
RG Kar Hospital News : ਪਛਮੀ ਬੰਗਾਲ ਦੇ ਸਾਰੇ ਮੈਡੀਕਲ ਕਾਲਜਾਂ ’ਚ ‘ਧਮਕੀ ਸਭਿਆਚਾਰ’ ’ਚ ਸ਼ਾਮਲ ਕਥਿਤ ਮੁਲਜ਼ਮਾਂ ਵਿਰੁਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ
RG Kar Hospital News : ਕੋਲਕਾਤਾ : ਆਰ.ਜੀ. ਕਰ ਹਸਪਤਾਲ ਦੀ ਇਕ ਸਿਖਾਂਦਰੂ ਡਾਕਟਰ ਲਈ ਇਨਸਾਫ ਦੀ ਮੰਗ ਕਰ ਰਹੇ ਜੂਨੀਅਰ ਡਾਕਟਰਾਂ ਨੇ ਸ਼ੁਕਰਵਾਰ ਸ਼ਾਮ ਨੂੰ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ’ਚ ‘ਪੂਰਨ ਕੰਮ ਬੰਦ’ ਵਾਪਸ ਲੈ ਲਿਆ, ਪਰ ਚੇਤਾਵਨੀ ਦਿਤੀ ਕਿ ਜੇਕਰ ਪਛਮੀ ਬੰਗਾਲ ਸਰਕਾਰ ਨੇ 24 ਘੰਟਿਆਂ ਦੇ ਅੰਦਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਉਹ ਮਰਨ ਵਰਤ ਸ਼ੁਰੂ ਕਰਨਗੇ।
ਕੋਲਕਾਤਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਅੰਦੋਲਨਕਾਰੀ ਡਾਕਟਰ ਦੇਬਾਸ਼ੀਸ਼ ਹਲਦਰ ਨੇ ਕਿਹਾ, ‘‘ਅਸੀਂ ਅਪਣਾ ‘ਪੂਰਨ ਕੰਮ ਬੰਦ’ ਵਾਪਸ ਲੈ ਰਹੇ ਹਨ। ਪਰ ਅਸੀਂ ਅਪਣਾ ਵਿਰੋਧ ਜਾਰੀ ਰੱਖਾਂਗੇ। ਅਸੀਂ ਅਪਣੀਆਂ ਮੰਗਾਂ ਪੂਰੀਆਂ ਕਰਨ ਲਈ ਸੂਬਾ ਪ੍ਰਸ਼ਾਸਨ ਨੂੰ 24 ਘੰਟੇ ਦਾ ਸਮਾਂ ਦੇਵਾਂਗੇ, ਨਹੀਂ ਤਾਂ ਅਸੀਂ ਮਰਨ ਵਰਤ ਸ਼ੁਰੂ ਕਰਾਂਗੇ।’’
ਹੱਥਾਂ ’ਚ ਘੜੀਆਂ ਫੜ ਕੇ ਡਾਕਟਰਾਂ ਨੇ ਅਪਣੀਆਂ ਮੰਗਾਂ ਦੁਹਰਾਉਂਦਿਆਂ ਪਛਮੀ ਬੰਗਾਲ ਦੇ ਸਾਰੇ ਮੈਡੀਕਲ ਕਾਲਜਾਂ ’ਚ ‘ਧਮਕੀ ਸਭਿਆਚਾਰ’ ’ਚ ਸ਼ਾਮਲ ਕਥਿਤ ਮੁਲਜ਼ਮਾਂ ਵਿਰੁਧ ਅਨੁਸ਼ਾਸਨੀ ਕਾਰਵਾਈ ਲਈ ਕੇਂਦਰੀ ਜਾਂਚ ਕਮੇਟੀ ਗਠਿਤ ਕਰਨ ਦਾ ਹੁਕਮ ਦੇਣ ਸਮੇਤ ਅਪਣੀਆਂ ਮੰਗਾਂ ਦੁਹਰਾਈਆਂ।