
ਭਾਰਤੀ ਫ਼ੌਜ ਦੇ ਮੁਖੀ ਬਿਪਿਨ ਕੁਮਾਰ ਰਾਵਤ ਨੇ ਇਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਬਾਹਰੀ ਤਾਕਤਾਂ ਨਾਲ ਪੰਜਾਬ ਵਿਚ ਮੁੜ ਤੋਂ ਦਹਿਸ਼ਤ ਦਾ ਮਾਹੌਲ ਸਰਖਿਅਤ...
ਨਵੀਂ ਦਿੱਲੀ (ਭਾਸ਼ਾ): ਭਾਰਤੀ ਫ਼ੌਜ ਦੇ ਮੁਖੀ ਬਿਪਿਨ ਕੁਮਾਰ ਰਾਵਤ ਨੇ ਇਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਬਾਹਰੀ ਤਾਕਤਾਂ ਨਾਲ ਪੰਜਾਬ ਵਿਚ ਮੁੜ ਤੋਂ ਦਹਿਸ਼ਤ ਦਾ ਮਾਹੌਲ ਸਰਖਿਅਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਜਨਰਲ ਬਿਪਿਨ ਰਾਵਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਹੀ ਸਮੇਂ ਸਹੀ ਕਦਮ ਨਾ ਚੁੱਕੇ ਗਏ ਤਾਂ ਬਹੁਤ ਦੇਰ ਹੋ ਜਾਵੇਗੀ। ਦੂਜੇ ਪਾਸੇ ਭਾਰਤ ਦੀ ਅੰਦਰੂਨੀ ਸੁਰੱਖਿਆ ਸਬੰਧੀ ਨੇ ਇਕ ਸਮਾਗਮ ਦੌਰਾਨ ਫ਼ੌਜ ਤੇ ਸੁਰੱਖਿਆ ਬਲਾਂ ਦੇ ਮੌਜੂਦਾ ਤੇ ਸਾਬਕਾ ਸੀਨੀਅਰ ਅਧਿਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਵਤ ਨੇ ਕਿਹਾ
Bipin kumar Rawat
ਕਿ ਵਿਦੇਸ਼ੀ ਸ਼ਹਿ ਅਤੇ ਸਹਾਇਤਾ ਨਾਲ ਅਸਾਮ ਵਿੱਚ ਹੀ ਅਮਨ-ਚੈਨ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਪੰਜਾਬ ਬੇਸ਼ੱਕ ਅੱਜ ਸ਼ਾਂਤ ਹੈ ਪਰ ਇਸ ਨੂੰ ਮੁੜ ਤੋਂ ਕਾਲੇ ਦੌਰ ਵਿੱਚ ਧੱਕਣ ਲਈ ਕਾਫੀ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਨ੍ਹਾਂ ਪ੍ਰਤੀ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਜਨਰਲ ਰਾਵਤ ਨੇ ਪੰਜਾਬ ਦੇ ਵਿਗੜਦੇ ਹਾਲਾਤ ਸਬੰਧੀ ਕਿਸੇ ਕਿਸਮ ਦੀ ਫ਼ੌਜੀ ਕਾਰਵਾਈ ਕੀਤੇ ਜਾਣ ਦੀ ਗੱਲ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਹੈ ਕਿ ਅਜਿਹੀ ਹਿੱਲਜੁਲ ਨੂੰ ਫ਼ੌਜੀ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਸਗੋਂ ਸਾਰੀਆਂ ਏਜੰਸੀਆਂ, ਸਰਕਾਰ ਅਤੇ ਸਥਾਨਕ ਪੁਲਿਸ
Bipin kumar Rawat
ਤੇ ਪ੍ਰਸ਼ਾਸਨ ਦੇ ਨਾਲ ਫ਼ੌਜ ਦਾ ਤਾਲਮੇਲ ਹੀ ਅਜਿਹੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ। ਰਾਵਤ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਸਾਬਕਾ ਪੁਲਿਸ ਮੁਖੀ ਪ੍ਰਕਾਸ਼ ਸਿੰਘ ਨੇ ਵੀ ਵਿਚਾਰ-ਚਰਚਾ ਦੌਰਾਨ ਇੰਗਲੈਂਡ ਵਿੱਚ ਰੈਫ਼ਰੰਡਮ 2020 ਸਬੰਧੀ ਕੀਤੀ ਗਈ ਰੈਲੀ ਦੇ ਮਾਧਿਅਮ ਰਾਹੀਂ ਪੰਜਾਬ ਵਿਚ ਮੁੜ ਤੋਂ ਦਹਿਸ਼ਤ ਦਾ ਮਾਹੌਲ ਸਿਰਜੇ ਜਾਣ ਬਾਰੇ ਜ਼ਿਕਰ ਕੀਤਾ। ਦੱਸ ਦਈਏ ਕਿ 1980 ਦੇ ਦਹਾਕੇ ਦੌਰਾਨ ਪੰਜਾਬ ਵਿਚ ਖਾੜਕੂਵਾਦ ਕਾਰਨ ਅਮਨ-ਕਾਨੂੰਨ ਦੀ ਵਿਵਸਥਾ ਖਾਸੀ ਵਿਗੜ ਗਈ ਸੀ, ਜਿਸ ਕਾਰਨ ਸੂਬੇ ਨੂੰ ਬੇਹੱਦ ਨੁਕਸਾਨ ਝੱਲਣਾ ਪਿਆ ਹੈ।
ਜਨਰਲ ਰਾਵਤ ਨੇ ਕਿਹਾ ਕਿ ਇਹ ਨਹੀਂ ਸਮਝਣਾ ਚਾਹੀਦਾ ਕਿ ਪੰਜਾਬ ਦੇ ਮਾੜੇ ਹਾਲਾਤ ਹੁਣ ਖ਼ਤਮ ਹੋ ਗਏ ਹਨ, ਅਸੀਂ ਅੱਖਾਂ ਬੰਦ ਕਰਕੇ ਨਹੀਂ ਬਹਿ ਸਕਦੇ ਅਤੇ ਸਾਨੂੰ ਸਮਾਂ ਰਹਿੰਦੇ ਕੁਝ ਕਰਨਾ ਹੋਵੇਗਾ।