'ਪੰਜਾਬ ਕੀ ਔਲਾਦ ਵਾਕੇ ਮੇਂ ਫੌਲਾਦ', ਰਵੀਸ਼ ਕੁਮਾਰ ਨੇ ਪੰਜਾਬ ਦੀ ਖੂਬਸੂਰਤੀ ਨੂੰ ਕੀਤਾ ਬਿਆਨ
Published : Dec 4, 2020, 1:10 pm IST
Updated : Dec 4, 2020, 1:24 pm IST
SHARE ARTICLE
Ravish Kumar
Ravish Kumar

ਕਿਸਾਨਾਂ ਨੇ ਭਲੇ ਹੀ ਆਪਣੇ ਹੱਕਾਂ ਲਈ ਕੁਝ ਹਾਸਲ ਨਾ ਕੀਤਾ ਹੋਵੇ ਪਰ ਉਹਨਾਂ ਨੇ ਦੁਨੀਆਂ ਨੂੰ ਦਿਖਾ ਦਿੱਤੀ ਪੰਜਾਬ ਦੀ ਤਸਵੀਰ

ਨਵੀਂ ਦਿੱਲੀ (ਲੰਕੇਸ਼ ਤ੍ਰਿਖਾ)- ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਦਿੱਲੀ ਵਿਚ ਪੂਰੇ ਜੋਸ਼ ਨਾਲ ਚੱਲ ਰਿਹਾ ਹੈ ਤੇ ਇਸ ਅੰਦੋਲਨ ਦੇ ਚਲਦੇ NDTV ਦੇ ਰਵੀਸ਼ ਕੁਮਾਰ ਨਾਲ ਸਪੋਕਸਮੈਨ ਟੀਵ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਰਵੀਸ਼ ਕੁਮਾਰ ਨੇ ਕਿਹਾ ਕਿ ਜਦੋਂ ਦੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ ਉਹਨਾਂ ਨੂੰ ਨਹੀਂ ਲੱਗਦਾ ਕਿ ਮੋਦੀ ਨੇ ਕਿਸੇ ਵੀ ਅੰਦੋਲਨ ਦੇ ਦਬਾਅ ਵਿਚ ਆ ਕੇ ਕਾਨੂੰਨ ਨੂੰ ਬਦਲਿਆ ਹੋਵੇ ਤੇ ਜਦੋਂ ਨਾਗਰਿਕਤਾ ਸੋਧ ਬਿੱਲ ਪਾਸ ਹੋਣ 'ਤੇ ਅੰਦੋਲਨ ਹੋਇਆ ਸੀ ਉਸ ਸਮੇਂ ਵੀ ਬਹੁਤ ਪ੍ਰਦਰਸ਼ਨ ਕੀਤਾ ਗਿਆ ਸੀ।

Mann ki Baat, Pm ModiPm Modi

ਪਰ ਮੋਦੀ ਨੇ ਗੋਦੀ ਮੀਡੀਆ ਤੇ ਆਪਣੀ ਪਾਰਟੀ ਦੇ ਲੋਕਾਂ ਨੂੰ ਅੱਗੇ ਖੜ੍ਹਾ ਕਰ ਕੇ ਇਸ ਅੰਦੋਲਨ ਨੂੰ ਕੋਈ ਮਾਨਤਾ ਨਹੀਂ ਦਿੱਤੀ ਉਸ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਤੇ ਕਈ ਤਰ੍ਹਾਂ ਦੀ ਹਿੰਸਾ ਫੈਲਾ ਕੇ ਲੋਕਾਂ ਨੂੰ ਜੇਲ੍ਹਾ ਵਿਚ ਵੀ ਬੰਦ ਕੀਤਾ ਗਿਆ ਪਰ ਕਾਨੂੰਨ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਰਵੀਸ਼ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸਰਕਾਰ ਇਸ ਅੰਦੋਲਨ ਨੂੰ ਲੈ ਕੇ ਬਹੁਤਾ ਪਿੱਛੇ ਹਟੇਗੀ ਕਿਉਂਕਿ ਸਰਕਾਰ ਕੋਲ ਉਹਨਾਂ ਦੀ ਸਪੋਰਟ ਕਰਨ ਵਾਲੇ ਕਾਫੀ ਚੈਨਲ ਵੀ ਹਨ ਤੇ ਉਹਨਾਂ ਦੀ ਸਪੋਰਟ ਵਿਚ ਕਾਫੀ ਲੋਕ ਵੀ। ਉਹਨਾਂ ਕਿਹਾ ਕਿ ਜੇ ਕਿਸਾਨ ਅੰਦੋਲਨ ਵਿਚ ਅੰਗਰੇਜ਼ੀ ਬੋਲ ਰਹੇ ਹਨ ਜਾਂ ਕੋਈ ਵਧੀਆ ਭੋਜਨ ਖਾ ਰਹੇ ਹਨ ਤਾਂ ਉਹਨਾਂ ਤੋਂ ਸਵਾਲ ਕੀਤੇ ਜਾਂਦੇ ਹਨ

media Media

ਕਿ ਜੇ ਇਹ ਕਿਸਾਨ ਹਨ ਤਾਂ ਵਧੀਆ ਭੋਜਨ ਕਿਉਂ ਕਰ ਰਹੇ ਹਨ ਅੰਗਰੇਜ਼ੀ ਕਿਉਂ ਬੋਲ ਰਹੇ ਨੇ ਉਹਨਾਂ ਕਿਹਾ ਕਿ ਮੀਡੀਆ ਨੂੰ ਤਾਂ ਸਰਕਾਰ ਨੂੰ ਇਹ ਸਵਾਲ ਕਰਨਾ ਚਾਹੀਦਾ ਸੀ ਕਿ ਸਾਡੇ ਕਿਸਾਨ ਠੰਢ ਵਿਚ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਉਹਨਾਂ ਦੀ ਗੱਲ ਕਿਉਂ ਨਹੀਂ ਸੁਣ ਰਹੀ। ਉਹਨਾਂ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਪਾਰਟੀ ਸੱਤਾ ਵਿਚ ਆਈ ਹੈ ਉਦੋਂ ਤੋਂ ਇਹਨਾਂ ਦੇ ਮੰਤਰੀ ਆਪਣੇ ਟਵਿੱਟਰ ਅਕਾਉਂਟ 'ਤੇ ਹਰ ਇਕ ਮਹਾਤਮਾ, ਦੇਵੀ ਜਾਂ ਕਿਸੇ ਵੀ ਤਿਉਹਾਰ ਦੀ ਵਧਾਈ ਦਿੰਦੇ ਹਨ ਤੇ ਕਹਿੰਦੇ ਨੇ ਕਿ ਸਾਨੂੰ ਇਹਨਾਂ ਤੋਂ ਹੀ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ

Ravish Kumar Ravish Kumar

ਪਰ ਇਹਨਾਂ ਦੇ ਕੰਮ ਵਿਚ ਕਿਸੇ ਵੀ ਮਹਾਪੁਰਸ਼ ਦੇ ਕੰਮ ਦੀ ਇਕ ਵੀ ਝਲਕ ਨਹੀਂ ਦਿਖਦੀ। ਰਵੀਸ਼ ਕੁਮਾਰ ਨੇ ਕਿਹਾ ਕਿ ਮੋਦੀ ਨੂੰ ਗੁਰਪੁਰਬ ਵਾਲੇ ਦਿਨ ਹੀ ਕਿਸਾਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਸੀ ਪਰ ਸਰਕਾਰ ਨੂੰ ਲੱਗਦਾ ਹੈ ਕਿ ਅਸੀਂ ਕਿਸਾਨਾਂ ਦੇ ਖਾਤਿਆਂ ਵਿਚ 2000 ਰੁਪਏ ਪਾ ਕੇ ਸ਼ਾਇਦ ਇਹਨਾਂ ਨੂੰ ਖਰੀਦ ਲਵਾਂਗੇ। ਰਵੀਸ਼ ਕੁਮਾਰ ਨੇ ਕਿਹਾ ਕਿ ਅੰਦੋਲਨ ਦੀ ਮਾਨਤਾ ਗੋਦੀ ਮੀਡੀਆ ਵੱਲੋਂ ਖ਼ਤਮ ਕੀਤੀ ਜਾ ਰਹੀ ਹੈ ਤੇ ਜਿਵੇਂ ਹਰ ਸਿੱਖ ਤੇ ਮੁਸਲਮਾਨ ਨੂੰ ਦੇਖ ਕੇ ਕਹਿ ਦਿੱਤਾ ਜਾਂਦਾ ਹੈ ਕਿ ਇਹ ਅਤਿਵਾਦੀ ਹੈ ਤੇ ਕੋਈ ਵੀ ਹਿੰਦੀ ਅਖ਼ਬਾਰ ਬਿਨ੍ਹਾਂ ਕਿਸੇ ਪ੍ਰਮਾਣ ਦੇ ਖ਼ਬਰ ਛਾਪ ਦਿੰਦਾ ਹੈ ਕਿ ਧਰਨੇ ਵਿਚ ਖਾਲਿਸਤਾਨ ਦੇ ਨਾਅਰੇ ਲਗਾਏ ਗਏ।

Farmers ProtestFarmers Protest

ਰਵੀਸ਼ ਕੁਮਾਰ ਨੇ ਕਿਹਾ ਕਿ ਦੇਸ਼ ਦੀ ਕੌਮ ਨੂੰ ਚਾਹੇ ਉਹ ਕਿਸੇ ਵੀ ਇਲਾਕੇ ਦੀ ਹੋਵੇ ਉਹਨਾਂ ਨੂੰ ਇਕ ਦਿਨ ਜਰੂਰ ਮਹਿਸੂਸ ਹੋਵੇਗਾ ਕਿ ਇਸ ਗੋਦੀ ਮੀਡੀਆ ਨੇ ਮਿਲ ਕੇ ਦੇਸ਼ ਨੂੰ ਬਰਬਾਦ ਕੀਤਾ ਹੈ। ਉਹਨਾਂ ਕਿ ਕਿਸੇ ਵੀ ਤਰ੍ਹਾਂ ਦੀ ਉੱਠਣ ਵਾਲੀ ਅਵਾਜ਼ ਨੂੰ ਇਹ ਦਬਾ ਦਿੰਦੇ ਹਨ ਜੋ ਵੀ ਸਪੋਰਟ ਵਿਚ ਅੱਗੇ ਆਉਂਦਾ ਹੈ ਉਸ ਨੂੰ ਅਤਿਵਾਦੀ ਕਿਹਾ ਜਾਂਦਾ ਹੈ ਤੇ ਸਰਕਾਰ ਵੀ ਉਹਨਾਂ ਦੀ ਸਪੋਰਟ ਕਰਦੀ ਹੈ ਤੇ ਸਰਕਾਰ ਕਿਵੇਂ ਸਪੋਰਟ ਕਰਦੀ ਹੈ ਸਰਕਾਰ ਵੱਲੋਂ ਕਿਸਾਨਾਂ 'ਤੇ ਮੁਕੱਦਮੇ ਦਰਜ ਕਰ ਦਿੱਤੇ ਜਾਣਗੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਕਰ ਕੇ ਕਿਸੇ ਇਕ ਵਿਅਕਤੀ ਨੂੰ ਗਲਤ ਬੋਲਣ ਲਈ ਭੜਕਾਇਆ ਜਾਵੇਗਾ

MediaMedia

ਜਦੋਂ ਉਹ ਕੁੱਝ ਗਲਤ ਬੋਲ ਵੀ ਦੇਵੇਗਾ ਤਾਂ ਉਸ ਬਾਰੇ ਫਿਰ ਮੀਡੀਆ ਵਿਚ ਬਹਿਸ ਹੋਵੇਗੀ ਤੇ ਇਹ ਸਭ ਹੁਣ ਵੀ ਹੋਣ ਵਾਲਾ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ ਪਹਿਲਾਂ ਵੀ ਇਹੀ ਸਭ ਹੁੰਦਾ ਆਇਆ ਹੈ ਤੇ ਲੋਕ ਦੇਖ ਹੀ ਨਹੀਂ ਪਾਏ ਇਹ ਸਭ ਤੇ ਹੁਣ ਵੀ ਇਹ ਸਭ ਹੋਵੇਗਾ। ਉਹਨਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਲੋਕਾਂ ਨੇ ਗੋਦੀ ਮੀਡੀਆ ਖਿਲਾਫ਼ ਅਵਾਜ਼ ਉਠਾਈ ਪਰ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।

Farmers ProtestFarmers Protest

ਰਵੀਸ਼ ਕੁਮਾਰ ਨੇ ਕਿਹਾ ਕਿ ਸਾਡੇ ਦੇਸ਼ ਦੀ ਜਨਤਾ ਨੂੰ ਸਰਕਾਰ ਨਾਲ ਲੜਨ ਤੋਂ ਪਹਿਲਾਂ ਮੀਡੀਆ ਨਾਲ ਲੜਨਾ ਹੀ ਪਵੇਗਾ ਤੇ ਪੰਜਾਬ, ਹਰਿਆਣਾ ਤੋਂ ਆਏ ਲੋਕਾਂ ਨੂੰ ਪਹਿਲੇ ਦਿਨ ਵਿਚ ਹੀ ਪਤਾ ਚੱਲ ਗਿਆ ਹੈ ਕਿ ਉਹਨਾਂ ਦੀ ਲੜਾਈ ਸਰਕਾਰ ਤੋਂ ਪਹਿਲਾਂ ਮੀਡੀਆ ਨਾਲ ਹੈ ।  ਰਵੀਸ਼ ਕੁਮਾਰ ਨੇ ਕਿਹਾ ਕਿ ਬਾਲੀਵੁੱਡ ਦੇ ਜ਼ਿਆਦਾਤਰ ਕਲਾਕਾਰਾਂ ਵਿਚ ਸੱਚ ਬਾਰੇ ਬੋਲਣ ਦੀ ਹਿੰਮਤ ਨਹੀਂ ਹੁੰਦੀ ਪਰ ਪੰਜਾਬ ਦੇ ਗਾਇਕਾਂ ਕਰ ਕੇ ਪੰਜਾਬ ਦੀ ਖੁਬਸੂਰਤੀ ਨਿਖਰ ਕੇ ਬਾਹਰ ਆਈ ਹੈ ਹਰ ਗਾਇਕ ਕਿਸਾਨਾਂ ਲਈ ਗਾ ਰਿਹਾ ਹੈ ਉਹਨਾਂ ਦੇ ਹੱਕ ਵਿਚ ਖੜ੍ਹਾ ਹੈ।
 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement