
ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ
ਨਵੀਂ ਦਿੱਲੀ: ਜੇ ਤੁਸੀਂ ਕੋਈ ਵਹੀਕਲ ਚਲਾਉਂਦੇ ਹੋ ਤਾਂ ਧਿਆਨ ਰੱਖਿਆ ਕਰੋ। ਕਈ ਵਾਰ ਤੁਹਾਡੇ ਵਹੀਕਲ ਵਿਚ ਜਾਨਵਰ ਲੁਕਿਆ ਹੋਇਆ ਹੋ ਸਕਦਾ। ਤੁਸੀਂ ਸੋਚੋ ਗਏ ਕਿ ਜਾਨਵਰ ਕਿਵੇਂ ਵਹੀਕਲ ਵਿਚ ਲੁੱਕ ਸਕਦਾ ਹੈ ਪਰ ਅਜਿਹੀ ਹੀ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਕੋਬਰਾ ਐਕਵਿਟਾ ਵਿਚ ਲੁਕਿਆ ਹੋਇਆ ਮਿਲਿਆ।
ਸਕੂਟੀ ਦੇ ਅੰਦਰ ਲੁਕੇ ਕੋਬਰਾ ਸੱਪ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਕ ਵਿਅਕਤੀ ਪੇਚ ਦੀ ਮਦਦ ਨਾਲ ਕੋਬਰੇ ਨੂੰ ਐਕਵਿਟਾ 'ਚੋਂ ਬਾਹਰ ਕੱਢਦਾ ਦਿਖਾਈ ਦੇ ਰਿਹਾ ਹੈ। ਅਵਿਨਾਸ਼ ਨਾਮ ਦੇ ਇਕ ਵਿਅਕਤੀ ਨੇ ਐਕਟਿਵਾ ਸਕੂਟੀ ਦੇ ਅੰਦਰੋਂ ਸੱਪ ਨੂੰ ਬਾਹਰ ਕੱਢਿਆ। ਇਹ ਸੱਚਮੁੱਚ ਹੀ ਦਲੇਰੀ ਵਾਲਾ ਕੰਮ ਸੀ ਕਿਉਂਕਿ ਉਸਦੇ ਹੱਥ ਵਿੱਚ ਸੱਪ ਫੜਨ ਲਈ ਸੋਟੀ ਵੀ ਨਹੀਂ ਸੀ। ਅਵਿਨਾਸ਼ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ।
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸਫੇਦ ਰੰਗ ਦੀ ਐਕਟਿਵਾ ਸਕੂਟੀ ਦੇ ਅਗਲੇ ਹਿੱਸੇ 'ਚ ਕੋਬਰਾ ਸੱਪ ਲੁਕਿਆ ਹੋਇਆ ਹੈ। ਇਸ ਤੋਂ ਬਾਅਦ ਅੱਗੇ ਦਾ ਹਿੱਸਾ ਖੋਲ੍ਹ ਕੇ ਸੱਪ ਨੂੰ ਬਾਹਰ ਕੱਢਿਆ ਗਿਆ। ਅਵਿਨਾਸ਼ ਦੇ ਹੱਥ ਵਿੱਚ ਪੇਚਕਾਸ ਦਿਖਾਈ ਦੇ ਰਿਹਾ ਹੈ, ਉਸ ਨੇ ਇਸ ਦੀ ਵਰਤੋਂ ਅੱਗੇ ਤੋਂ ਸਕੂਟੀ ਖੋਲ੍ਹਣ ਲਈ ਕੀਤੀ ਸੀ।
ਜਦੋਂ ਅਵਿਨਾਸ਼ ਸਕੂਟੀ ਤੋਂ ਸੱਪ ਨੂੰ ਬਾਹਰ ਕੱਢ ਰਿਹਾ ਸੀ ਤਾਂ ਆਸ-ਪਾਸ ਮੌਜੂਦ ਹੋਰ ਲੋਕ ਸਾਰੀ ਘਟਨਾ ਨੂੰ ਮੋਬਾਈਲ 'ਤੇ ਰਿਕਾਰਡ ਕਰ ਰਹੇ ਸਨ।