
ਐਮਐਸਪੀ 'ਤੇ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਪਰ ਅਸੀਂ ਤਿੰਨੋਂ ਹੀ ਕਾਨੂੰਨ ਵਾਪਸ ਕਰਵਾ ਰਹੇ ਹਾਂ - ਕਿਸਾਨ
ਨਵੀਂ ਦਿੱਲੀ - ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਤੇ ਉਸ ਦਿਨ ਦਿੱਲੀ ਦੇ ਸਾਰੇ ਬਾਰਡਰ ਵੀ ਸੀਲ ਕੀਤੇ ਜਾਣਗੇ। ਕਿਸਾਨਾਂ ਦਾ ਕਹਿਣਾ ਹੈ ਕਿ 5 ਦਸੰਬਰ ਨੂੰ ਮੋਦੀ ਦੇ ਪੁਤਲੇ ਫੂਕੇ ਜਾਣਗੇ। ਕਿਸਾਨਾਂ ਨੇ ਹੁਣ ਕੇਂਦਰ ਸਰਕਾਰ ਦੇ ਵਿਰੁੱਧ ਵੀ ਆਪਣਾ ਪੱਖ ਹੋਰ ਤੇਜ਼ ਕਰ ਦਿੱਤਾ ਹੈ। ਕਿਸਾਨਾਂ ਨੇ ਕੱਲ੍ਹ ਦੇਸ਼ ਭਰ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ।
ਅੱਜ ਸਿੰਘੂ ਸਰਹੱਦ 'ਤੇ ਪ੍ਰੈਸ ਕਾਨਫਰੰਸ ਕਰਨ ਆਏ ਕਿਸਾਨਾਂ ਨੇ ਕਿਹਾ ਕਿ ਐਮਐਸਪੀ 'ਤੇ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਪਰ ਅਸੀਂ ਤਿੰਨੋਂ ਹੀ ਕਾਨੂੰਨ ਵਾਪਸ ਕਰਵਾ ਰਹੇ ਹਾਂ। ਕਿਸਾਨ ਆਗੂ ਨੇ ਕਿਹਾ, "ਅਸੀਂ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ।" 8 ਦਸੰਬਰ ਨੂੰ ਭਾਰਤ ਬੰਦ ਰਹੇਗਾ, ਸਾਰੇ ਟੋਲ ਪਲਾਜ਼ਾ ਵੀ ਬੰਦ ਰਹਿਣਗੇ। ਇ ਸਦੇ ਨਾਲ ਹੀ ਦਿੱਲੀ ਆਉਣ ਵਾਲੇ ਸਾਰੇ ਰਸਤੇ ਵੀ ਬੰਦ ਕੀਤੇ ਜਾਣਗੇ।