HIV patient Slapping incident : ਮਰੀਜ਼ ਨੂੰ ਥੱਪੜ ਮਾਰਨ ਵਾਲੇ ਜੂਨੀਅਰ ਡਾਕਟਰ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
Published : Nov 4, 2023, 4:41 pm IST
Updated : Nov 4, 2023, 4:42 pm IST
SHARE ARTICLE
HIV patient Slapping incident
HIV patient Slapping incident

ਮੱਛਰ ਭਜਾਉਣ ਵਾਲੀ ਦਵਾਈ ਦੀਆਂ ਦੋ ਸ਼ੀਸ਼ੀਆਂ ਨਿਗਲਣ ਤੋਂ ਬਾਅਦ ਹਾਲਤ ਗੰਭੀਰ, ਹਸਪਤਾਲ ’ਚ ਹੰਗਾਮਾ

HIV patient Slapping incident turned more sad as doctor who slapped an HIV patient ingested poison : ਹਸਪਤਾਲ ’ਚ ਟੁੱਟੀ ਲੱਤ ਦੇ ਇਲਾਜ ਲਈ ਆਏ ਇਕ ਮਰੀਜ਼ ’ਤੇ ਥੱਪੜਾਂ ਦਾ ਮੀਂਹ ਵਰ੍ਹਾਉਣ ਵਾਲੇ 25 ਸਾਲਾਂ ਦੇ ਇਕ ਜੂਨੀਅਰ ਡਾਕਟਰ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਇਹ ਡਾਕਟਰ ਇੰਦੌਰ ਦੇ ਇਕ ਸਰਕਾਰੀ ਹਸਪਤਾਲ ’ਚ ਕੰਮ ਕਰਦਾ ਹੈ ਅਤੇ ਉਸ ਨੂੰ ਕੁਝ ਦਿਨ ਪਹਿਲਾਂ ਜਦੋਂ ਪਤਾ ਲੱਗਾ ਸੀ ਕਿ ਜਿਸ ਮਰੀਜ਼ ਦਾ ਉਹ ਇਲਾਜ ਕਰ ਰਿਹਾ ਹੈ ਉਸ ਨੂੰ ਐਚ.ਆਈ.ਵੀ. ਏਡਜ਼ ਦੀ ਬਿਮਾਰੀ ਹੈ ਤਾਂ ਉਸ ਨੇ ਗੁੱਸੇ ’ਚ ਆ ਕੇ ਮਰੀਜ਼ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਇਸ ਘਟਨਾ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਕਾਫ਼ੀ ਫੈਲੀ ਸੀ ਅਤੇ ਡਾਕਟਰ ਵਿਰੁਧ ਕਾਰਵਾਈ ਕਰਦਿਆਂ ਉਸ ਨੂੰ ਮੁਅੱਤਲ ਕਰ ਦਿਤਾ ਗਿਆ ਸੀ। ਅੱਜ ਉਸ ਨੇ ਕਥਿਤ ਤੌਰ 'ਤੇ ਮੱਛਰ ਭਜਾਉਣ ਵਾਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। 

ਸੰਯੋਗਿਤਾਗੰਜ ਥਾਣੇ ਦੇ ਇੰਚਾਰਜ ਵਿਜੇ ਤਿਵਾਰੀ ਨੇ ਦਸਿਆ ਕਿ ਸਰਕਾਰੀ ਮਹਾਰਾਜਾ ਯਸ਼ਵੰਤਰਾਓ ਹਸਪਤਾਲ ’ਚ ਐਚ.ਆਈ.ਵੀ. ਪੀੜਤ ਮਰੀਜ਼ ਦੇ ਸੰਪਰਕ ’ਚ ਆਉਣ ਤੋਂ ਬਾਅਦ ਤਣਾਅ ’ਚ ਆਏ ਜੂਨੀਅਰ ਡਾਕਟਰ ਨੇ ਸ਼ੁਕਰਵਾਰ ਰਾਤ ਨੂੰ ਦੋ ਬੋਤਲਾਂ ’ਚ ਰੱਖਿਆ ਮੱਛਰ ਭਜਾਉਣ ਵਾਲਾ ਤਰਲ ਨਿਗਲ ਲਿਆ। ਉਨ੍ਹਾਂ ਕਿਹਾ, ‘‘ਹਸਪਤਾਲ ’ਚ ਦਾਖ਼ਲ ਜੂਨੀਅਰ ਡਾਕਟਰ ਦੀ ਹਾਲਤ ਨਾਜ਼ੁਕ ਹੈ। ਫਿਲਹਾਲ ਉਸ ਦੇ ਬਿਆਨ ਦਰਜ ਨਹੀਂ ਕੀਤੇ ਗਏ ਹਨ।’’

ਚਸ਼ਮਦੀਦਾਂ ਨੇ ਦਸਿਆ ਕਿ ਐਮਰਜੈਂਸੀ ਮੈਡੀਕਲ ਵਿਭਾਗ ’ਚ ਤਾਇਨਾਤ ਜੂਨੀਅਰ ਡਾਕਟਰ ਵਲੋਂ ਮੱਛਰ ਭਜਾਉਣ ਵਾਲਾ ਤਰਲ ਨਿਗਲਣ ਤੋਂ ਬਾਅਦ ਉਸ ਦੇ ਗੁੱਸੇ ’ਚ ਆਏ ਸਾਥੀਆਂ ਨੇ ਵੱਡੀ ਗਿਣਤੀ ’ਚ ਹਸਪਤਲ ’ਚ ਇਕੱਠੇ ਹੋ ਕੇ ਪ੍ਰਸ਼ਾਸਨ ਵਿਰੁਧ ਨਾਅਰੇਬਾਜ਼ੀ ਕੀਤੀ ਅਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਐਚ.ਆਈ.ਵੀ. ਪੀੜਤ ਮਰੀਜ਼ ਦੀ ਲੱਤ ਟੁੱਟੀ ਹੋਣ ਕਾਰਨ ਉਸ ਦੀ ਬਿਮਾਰੀ ਬਾਰੇ ਜਾਣਕਾਰੀ ਛੁਪਾ ਕੇ ਇਲਾਜ ਚੱਲ ਰਿਹਾ ਸੀ ਅਤੇ ਇਸ ਮਾਮਲੇ ’ਚ ਜੂਨੀਅਰ ਡਾਕਟਰ ਦਾ ਪੱਖ ਸੁਣੇ ਬਗ਼ੈਰ ਉਸ ਨੂੰ ਮੁਅੱਤਲ ਕਰ ਦਿਤਾ ਗਿਆ।

ਇੰਦੌਰ ਦੇ ਡਿਵੀਜ਼ਨਲ ਕਮਿਸ਼ਨਰ (ਮਾਲੀਆ) ਮਾਲਸਿੰਘ ਭੈਡੀਆ ਨੇ ਕਿਹਾ, ‘‘ਅਸੀਂ ਕਈ ਜੂਨੀਅਰ ਡਾਕਟਰਾਂ ਨਾਲ ਚਰਚਾ ਕੀਤੀ ਹੈ। ਉਨ੍ਹਾਂ ਨੇ ਸਾਨੂੰ ਅਪਣੀਆਂ ਕੁਝ ਸਮੱਸਿਆਵਾਂ ਦਸੀਆਂ ਹਨ ਜਿਨ੍ਹਾਂ ਦਾ ਢੁਕਵਾਂ ਹੱਲ ਕੀਤਾ ਜਾਵੇਗਾ। ਅਸੀਂ ਹਸਪਤਾਲ ’ਚ ਮਰੀਜ਼ਾਂ ਨੂੰ ਵਧੀਆ ਡਾਕਟਰੀ ਦੇਖਭਾਲ ਪ੍ਰਦਾਨ ਕਰਨਾ ਜਾਰੀ ਰੱਖਣ ਲਈ ਦ੍ਰਿੜ ਹਾਂ।’’ ਅਧਿਕਾਰੀਆਂ ਨੇ ਦਸਿਆ ਕਿ 45 ਸਾਲਾਂ ਦਾ ਵਿਅਕਤੀ, ਜਿਸ ਨੂੰ ਲੱਤ ਟੁੱਟਣ ਦੇ ਇਲਾਜ ਲਈ 28 ਅਕਤੂਬਰ ਨੂੰ ਉਜੈਨ ਦੇ ਇਕ ਹਸਪਤਾਲ ਤੋਂ ਇਥੇ ਭੇਜਿਆ ਗਿਆ ਸੀ, ਉਹ ਪਹਿਲਾਂ ਹੀ ‘ਹਿਊਮਨ ਇਮਯੂਨੋਡਫੀਸ਼ੀਐਂਸੀ ਵਾਇਰਸ’ (ਐੱਚ.ਆਈ.ਵੀ.) ਨਾਲ ਪੀੜਤ ਹੈ। ਐੱਚ.ਆਈ.ਵੀ. ਦੀ ਲਾਗ ਕਾਰਨ ਹੋਣ ਵਾਲੀ ਬਿਮਾਰੀ ਨੂੰ ਏਡਜ਼ ਕਿਹਾ ਜਾਂਦਾ ਹੈ।

ਉਨ੍ਹਾਂ ਦਸਿਆ ਕਿ ਹਸਪਤਾਲ ਵਿਖੇ ਹੱਡੀਆਂ ਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਜੂਨੀਅਰ ਡਾਕਟਰ ਨੂੰ ਮਰੀਜ਼ ਅਤੇ ਉਸ ਦੇ ਤੀਮਾਰਦਾਰ ਨਾਲ ਕਥਿਤ ਤੌਰ ’ਤੇ ਮਰੀਜ਼ ਦੇ ਐਚ.ਆਈ.ਵੀ. ਦੀ ਲਾਗ ਬਾਰੇ ਜਾਣਕਾਰੀ ਨਾ ਦੇਣ ਕਾਰਨ ਝਗੜਾ ਹੋ ਗਿਆ ਸੀ। ਘਟਨਾ ਦੀ ਕਥਿਤ ਵੀਡੀਉ ’ਚ ਜੂਨੀਅਰ ਡਾਕਟਰ ਸਟਰੈਚਰ ’ਤੇ ਪਏ ਮਰੀਜ਼ ਨੂੰ ਲਗਾਤਾਰ ਥੱਪੜ ਮਾਰਦਾ ਅਤੇ ਗਾਲ੍ਹਾਂ ਕੱਢਦਾ ਨਜ਼ਰ ਆ ਰਿਹਾ ਹੈ।

 (For more news apart from HIV patient Slapping incident, stay tuned to Rozana Spokesman)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement