ਦਿੱਲੀ ਚੋਣ ਕਮਿਸ਼ਨਰ ਵੱਲੋਂ ਦਿੱਲੀ ਨਗਰ ਨਿਗਮ ਚੋਣਾਂ ਦਾ ਐਲਾਨ, 4 ਦਸੰਬਰ ਨੂੰ ਹੋਵੇਗੀ ਵੋਟਿੰਗ

By : GAGANDEEP

Published : Nov 4, 2022, 6:02 pm IST
Updated : Nov 4, 2022, 6:02 pm IST
SHARE ARTICLE
photo
photo

7 ਦਸੰਬਰ ਨੂੰ ਆਉਣਗੇ ਨਤੀਜੇ

 

ਨਵੀਂ ਦਿੱਲੀ: ਦਿੱਲੀ ਵਿੱਚ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਗਿਆ ਹੈ। ਦਿੱਲੀ ਚੋਣ ਕਮਿਸ਼ਨਰ ਜੈ ਦੇਵ ਨੇ ਕਿਹਾ ਕਿ 4 ਦਸੰਬਰ ਨੂੰ ਵੋਟਿੰਗ ਹੋਵੇਗੀ ਅਤੇ 7 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ। ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੱਸਿਆ ਕਿ ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5.30 ਵਜੇ ਤੱਕ ਹੋਵੇਗਾ। ਚੋਣ ਪ੍ਰੋਗਰਾਮ ਦੇ ਐਲਾਨ ਦੇ ਨਾਲ ਹੀ ਦਿੱਲੀ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਦਿੱਲੀ ਰਾਜ ਚੋਣ ਕਮਿਸ਼ਨ ਦੇ ਕਮਿਸ਼ਨਰ ਵਿਜੇ ਦੇਵ ਨੇ ਦੱਸਿਆ ਕਿ ਇਸ ਵਾਰ ਦਿੱਲੀ ਵਿੱਚ 250 ਵਾਰਡ ਬਣਾਏ ਗਏ ਹਨ। ਇਸ ਵਾਰ 1 ਕਰੋੜ 46 ਲੱਖ 73 ਹਜ਼ਾਰ ਵੋਟਰ ਵੋਟਿੰਗ ਵਿੱਚ ਹਿੱਸਾ ਲੈਣਗੇ।

ਦਿੱਲੀ ਰਾਜ ਚੋਣ ਕਮਿਸ਼ਨ ਨੇ ਕਿਹਾ ਕਿ ਨਾਮਜ਼ਦਗੀ ਦੀ ਪ੍ਰਕਿਰਿਆ 7 ਨਵੰਬਰ ਤੋਂ ਸ਼ੁਰੂ ਹੋਵੇਗੀ। 19 ਨਵੰਬਰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਹੋਵੇਗੀ। EVM ਰਾਹੀਂ ਹੋਵੇਗੀ ਚੋਣ, ਨੋਟਾ ਦੀ ਵਰਤੋਂ ਵੀ ਹੋਵੇਗੀ। ਹਰ ਵਾਰਡ ਵਿੱਚ ਖਰਚ ਦੀ ਹੱਦ 8 ਲੱਖ ਰੱਖੀ ਗਈ ਹੈ। ਪਿਛਲੀਆਂ ਨਗਰ ਨਿਗਮ ਚੋਣਾਂ ਅਪ੍ਰੈਲ 2017 ਵਿੱਚ ਹੋਈਆਂ ਸਨ। ਭਾਜਪਾ ਨੇ 281 'ਚੋਂ 202 ਵਾਰਡਾਂ 'ਤੇ ਜਿੱਤ ਦਰਜ ਕੀਤੀ ਸੀ। ਉਮੀਦਵਾਰਾਂ ਦੀ ਮੌਤ ਕਾਰਨ 2 ਸੀਟਾਂ 'ਤੇ ਵੋਟਿੰਗ ਨਹੀਂ ਹੋ ਸਕੀ। 'ਆਪ' ਨੇ 48 ਵਾਰਡਾਂ 'ਤੇ ਜਿੱਤ ਦਰਜ ਕੀਤੀ ਸੀ, ਜਦਕਿ ਕਾਂਗਰਸ 27 ਵਾਰਡ ਜਿੱਤਣ 'ਚ ਸਫਲ ਰਹੀ ਸੀ।

ਦਿੱਲੀ ਵਿੱਚ ਇਸ ਸਾਲ ਅਪ੍ਰੈਲ ਵਿੱਚ ਨਗਰ ਨਿਗਮ ਚੋਣਾਂ ਹੋਣੀਆਂ ਸਨ। ਹਾਲਾਂਕਿ, ਕੇਂਦਰ ਵੱਲੋਂ ਸ਼ਹਿਰ ਦੀਆਂ ਤਿੰਨ ਮਿਉਂਸਪਲ ਬਾਡੀਜ਼ ਨੂੰ ਮਿਲਾਉਣ ਦਾ ਇਰਾਦਾ ਪ੍ਰਗਟਾਏ ਜਾਣ ਤੋਂ ਬਾਅਦ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਦੇ ਰਲੇਵੇਂ ਤੋਂ ਬਾਅਦ ਇਹ ਪਹਿਲੀ ਚੋਣ ਹੋਵੇਗੀ। ਭਾਜਪਾ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ, "ਵਾਰਡਾਂ ਦੀ ਗਿਣਤੀ ਵਿੱਚ ਕਮੀ, ਹੌਲੀ-ਹੌਲੀ ਤਬਦੀਲੀ ਅਤੇ ਔਰਤਾਂ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵੀਆਂ ਸੀਟਾਂ ਦੀ ਹੱਦਬੰਦੀ ਵਰਗੇ ਵੱਖ-ਵੱਖ ਕਾਰਕਾਂ ਕਾਰਨ ਮੌਜੂਦਾ ਕੌਂਸਲਰਾਂ ਵਿੱਚੋਂ ਲਗਭਗ 60-70 ਪ੍ਰਤੀਸ਼ਤ ਪਾਰਟੀ ਟਿਕਟਾਂ 'ਤੇ ਆਪਣੀ ਉਮੀਦਵਾਰੀ ਗੁਆ ਸਕਦੇ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement