
ਅਸੀਂ ਤਾਂ ਅੰਗਰੇਜ਼ ਨਹੀਂ ਰਹਿਣ ਦਿੱਤੇ ਫਿਰ ਇਹ ਮੋਦੀ ਕਿਸ ਬਾਗ ਦੀ ਮੂਲੀ ਹੈ।
ਨਵੀਂ ਦਿੱਲੀ: (ਲੰਕੇਸ਼ ਤ੍ਰਿਖਾ)-ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ 'ਚ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਸ ਬਾਰੇ ਸਪੋਕਸਮੈਨ ਦੇ ਪੱਤਰਕਾਰ ਲੰਕੇਸ਼ ਤ੍ਰਿਖਾ ਵੱਲੋਂ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਗੱਲਬਾਤ ਕੀਤੀ ਗਈ।
Farmer protest
ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਹਰਿਆਣਵੀਂ ਮੁੰਡੇ ਨੇ ਕਿਹਾ ਕਿ ਪਹਿਲਾਂ ਉਹਨਾਂ ਦੇ ਮੁੱਖ ਮੰਤਰੀ ਖੱਟਰ ਕੰਨ੍ਹਾਂ ਤੋਂ ਬੋਲੇ ਸਨ ਉਹਨਾਂ ਦੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚੀ ਪਰ ਹੁਣ ਉਹਨਾਂ ਨੂੰ ਅੱਖਾਂ ਤੋਂ ਵੀ ਦਿਸਣਾ ਬੰਦ ਹੋ ਗਿਆ ਖੱਟਰ ਸਰਕਾਰ ਕਹਿ ਰਹੀ ਹੈ ਕਿ ਹਰਿਆਣਾ ਦਾ ਕਿਸਾਨ ਦਿੱਲੀ ਵਿਚ ਨਹੀਂ ਪਹੁੰਚੇ ਇਕੱਲੇ ਪੰਜਾਬ ਨੇ ਦਿੱਲੀ ਘੇਰੀ ਹੈ ਪਰ ਖੱਟਰ ਸਾਹਿਬ ਅੱਖਾਂ ਖੋਲ੍ਹ ਲਵੋ ਇਥੇ ਇਕੱਲੇ ਪੰਜਾਬ, ਹਰਿਆਣਾ ਦੇ ਕਿਸਾਨ ਨਹੀਂ ਆਏ ਸਗੋਂ ਪੂਰੇ ਭਾਰਤ ਤੋਂ ਕਿਸਾਨ ਆਏ ਹਨ।
Farmer protest
ਬਾਹਰਲੇ ਦੇਸ਼ਾਂ ਦੇ ਲੋਕ ਵੀ ਸ਼ਾਮਲ ਹੋ ਰਹੇ ਹਨ। ਇਹ ਇੱਕ ਦੇਸ਼ ਦਾ ਅੰਦੋਲਨ ਨਹੀਂ ਸਗੋਂ ਪੂਰੇ ਦੇਸ਼ ਲਈ ਕ੍ਰਾਂਤੀ ਬਣ ਗਿਆ ਹੈ।ਇਸਦੇ ਨਾਲ ਹੀ ਪੰਜਾਬ ਦੇ ਕਿਸਾਨ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਨਹੀਂ ਪਤਾ ਹੀ ਕਿ ਅੰਨਦਾਤਾ ਕੌਣ ਹੁੰਦਾ ਹੈ ਪਰ ਅਸੀਂ ਸਾਰਿਆਂ ਨੇ ਇਥੇ ਆ ਕੇ ਵਿਖਾ ਦਿੱਤਾ ਅੰਨਦਾਤਾ ਕੌਣ ਨੇ।
Farmer protest
ਦਿੱਲੀ ਦੀ ਅੱਧੀ ਸੰਖਿਆ ਲੰਗਰਾਂ ਵਿਚੋਂ ਪਰਸ਼ਾਦਾ ਛੱਕ ਕੇ ਜਾਂਦੀ ਹੈ ਅਤੇ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਆਓ ਲੰਗਰ ਛਕ ਕੇ ਜਾਓ। ਇਸ ਦੇ ਨਾਲ ਬਜ਼ੁਰਗ ਕਿਸਾਨ ਨੇ ਕਿਹਾ ਕਿ ਜੇ ਊਧਮ ਸਿੰਘ ਅੱਤਵਾਦ ਹੈ ਅਸੀਂ ਵੀ ਅੱਤਵਾਦੀ ਹਾਂ, ਜੇ ਕਰਤਾਰ ਸਿੰਘ ਸਰਾਭਾ ਅੱਤਵਾਦੀ ਹੈ ਅਸੀਂ ਵੀ ਅੱਤਵਾਦੀ ਹਾਂ।
Farmer protest
ਉਹਨਾਂ ਕਿਹਾ ਜਦੋਂ ਖਾਣ ਨੂੰ ਦਿੱਤਾ ਉਦੋਂ ਨਹੀਂ ਸੀ ਅਸੀਂ ਅੱਤਵਾਦੀ ਹੁਣ ਆਪਣੇ ਭੰਡਾਰ ਭਰ ਲਏ ਹੁਣ ਅਸੀਂ ਅੱਤਵਾਦੀ ਬਣ ਗਏ। ਕਿਉਂਕਿ ਹੁਣ ਦੇਸ਼ ਵਿਚ ਅੰਨ ਬਹੁਤ ਹੋ ਗਿਆ। ਕਿਸਾਨਾਂ ਨੇ ਮੋਦੀ ਨੂੰ ਲਾਹਣਤਾਂ ਪਾਈਆਂ। ਉਹਨਾਂ ਕਿਹਾ ਕਿ ਮੋਦੀ ਜਿੰਨਾ ਨਿਕੰਮਾ ਪ੍ਰਧਾਨਮੰਤਰੀ ਨਹੀਂ ਵੇਖਿਆ। ਜਿਸ ਨੇ ਦੇਸ਼ ਲਈ ਕੁੱਝ ਵੀ ਨਹੀਂ ਕੀਤਾ ਜੋ ਵੀ ਕੀਤਾ ਉਹ ਬੁਰਾ ਹੀ ਕੀਤਾ। ਉਹਨਾਂ ਕਿਹਾ ਕਿ ਅਸੀਂ ਤਾਂ ਅੰਗਰੇਜ਼ ਨਹੀਂ ਰਹਿਣ ਦਿੱਤੇ ਫਿਰ ਇਹ ਮੋਦੀ ਕਿਸ ਬਾਗ ਦੀ ਮੂਲੀ ਹੈ।