ਨੌਜਵਾਨ ਨੇ ਪੂਰੇ ਪਰਿਵਾਰ ਨੂੰ ਪਾਣੀ ਦੀ ਟੈਂਕੀ ’ਚ ਡੁੱਬੋ ਕੇ ਦਿੱਤੀ ਦਰਦਨਾਕ ਮੌਤ, ਫਿਰ ਕੀਤੀ ਖ਼ੁਦਕੁਸ਼ੀ
Published : Nov 4, 2022, 12:35 pm IST
Updated : Nov 4, 2022, 12:35 pm IST
SHARE ARTICLE
The young man drowned the entire family in a water tank and then committed suicide
The young man drowned the entire family in a water tank and then committed suicide

ਪਰਿਵਾਰ ਦੇ ਮੈਂਬਰਾਂ ਨੂੰ ਦਿੱਤੀਆਂ ਸਨ ਨੀਂਦ ਦੀਆਂ ਗੋਲੀਆਂ

 

ਜੋਧਪੁਰ: ਇੱਕ ਨੌਜਵਾਨ ਨੇ ਆਪਣੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ। ਪਹਿਲਾਂ ਖੇਤ ਵਿੱਚ ਕੁਹਾੜੀ ਨਾਲ ਪਿਤਾ ਦਾ ਕਤਲ ਕੀਤਾ। ਘਰ ਪਹੁੰਚ ਕੇ ਸਾਰਿਆਂ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਫਿਰ ਸਾਰਿਆਂ ਨੂੰ ਇਕ ਤੋਂ ਬਾਅਦ ਇਕ ਪਾਣੀ ਦੇ ਟੈਂਕੀ ਵਿਚ ਸੁੱਟ ਦਿੱਤਾ। ਬਾਅਦ ਵਿਚ ਉਸ ਨੇ ਆਪ ਵੀ ਖ਼ੁਦਕੁਸ਼ੀ ਕਰ ਲਈ। ਕੁੱਲ ਪੰਜ ਲੋਕਾਂ ਦੀ ਮੌਤ ਹੋ ਗਈ।

ਲੋਹਾਵਤ ਥਾਣੇ ਦੇ ਸੀਆਈ ਬਦਰੀ ਪ੍ਰਸਾਦ ਨੇ ਦੱਸਿਆ ਕਿ ਘਟਨਾ ਲੋਹਾਵਤ ਦੇ ਪਿਲਵਾਨ ਪਿੰਡ ਦੀ ਹੈ। ਵੀਰਵਾਰ ਸ਼ਾਮ ਨੂੰ ਕਿਸਾਨ ਸ਼ੰਕਰ ਲਾਲ (38) ਨੇ ਆਪਣੇ ਪਿਤਾ ਸੋਨਾਰਾਮ (65) 'ਤੇ ਕੁਹਾੜੀ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁੱਤਰ ਮੌਕੇ ਤੋਂ ਫਰਾਰ ਹੋ ਗਿਆ। ਸ਼ਾਮ ਨੂੰ ਖੇਤ 'ਚ ਸੋਨਾਰਾਮ ਨੂੰ ਜ਼ਖਮੀ ਦੇਖ ਕੇ ਕੁਝ ਲੋਕ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਸ਼ੰਕਰ ਲਾਲ ਨੇ ਆਪਣੇ ਪਿਤਾ ਨੂੰ ਖੇਤ ਵਿੱਚ ਮਾਰ ਦਿੱਤਾ ਅਤੇ ਘਰ ਪਹੁੰਚ ਗਿਆ। ਪਰਿਵਾਰ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਇਸ ਕਾਰਨ ਸਾਰੇ ਬੇਹੋਸ਼ ਹੋ ਗਏ। ਉਸ ਨੇ ਸਭ ਤੋਂ ਪਹਿਲਾਂ ਆਪਣੀ ਮਾਂ ਚੰਪਾ (55) ਨੂੰ ਘਰ ਵਿੱਚ ਬਣੀ ਪਾਣੀ ਦੀ ਟੈਂਕੀ ਵਿੱਚ ਸੁੱਟ ਦਿੱਤਾ। ਪੁੱਤਰ ਲਕਸ਼ਮਣ (14) ਚੰਪਾ ਕੋਲ ਸੌਂ ਰਿਹਾ ਸੀ। ਉਸ ਨੂੰ ਵੀ ਉਸ ਨੇ ਟੈਂਕੀ ਵਿਚ ਸੁੱਟ ਦਿੱਤਾ। ਇਸ ਕਾਰਨ ਦੋਵਾਂ ਦੀ ਮੌਤ ਹੋ ਗਈ। ਸਵੇਰੇ 5 ਵਜੇ ਉਸ ਦਾ ਛੋਟਾ ਪੁੱਤਰ ਦਿਨੇਸ਼ (8) ਉਸ ਦੀ ਪਤਨੀ ਮੈਨਾ ਨਾਲ ਸੁੱਤਾ ਪਿਆ ਸੀ। ਉਸ ਨੂੰ ਵੀ ਟੈਂਕੀ ਵਿਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਫਿਰ ਘਰੋਂ ਨਿਕਲਣ ਤੋਂ ਬਾਅਦ ਉਸ ਨੇ ਕੁਝ ਦੂਰੀ 'ਤੇ ਆਪਣੇ ਮਾਮੇ ਦੇ ਘਰ ਜਾ ਕੇ ਪਾਣੀ ਦੀ ਟੈਂਕੀ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਸਵੇਰੇ ਜਦੋਂ ਲੋਕ ਘਰ ਪਹੁੰਚੇ ਤਾਂ ਪਰਿਵਾਰ ਦੀਆਂ ਲਾਸ਼ਾਂ ਟੈਂਕੀ 'ਚ ਤੈਰ ਰਹੀਆਂ ਸਨ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੀਆਈ ਬਦਰੀ ਪ੍ਰਸਾਦ ਨੇ ਦੱਸਿਆ ਕਿ ਸ਼ੰਕਰ ਲਾਲ ਨਸ਼ੇ ਦਾ ਆਦੀ ਸੀ। ਉਹ ਅਫੀਮ ਦਾ ਨਸ਼ਾ ਕਰਦਾ ਸੀ। ਉਸ ਦਾ ਪਤਨੀ ਨਾਲ ਝਗੜਾ ਚੱਲਦਾ ਰਹਿੰਦਾ ਸੀ। ਸੂਚਨਾ ਤੋਂ ਬਾਅਦ ਪੂਰੇ ਪਿੰਡ 'ਚ ਸਨਸਨੀ ਫੈਲ ਗਈ, FSL ਟੀਮ ਵੀ ਮੌਕੇ 'ਤੇ ਪਹੁੰਚ ਗਈ।
 

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement