Pune News: ਲਿਫ਼ਟ ਵਿਚ ਫਸਣ ਕਾਰਨ 12 ਸਾਲਾ ਬੱਚੇ ਦੀ ਹੋਈ ਮੌਤ
Published : Oct 4, 2025, 7:00 am IST
Updated : Oct 4, 2025, 8:41 am IST
SHARE ARTICLE
Boy dies after getting stuck in elevator Pune News
Boy dies after getting stuck in elevator Pune News

ਬੱਚੇ ਦਾ ਹੇਠਲਾ ਸਰੀਰ ਲਿਫਟ ਕਾਰ ਅਤੇ ਸ਼ਾਫਟ ਦੀਵਾਰ ਦੇ ਵਿਚਕਾਰ ਬੁਰੀ ਤਰ੍ਹਾਂ ਕੁਚਲਿਆ ਗਿਆ''

12-year-old boy dies after getting stuck in elevator Pune News: ਮਹਾਰਾਸ਼ਟਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੁਣੇ ਦੀ ਇਕ ਹਾਊਸਿੰਗ ਸੋਸਾਇਟੀ ਵਿਚ ਲਿਫਟ ਵਿਚ ਫਸਣ ਕਾਰਨ ਇਕ 12 ਸਾਲਾ ਲੜਕੇ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਇਹ ਘਟਨਾ ਵੀਰਵਾਰ ਸ਼ਾਮ 5 ਵਜੇ ਸ਼ਹਿਰ ਦੇ ਚਰਹੋਲੀ ਬੁਦਰੁਕ ਖੇਤਰ ਵਿਚ ਰਾਮ ਸਮ੍ਰਿਤੀ ਸਹਿਕਾਰੀ ਸੁਸਾਇਟੀ ਵਿਚ ਵਾਪਰੀ।

ਫਾਇਰ ਅਧਿਕਾਰੀਆਂ ਦੇ ਅਨੁਸਾਰ,‘‘ਬੱਚਾ ਤੀਜੀ ਅਤੇ ਚੌਥੀ ਮੰਜ਼ਿਲ ਦੇ ਵਿਚਕਾਰ ਫਸਿਆ ਹੋਇਆ ਸੀ। ਉਸ ਦਾ ਹੇਠਲਾ ਸਰੀਰ ਲਿਫਟ ਕਾਰ ਅਤੇ ਸ਼ਾਫਟ ਦੀਵਾਰ ਦੇ ਵਿਚਕਾਰ ਬੁਰੀ ਤਰ੍ਹਾਂ ਕੁਚਲਿਆ ਗਿਆ ਸੀ।’’

ਉਨ੍ਹਾਂ ਕਿਹਾ ਕਿ ਫਾਇਰ ਅਧਿਕਾਰੀ ਨੇ ਲਿਫਟ ਕੰਟਰੋਲ ਦਰਵਾਜ਼ਾ ਤੋੜ ਦਿਤਾ ਅਤੇ ਬਿਜਲੀ ਸਪਲਾਈ ਕੱਟ ਦਿਤੀ ਤਾਂ ਜੋ ਹੋਰ ਨੁਕਸਾਨ ਨਾ ਹੋਵੇ। ਬੱਚੇ ਨੂੰ ਤੁਰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। (ਏਜੰਸੀ)

 

Location: India, Maharashtra, Pune

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement