Jammu Kashmir: ਸੀਐਮ ਉਮਰ ਨੇ ਕਿਹਾ- ਫਿਲਹਾਲ ਇਸ ਦਾ ਕੋਈ ਮਕਸਦ ਨਹੀਂ ਹੈ।
Jammu Kashmir: ਜੰਮੂ ਕਸ਼ਮੀਰ ਵਿੱਚ 10 ਸਾਲ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅੱਜ ਤੋਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਇਆ ਹੈ। ਸੈਸ਼ਨ ਵਿਚ ਪਹਿਲੇ ਦਿਨ ਹੀ ਸਭਾ ਦੇ ਭਾਜਪਾ-ਪੀਡੀਪੀ ਅਤੇ ਨੈਨਸ਼ਨਲ ਕਾਨਫਰੰਸ ਦੇ ਵਿਧਾਇਕਾਂ ਵਿੱਚ ਹੰਗਾਮਾ ਹੋਇਆ।
ਪੀਡੀਪੀ ਦੇ ਵਿਧਾਇਕ ਰਹਿਮਾਨ ਪਾਰਾ ਨੇ ਸੂਬੇ ਵਿੱਚੋਂ ਧਾਰਾ 370 ਹਟਾਉਣ ਖ਼ਿਲਾਫ਼ ਮਤਾ ਪੇਸ਼ ਕੀਤਾ, ਜਿਸ ਖ਼ਿਲਾਫ਼ ਭਾਜਪਾ ਵਿਧਾਇਕਾਂ ਨੇ ਨਾਅਰੇਬਾਜ਼ੀ ਕੀਤੀ।
ਹੰਗਾਮੇ ਦੌਰਾਨ ਸੀਐਮ ਉਮਰ ਨੇ ਕਿਹਾ- ਸਾਨੂੰ ਪਤਾ ਸੀ ਕਿ ਇਹ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ। ਅਸਲੀਅਤ ਇਹ ਹੈ ਕਿ ਜੰਮੂ-ਕਸ਼ਮੀਰ ਦੇ ਲੋਕ 5 ਅਗਸਤ 2019 ਨੂੰ ਲਏ ਫੈਸਲੇ ਨੂੰ ਸਵੀਕਾਰ ਨਹੀਂ ਕਰਦੇ। ਜੇਕਰ ਲੋਕ ਇਸ ਫੈਸਲੇ ਨੂੰ ਮੰਨ ਲੈਂਦੇ ਤਾਂ ਅੱਜ ਨਤੀਜੇ ਕੁਝ ਹੋਰ ਹੁੰਦੇ।
ਸਦਨ 370 ਉੱਤੇ ਕਿਵੇਂ ਚਰਚਾ ਕਰੇਗਾ, ਇਸ ਦਾ ਫ਼ੈਸਲਾ ਕੋਈ ਇੱਕ ਮੈਂਬਰ ਨਹੀਂ ਲਵੇਗਾ। ਅੱਜ ਲਿਆਂਦੇ ਗਏ ਪ੍ਰਸਤਾਵ ਦਾ ਕੋਈ ਮਹੱਤਵ ਨਹੀਂ ਹੈ। ਅਗਰ ਇਸ ਦੇ ਪਿੱਛੇ ਕੋਈ ਉਦੇਸ਼ ਹੁੰਦਾ, ਤਾਂ ਪੀਡੀਪੀ ਦੇ ਵਿਧਾਇਕ ਪਹਿਲਾਂ ਸਾਡੇ ਨਾਲ ਇਸ ਬਾਰੇ ਚਰਚਾ ਕਰਦੇ।