Ambala ਪੁਲਿਸ ਆਉਣ ਤੋਂ ਪਹਿਲਾਂ ਫਰਾਰ ਹੋਏ ਦੋਵੇਂ ਧੜੇ
Haryana: ਅੰਬਾਲਾ ਸ਼ਹਿਰ ਦੇ ਵੀਟਾ ਐਨਕਲੇਵ ਵਿਚ ਪੰਜਾਬੀ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਹੋਈ ਗੈਂਗਵਾਰ 'ਚ ਗੋਲੀਆਂ ਚਲਾਈਆਂ ਗਈਆਂ ਹਨ। ਘਟਨਾ ਤੋਂ ਬਾਅਦ ਦੋਵੇਂ ਧੜੇ ਮੌਕੇ ਤੋਂ ਫ਼ਰਾਰ ਹੋ ਗਏ। ਇਸੇ ਦੌਰਾਨ ਇੱਕ ਟੋਲਾ ਚੰਡੀਗੜ੍ਹ ਨੰਬਰ ਦੀ ਆਲਟੋ ਗੱਡੀ ਛੱਡ ਕੇ ਭੱਜ ਗਿਆ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਨੰਬਰ (ਸੀਐਚ 01 ਏਐਲ 9650) ਆਲਟੋ ਕਾਰ ਵਿਚ 4-5 ਬਦਮਾਸ਼ ਸਵਾਰ ਹੋ ਕੇ ਥਾਰ 'ਚ ਜਾ ਰਹੇ ਨੌਜਵਾਨਾਂ 'ਤੇ ਹਮਲਾ ਕਰਨ ਲਈ ਆਏ ਸਨ। ਇਸ ਦੌਰਾਨ ਦੋਵਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਥਾਰ ਸਵਾਰ ਨੌਜਵਾਨ ਨੇ ਹਮਲਾਵਰਾਂ ਦਾ ਪਿੱਛਾ ਕਰਦੇ ਹੋਏ ਪਿਸਤੌਲ ਨਾਲ ਫਾਇਰ ਕਰ ਦਿੱਤਾ। ਹਮਲੇ ਵਿਚ ਆਲਟੋ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ।
ਦੂਜੇ ਪਾਸੇ ਸੂਚਨਾ ਮਿਲਣ ਤੋਂ ਬਾਅਦ ਬਲਦੇਵ ਨਗਰ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ। ਹਾਲਾਂਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਦੋਵੇਂ ਧੜੇ ਫ਼ਰਾਰ ਹੋ ਗਏ। ਪੁਲਿਸ ਘਟਨਾ ਵਾਲੀ ਥਾਂ ਦੇ ਆਸਪਾਸ ਲੱਗੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ।
(For more news apart from Gangster war in youth in Ambala, stay tuned to Rozana Spokesman).