰ) : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਸ.ਪੀ.) ਦੇ ਪ੍ਰਧਾਨ ਸ਼ਰਦ ਪਵਾਰ ਨੇ ਸ਼ੁਕਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਿੱਖਿਆ ਅਤੇ ਸਰਕਾਰੀ ਨੌਕਰੀਆਂ ’ਚ ਰਾਖਵਾਂਕਰਨ ਦੀ ਮੌਜੂਦਾ ਹੱਦ ਨੂੰ 50 ਫ਼ੀ ਸਦੀ ਤੋਂ ਅੱਗੇ ਵਧਾਉਣ ਲਈ ਸੰਵਿਧਾਨਕ ਸੋਧ ਲਿਆਉਣ ਦੀ ਅਪੀਲ ਕੀਤੀ।
ਪਵਾਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਰਾਖਵਾਂਕਰਨ ਲਈ ਅੰਦੋਲਨ ਕਰ ਰਹੇ ਮਰਾਠਿਆਂ ਨੂੰ ਰਾਖਵਾਂਕਰਨ ਦੇ ਕੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਅਜਿਹਾ ਕਦਮ ਹੋਰ ਭਾਈਚਾਰਿਆਂ ਲਈ ਨਿਰਧਾਰਤ ਰਾਖਵਾਂਕਰਨ ਹੱਦ ਨੂੰ ਭੰਗ ਨਾ ਕਰੇ।
ਉਨ੍ਹਾਂ ਕਿਹਾ, ‘‘ਮੌਜੂਦਾ ਰਾਖਵਾਂਕਰਨ ਹੱਦ 50 ਫੀ ਸਦੀ ਹੈ। ਪਰ ਜੇ ਤਾਮਿਲਨਾਡੂ 78 ਫ਼ੀ ਸਦੀ (ਵੱਖ-ਵੱਖ ਭਾਈਚਾਰਿਆਂ ਲਈ ਰਾਖਵਾਂਕਰਨ) ਕਰ ਸਕਦਾ ਹੈ, ਤਾਂ ਮਹਾਰਾਸ਼ਟਰ ’ਚ 75 ਫ਼ੀ ਸਦੀ ਰਾਖਵਾਂਕਰਨ ਕਿਉਂ ਨਹੀਂ ਕੀਤਾ ਜਾ ਸਕਦਾ।’’ ਉਨ੍ਹਾਂ ਕਿਹਾ, ‘‘ਕੇਂਦਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਰਾਖਵਾਂਕਰਨ ਦੀ ਹੱਦ ਵਧਾਉਣ ਲਈ ਸੰਵਿਧਾਨਕ ਸੋਧ ਲਿਆਉਣੀ ਚਾਹੀਦੀ ਹੈ। ਅਸੀਂ ਸੋਧ ਦਾ ਸਮਰਥਨ ਕਰਾਂਗੇ।’’