ਉਨ੍ਹਾਂ ਕਿਹਾ, 'ਮੈਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਜ਼ਿੰਦਾ ਵੇਖਣਾ ਚਾਹੁੰਦਾ ਸੀ ਤਾਕਿ ਭ੍ਰਿਸ਼ਟਾਚਾਰ ਮਾਮਲੇ ਵਿਚ ਉਨ੍ਹਾਂ ਨੂੰ ਜੇਲ ਜਾਂਦਾ ਵੇਖ ਸਕਦਾ।'
ਨਵੀਂ ਦਿੱਲੀ : ਸਪੈਸ਼ਲ ਪ੍ਰੋਟੈਕਸ਼ਨ ਗਰੁਪ ਸੋਧ ਬਿੱਲ 'ਤੇ ਚਰਚਾ ਦੌਰਾਨ ਭਾਜਪਾ ਮੈਂਬਰ ਸੁਬਰਮਨੀਅਮ ਸਵਾਮੀ ਨੇ ਵਿਵਾਦਤ ਬਿਆਨ ਦਿਤਾ।
Indra Gandhi
ਉਨ੍ਹਾਂ ਕਿਹਾ, 'ਮੈਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਜ਼ਿੰਦਾ ਵੇਖਣਾ ਚਾਹੁੰਦਾ ਸੀ ਤਾਕਿ ਭ੍ਰਿਸ਼ਟਾਚਾਰ ਮਾਮਲੇ ਵਿਚ ਉਨ੍ਹਾਂ ਨੂੰ ਜੇਲ ਜਾਂਦਾ ਵੇਖ ਸਕਦਾ।'
Subramanian Swamy
ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਕਿਹਾ ਕਿ ਉਨ੍ਹਾਂ ਦੀ ਹਤਿਆ ਉਨ੍ਹਾਂ ਦੇ ਘਰ ਵਿਚ ਹੀ ਹੋਈ ਸੀ, ਉਹ ਕਿਸੇ ਦੌਰੇ 'ਤੇ ਨਹੀਂ ਗਈ ਸੀ। ਉਨ੍ਹਾਂ ਕਿਹਾ, 'ਮੈਂ ਇਸ ਬਿੱਲ ਦਾ ਸਵਾਗਤ ਕਰਦਾ ਹਾਂ।
Indra gandhi
ਕਿਹਾ ਜਾਂਦਾ ਹੈ ਕਿ ਇਕ ਪਰਵਾਰ ਦੇ ਦੋ ਜੀਆਂ ਦੀ ਹਤਿਆ ਕਰ ਦਿਤੀ ਗਈ। ਇੰਦਰਾ ਦੀ ਹਤਿਆ ਉਸ ਦੇ ਗਾਰਡ ਨੇ ਘਰ ਵਿਚ ਕੀਤੀ ਸੀ।' ਉਨ੍ਹਾਂ ਕਿਹਾ, 'ਸੰਵਿਧਾਨ ਸਾਰਿਆਂ ਲਈ ਇਕ ਹੈ। ਗਾਂਧੀ ਪਰਵਾਰ ਨੂੰ ਐਲਟੀਟੀਈ ਤੋਂ ਕੋਈ ਖ਼ਤਰਾ ਨਹੀਂ। ਇਸਲਾਮਿਕ ਅਤਿਵਾਦੀਆਂ ਤੋਂ ਕੋਈ ਖ਼ਤਰਾ ਨਹੀਂ ਕਿਉਂਕਿ ਉਹ ਸੈਕੂਲਰ ਹੈ।'