ਅੱਜ ਦਾ ਭਾਰਤ ਹੁਨਰ ਨੂੰ ਦਿੰਦਾ ਹੈ ਪਹਿਲ - ਪ੍ਰਧਾਨ ਮੰਤਰੀ ਮੋਦੀ
Published : Oct 4, 2025, 2:16 pm IST
Updated : Oct 4, 2025, 2:16 pm IST
SHARE ARTICLE
Today's India prioritizes skills - Prime Minister Modi
Today's India prioritizes skills - Prime Minister Modi

ਪ੍ਰਧਾਨ ਮੰਤਰੀ ਮੋਦੀ ਨੇ ਵਿਗਿਆਨ ਭਵਨ ਵਿਖੇ ਆਈ.ਟੀ.ਆਈ. ਦੇ ਟਾਪਰਾਂ ਨੂੰ ਕੀਤਾ ਸਨਮਾਨਿਤ

ਨਵੀਂ ਦਿੱਲੀ: ਵਿਗਿਆਨ ਭਵਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਈ.ਟੀ.ਆਈ. (ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ) ਦੇ ਟਾਪਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਕਿੱਲ ਕਨਵੋਕੇਸ਼ਨ 2025 ਦੌਰਾਨ 62 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਯੁਵਾ-ਕੇਂਦ੍ਰਿਤ ਪਹਿਲਕਦਮੀਆਂ ਦਾ ਉਦਘਾਟਨ ਵੀ ਕੀਤਾ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਪਟਨਾ ਤੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਇਸ ਸਮਾਗਮ ਵਿਚ ਸ਼ਾਮਲ ਹੋਏ।

ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁੱਝ ਸਾਲ ਪਹਿਲਾਂ ਸਾਡੀ ਸਰਕਾਰ ਨੇ ਆਈ.ਟੀ.ਆਈ. ਵਿਦਿਆਰਥੀਆਂ ਲਈ ਵੱਡੇ ਪੱਧਰ ’ਤੇ ਕਨਵੋਕੇਸ਼ਨ ਆਯੋਜਿਤ ਕਰਨ ਦੀ ਇਕ ਨਵੀਂ ਪਰੰਪਰਾ ਸ਼ੁਰੂ ਕੀਤੀ ਸੀ। ਅੱਜ ਅਸੀਂ ਸਾਰੇ ਇਸ ਪਰੰਪਰਾ ਦੇ ਇਕ ਹੋਰ ਅਧਿਆਏ ਦੇ ਗਵਾਹ ਹਾਂ। ਮੈਂ ਭਾਰਤ ਦੇ ਹਰ ਕੋਨੇ ਤੋਂ ਸਾਡੇ ਨਾਲ ਜੁੜੇ ਸਾਰੇ ਨੌਜਵਾਨ ਆਈ.ਟੀ.ਆਈ. ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਸਮਾਰੋਹ ਅੱਜ ਦੇ ਭਾਰਤ ਦੁਆਰਾ ਹੁਨਰਾਂ ਨੂੰ ਦਿੱਤੀ ਜਾਣ ਵਾਲੀ ਤਰਜੀਹ ਦਾ ਪ੍ਰਤੀਕ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਾਰ ਦੇ ਹਜ਼ਾਰਾਂ ਨੌਜਵਾਨ ਇਸ ਪ੍ਰੋਗਰਾਮ ਰਾਹੀਂ ਸਾਡੇ ਨਾਲ ਸ਼ਾਮਲ ਹੋਏ ਹਨ। ਇਸ ਪੀੜ੍ਹੀ ਨੂੰ ਸ਼ਾਇਦ ਇਹ ਨਹੀਂ ਪਤਾ ਹੋਵੇਗਾ ਕਿ ਢਾਈ ਦਹਾਕੇ ਪਹਿਲਾਂ ਬਿਹਾਰ ਦੀ ਸਿੱਖਿਆ ਪ੍ਰਣਾਲੀ ਕਿੰਨੀ ਖਰਾਬ ਸੀ। ਸਕੂਲ ਇਮਾਨਦਾਰੀ ਨਾਲ ਨਹੀਂ ਖੁੱਲ੍ਹੇ ਸਨ, ਨਾ ਹੀ ਭਰਤੀਆਂ ਕੀਤੀਆਂ ਜਾਂਦੀਆਂ ਸਨ। ਕਿਹੜੇ ਮਾਂ ਬਾਪ ਨਹੀਂ ਚਾਹੁਣਗੇ ਕਿ ਉਨ੍ਹਾਂ ਦਾ ਬੱਚਾ ਇੱਥੇ ਪੜ੍ਹੇ ਅਤੇ ਤਰੱਕੀ ਕਰੇ? ਪਰ ਮਜਬੂਰੀ ਕਾਰਨ ਲੱਖਾਂ ਬੱਚਿਆਂ ਨੂੰ ਬਿਹਾਰ ਛੱਡ ਕੇ ਵਾਰਾਣਸੀ, ਦਿੱਲੀ ਅਤੇ ਮੁੰਬਈ ਜਾਣ ਲਈ ਮਜਬੂਰ ਹੋਣਾ ਪਿਆ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement